ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home ਦੇਸ਼ ਖੰਡੇਬਾਦ ਦੀ ਜੰ...

    ਖੰਡੇਬਾਦ ਦੀ ਜੰਮਪਲ ਡਾ. ਪ੍ਰਨੀਤ ਕੌਰ ਵੜੈਚ ਦਾ ਜੱਜ ਬਣ ਕੇ ਪਿੰਡ ਪਹੁੰਚਣ ‘ਤੇ ਸਨਮਾਨ

    Dr. Praneet Kaur was honored upon reaching the village as a judge of Wache

    ਆਤਮ ਵਿਸ਼ਵਾਸ ਹੈ ਸਫਲਤਾ ਦੀ ਕੁੰਜੀ : ਡਾ. ਪ੍ਰਨੀਤ ਕੌਰ

    ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟ: ਮੈਨੇਜਰ ਐਫ ਸੀ ਆਈ ਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ.ਪ੍ਰਨੀਤ ਕੌਰ ਦੇ ਨਿਆਂਇਕ ਰਾਜਸਥਾਨ ਵਿਖੇ ਬਤੌਰ ਸਿਵਲ ਜੱਜ ਨਿਯੁਕਤ ਹੋਣ ਤੋਂ ਬਾਅਦ ਪਿੰਡ ਆਉਣ ਤੇ ਗ੍ਰਾਮ ਪੰਚਾਇਤ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪਿੰਡ ਖੰਡੇਬਾਦ ਵਿਖੇ ਸਿਵਲ ਜੱਜ ਨਿਯੁਕਤ ਹੋਈ

    ਡਾ. ਪ੍ਰਨੀਤ ਕੌਰ ਨੂੰ ਸਨਮਾਨਿਤ ਕਰਦਿਆਂ ਪਿੰਡ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ ,ਸਾਬਕਾ ਐਡਵੋਕੇਟ ਜਨਰਲ ਗਗਨਦੀਪ ਸਿੰਘ ਖੰਡੇਬਾਦ,ਕੇ ਸੀ ਟੀ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵੜੈਚ,ਪ੍ਰਿੰਸੀਪਲ ਕਰਨੈਲ ਸਿੰਘ, ਯੂਥ ਅਕਾਲੀ ਆਗੂ ਸੁਖਵਿੰਦਰ ਸਿੰਘ ਬਿੱਲੂ, ਮੁਲਾਜਮ ਆਗੂ ਸੁਖਜਿੰਦਰ ਸਿੰਘ ਹਰੀਕਾ, ਸਾਬਕਾ ਸਰਪੰਚ ਗੁਰਤੇਜ ਸਿੰਘ,ਤਰਸੇਮ ਸਿੰਘ, ਹਰੀ ਸਿੰਘ, ਨੈਸਨਲ ਐਵਾਰਡੀ ਅਧਿਆਪਕਾ ਤੇ ਅਗਰਵਾਲ ਸਭਾ (ਮਹਿਲਾ ਵਿੰਗ) ਦੀ ਸੂਬਾ ਪ੍ਰਧਾਨ ਸ੍ਰੀਮਤੀ  ਕਾਂਤਾ ਗੋਇਲ,ਸਮਾਜ ਸੇਵੀ ਜਸ ਪੇਂਟਰ,ਪ੍ਰਿੰਸੀਪਲ ਸ੍ਰੀ ਅਰੁਣ ਗਰਗ ,ਪੰਚਾਇਤ ਸਕੱਤਰ ਨੀਰਜ ਸਿੰਗਲਾ ਤੋਂ ਇਲਾਵਾ ਲੋਕਲ ਗੁਰਦੁਆਰਾ ਕਮੇਟੀ, ਮਾਤਾ ਮਹਿਦਰਬੰਤ ਕੌਰ ਕਲੱਬ, ਯੁਵਕ ਸੇਵਾਵਾਂ ਕਲੱਬ ,ਗੁਰੂ ਰਵਿਦਾਸ ਕਮੇਟੀ ਤੇ ਵਾਲਮੀਕ ਕਮੇਟੀ ਦੇ ਅਹੁਦੇਦਾਰਾਂ  ਨੇ ਡਾ. ਪ੍ਰਨੀਤ ਕੌਰ ਦੀ ਬਤੌਰ ਜੱਜ ਨਿਯੁਕਤੀ ਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਉਕਤ ਨਿਯੁਕਤੀ ਪਿੰਡ ਖੰਡੇਬਾਦ ਅਤੇ ਇਲਾਕੇ ਲਈ ਮਾਣ ਤੇ ਸਨਮਾਨ ਦੇ ਨਾਲ ਨਾਲ ਲੜਕੀਆਂ ਲਈ ਪ੍ਰੇਰਨਾ ਸਰੋਤ ਵੀ ਹੈ ।

    ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿੰਡ ਦੀਆਂ ਵੱਖ ਵੱਖ ਸੰਸਥਾਵਾਂ ਗੁਰੂ ਘਰ, ਸ਼ਮਸ਼ਾਨਘਾਟ, ਗੁੱਗਾਮਾੜੀ, ਅਪਹਾਜ ਬੱਚਿਆਂ, ਸਰਕਾਰੀ ਸਕੂਲ, ਵੱਖ ਵੱਖ ਧਰਮਸਾਲਾਵਾਂ ਆਦਿ ਲਈ ਦਿਲ ਖੋਲ੍ਹ ਕੇ ਮਾਲੀ ਮੱਦਦ ਵੀ ਦਿੱਤੀ ਗਈ। ਡਾ. ਪ੍ਰਨੀਤ ਕੌਰ ਦਾ ਬਤੌਰ ਜੱਜ ਹਲਕੇ ਵਿੱਚ ਪਹੁੰਚਣਾ ਸਮੁੱਚੇ ਹਲਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਿਹਾ ਕਿਉਂਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਡਾ. ਪ੍ਰਨੀਤ ਕੌਰ ਦੀ ਉਦਾਹਰਣ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ
    ਹੈ ।

    ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ: ਗਗਨਦੀਪ ਖੰਡੇਬਾਦ

    ਪਿੰਡ ਦੀ ਜੰਮਪਲ ਜੱਜ ਬਣੀ ਡਾ ਪ੍ਰਨੀਤ ਕੌਰ ਦੇ ਸਨਮਾਨ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਐਡਵੋਕੇਟ ਜਨਰਲ ਗਗਨਦੀਪ ਸਿੰਘ ਖੰਡੇਵਾਦ ਨੇ ਕਿਹਾ ਕਿ ਡਾ ਪ੍ਰਨੀਤ  ਨੇ ਆਪਣੀ  ਮਿਹਨਤ ਨਾਲ ਇਹ ਸਾਬਿਤ ਕਰ ਦਿੱਤਾ
    ਹੈ ਕਿ ਉੱਚੇ ਮੁਕਾਮ ਤੱਕ ਪਹੁੰਚਣ ਦਾ ਸਿਰਫ਼ ਸਖ਼ਤ ਮਿਹਨਤ ਹੀ ਇਕੋ ਇੱਕ ਸੂਤਰ ਹੈ ਅਤੇ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ।ਉਨ੍ਹਾਂ ਕਿਹਾ ਕਿ ਬੇਟੀ ਪਡ੍ਹਾਓ,ਬੇਟੀ ਬਚਾਓ
    ਜਿਹੇ ਅਭਿਆਨਾਂ ਨੂੰ ਡਾ ਪ੍ਰਨੀਤ ਕੌਰ ਨੇ ਸਾਰਥਕਤਾ ਦੇ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Dr. Praneet Kaur was honored upon reaching the village as a judge of Wache

    LEAVE A REPLY

    Please enter your comment!
    Please enter your name here