ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਡਾ. ਸੁਰਜੀਤ ਪਾ...

    ਡਾ. ਸੁਰਜੀਤ ਪਾਤਰ ਵੱਲੋਂ ਡਾ. ਸੰਦੀਪ ਘੰਡ ਦਾ ਸਫ਼ਰਨਾਮਾ ‘ਸੁਪਨਿਆਂ ਦੀ ਧਰਤੀ ਕੈਨੇਡਾ’ ਰਿਲੀਜ਼

    Dr Surjit Patar
    ਮਾਨਸਾ: ਡਾ. ਸੰਦੀਪ ਘੰਢ ਦਾ ਸਫਰਨਾਮਾ ਰਿਲੀਜ਼ ਕਰਦੇ ਹੋਏ ਡਾ. ਸੁਰਜੀਤ ਪਾਤਰ। ਤਸਵੀਰ: ਸੱਚ ਕਹੂੰ ਨਿਊਜ਼

    (ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਅਤੇ ਪ੍ਰਸਿੱਧ ਸਾਹਿਤਕਾਰ ਡਾ. ਸੁਰਜੀਤ ਪਾਤਰ (Dr Surjit Patar) ਨੇ ਬੀਤੇ ਦਿਨੀਂ ਚੰਡੀਗੜ੍ਹ ਸਥਿਤ ਕਲਾ ਭਵਨ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਅਧਿਕਾਰੀ ਡਾ. ਸੰਦੀਪ ਘੰਡ ਦਾ ਸਫ਼ਰਨਾਮਾ ‘ਸੁਪਨਿਆਂ ਦੀ ਧਰਤੀ ਕਨੇਡਾ’ ਰਿਲੀਜ਼ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸਫ਼ਰਨਾਮਾ ਸਾਹਿਤ ਦੀ ਇਕ ਮਹੱਤਵਪੂਰਨ ਸਿਰਜਨ ਪ੍ਰਕਿਰਿਆ ਹੈ, ਜਿਸ ਵਿੱਚ ਲੇਖਕ ਕਿਸੇ ਦੇਸ਼ ਦੀ ਯਾਤਰਾ ਦੌਰਾਨ ਆਪਣੇ ਅਨੁਭਵਾਂ ਅਤੇ ਉਥੋਂ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ, ਸਭਿਆਚਾਰਕ ਪ੍ਰਸਥਿਤੀਆਂ ਦਾ ਸਾਹਿਤਕ ਰੂਪ ਵਿੱਚ ਗਿਆਨ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਡੀ ਨੌਜਵਾਨ ਪੀੜ੍ਹੀ ਦਾ ਰੁਝਾਨ ਸਭ ਤੋਂ ਵੱਧ ਕੈਨੇਡਾ ਵੱਲ ਹੈ, ਤਾਂ ਉਥੋਂ ਦੀਆਂ ਵਰਤਮਾਨ ਪ੍ਰਸਥਿਤੀਆਂ ਬਾਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਹੋਰ ਵੀ ਮਹੱਤਵਪੂਰਨ ਹੈ।

    ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅਤੇ ਫਰੈਂਚ ਭਾਸ਼ਾ ਦੇ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਨੇ ਡਾ. ਸੰਦੀਪ ਘੰਡ ਦੇ ਪਹਿਲੇ ਸਫ਼ਰਨਾਮੇ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਮਹੱਤਵਪੂਰਨ ਲਿਖਤ ਸਭਨਾ ਵਰਗਾ ਲਈ ਦਿਲਚਸਪ ਅਤੇ ਜਾਣਕਾਰੀ ਭਰਪੂਰ ਰਹੇਗੀ। ਲੇਖਕ ਡਾ. ਸੰਦੀਪ ਘੰਡ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਆਪਣੀ ਕੈਨੇਡਾ ਯਾਤਰਾ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੇ ਕਿਸੇ ਲਿਖਤ ਬਾਰੇ ਸੋਚਿਆ ਨਹੀਂ ਸੀ ਪਰ ਜਿਵੇਂ-ਜਿਵੇਂ ਉਹ ਆਪਣੀ ਯਾਤਰਾ ਕਰਦੇ ਗਏ ਇਸ ਨੂੰ ਕਲਮਬੱਧ ਕਰਨ ਹਿੱਤ ਉਹਨਾਂ ਦੀ ਦਿਲਚਸਪੀ ਵਧਦੀ ਗਈ। (Dr Surjit Patar)

    ਇਹ ਵੀ ਪੜ੍ਹੋ: ਸਵੀਪ ਟੀਮ ਨੇ ਜ਼ਿਲ੍ਹੇ ’ਚ ਵੋਟਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਤੇਜ਼

    ਉਨ੍ਹਾਂ ਕਿਹਾ ਕਿ ਸਫਰ ਦੌਰਾਨ ਉਹਨਾਂ ਨੂੰ ਕਈ ਅਜਿਹੇ ਮਹੱਤਵਪੂਰਨ ਸਥਾਨ ਦੇਖਣ ਦਾ ਮੌਕਾ ਮਿਲਿਆ ਜਿੰਨ੍ਹਾਂ ਨੂੰ ਲੰਮੇ ਸਮੇਂ ਤੋਂ ਕੈਨੇਡਾ ਰਹਿਣ ਵਾਲੇ ਵਿਅਕਤੀਆਂ ਨੇ ਵੀ ਨਹੀਂ ਦੇਖਿਆ ਸੀ। ਉਹਨਾਂ ਦੱਸਿਆ ਸਾਰੀ ਯਾਤਰਾ ਵਿੱਚ ਉਹਨਾਂ ਦੀ ਜੀਵਨਸਾਥੀ ਡਾ. ਕੁਲਦੀਪ ਕੌਰ ਘੰਡ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਨਾਲ ਹੀ ਇਹ ਕਿਤਾਬ ਦਾ ਰੂਪ ਲੈ ਸਕਿਆ।

    ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਇਹ ਸਫ਼ਰਨਾਮਾ ਡਾ. ਸੰਦੀਪ ਘੰਡ ਦੀ ਪਹਿਲੀ ਕਿਤਾਬ ਹੈ ਪਰ ਸਾਹਿਤਕ ਅਤੇ ਜਾਣਕਾਰੀ ਪੱਖੋਂ ਮਹੱਤਵਪੂਰਨ ਦਸਤਾਵੇਜ਼ ਹੈ। ਉਨ੍ਹਾਂ ਦੱਸਿਆ ਕਿ ਸਫ਼ਰਨਾਮਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਸ਼ਾਇਰ ਗੁਰਪ੍ਰੀਤ ਅਤੇ ਜਗਦੀਪ ਸਿੱਧੂ ਦਾ ਵਿਸ਼ੇਸ਼ ਯੋਗਦਾਨ ਰਿਹਾ।

    LEAVE A REPLY

    Please enter your comment!
    Please enter your name here