ਲਾਂਚ ਕੀਤੀ ਬਾਓਗ੍ਰਾਫ਼ੀ ਤੇ ‘ਐੱਮਐੱਸਜੀ ਆਨਲਾਇਨ ਗੁਰੂਕੁਲ’ ਦੇ ਪੋਸਟਰ
ਸਰਸਾ: 50ਵੀਂ ਗੋਲਡਨ ਜੁਬਲੀ ਬਰਥ ਡੇ ਸੈਲੀਬ੍ਰੇਸ਼ਨ ‘ਤੇ ਸਮਾਰੋਹ ‘ਤੇ ਡਾ. ਐੱਮਐੱਸਜੀ ਨੇ ਪ੍ਰਸੰਸਕਾਂ ਨੂੰ ਅਨਮੋਲ ਤੋਹਫ਼ੇ ਦਿੱਤੇ ਸਭ ਤੋਂ ਪਹਿਲਾਂ ਡਾ. ਐੱਮਐੱਸਜੀ ਨੇ ਆਟੋਗ੍ਰਾਫੀ ਲਾਂਚ ਕਰਕੇ ਅਨਮੋਲ ਸੌਗਾਤ ਦਿੱਤੀ ‘ਪੈਨ ਡਰਾਈਵ’ ‘ਚ ਪੂਜਨੀਕ ਗੁਰੂ ਜੀ ਦੀ ਅਵਾਜ਼ ‘ਚ ਲਗਭਗ 50 ਮਿੰਟ ਦੀ ਬਾਇਓਗ੍ਰਾਫੀ ਹੈ ਤੇ 33 ਮਿੰਟ ਦਾ ਵੀਡੀਓ ਐਨੀਮੇਸ਼ਨ ਹੈ ਬਾਓਗ੍ਰਾਫ਼ੀ ‘ਚ ਹੁਣ ਤੱਕ ਪੂਜਨੀਕ ਗੁਰੂ ਜੀ ਦੇ ਬਚਪਨ ਦਾ ਹੀ ਵਰਨਣ ਹੈ । ਇਸਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਬਚਪਨ ਦੀ ਤਸਵੀਰ ਹੈ, ਜਦੋਂ ਆਪ ਜੀ ਸਿਰਫ਼ ਕੁਝ ਦਿਨਾਂ ਦੇ ਸਨ।
‘ਐੱਮਐੱਸਜੀ ਭੰਡਾਰਾ’ ਮੌਕੇ ਡਾ. ਐੱਮਐੱਸਜੀ ਨੇ ਪ੍ਰਸੰਸਕਾਂ ਨੂੰ ਇੱਕ ਤੋਹਫ਼ਾ ਦਿੱਤਾ ਤੇ ਉਹ ਸੀ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਐੱਮਐੱਸਜੀ ਆਨਲਾਇਨ ਗੁਰੂਕੁਲ’ ਦਾ ਪੋਸਟਰ ਤੇ ਮੋਸ਼ਨ ਪੋਸਟਰ ਵੀਐਫਐਕਸ ਤਕਨੀਕ ‘ਤੇ ਬਣਾਈ ਗਈ। ਇਸ ਫਿਲਮ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਂਚ ਕੀਤੇ ਗਏ ਇਸ ਪੋਸਟਰ ‘ਚ ਉਹ ਗੁਰੂ ਦੇ ਰੂਪ ‘ਚ ਉੱਡਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਹੱਥਾਂ ‘ਤੇ ਖਾਣ ਦੀ ਸਮੱਗਰੀ ਹੈ, ਜਿਸ ਨੂੰ ਮੋਰ ਤੇ ਹੰਸ ਖਾ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਫਿਲਮ ‘ਚ ਉਨ੍ਹਾਂ ਦੇ 6 ਮੇਨ ਰੋਲ ਹਨ। ਇਸ ਤੋਂ ਇਲਾਵਾ ਕੁੱਲ 10 ਰੋਲ ਹਨ ਫਿਲਮ ‘ਚ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ । ਫਿਲਮ ਲਗਭਗ 3 ਘੰਟਿਆਂ ਤੋਂ ਉੱਪਰ ਹੈ ਤੇ ਅੱਗੇ ਇਸ ਫਿਲਮ ਦੀਆਂ ਕਈ ਸੀਰੀਜ਼ਾਂ ਆਉਣਗੀਆਂ।
ਪਵਿੱਤਰ ਅਵਤਾਰ ਦਿਵਸ ‘ਤੇ ਸ਼ੁਰੂ ਹੋਏ ਦੋ ਨਵੇਂ ਮਾਨਵਤਾ ਭਲਾਈ ਕਾਰਜ
1. ਡਾ. ਐੱਮਐੱਸਜੀ ਦੇ ਜਨਮ ਦਿਨ ‘ਤੇ ਡੇਰਾ ਸੱਚਾ ਸੌਦਾ ਵੱਲੋਂ ਦੋ ਹੋਰ ਨਵੇਂ ਮਾਨਵਤਾ ਭਲਾਈ ਕਾਰਜਾਂ ਦਾ ਸ਼ੁੱਭ ਆਰੰਭ ਹੋਇਆ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਬਿਮਾਰ ਦਾ ਹਾਲਚਾਲ ਪੁੱਛਣ ਜਾਓ ਤਾਂ ਉਸਦੇ ਲਈ ਫ਼ਲ-ਫਰੂਟ ਲੈ ਕੇ ਜਾਓ ਨਾਲ ਹੀ ਵਿਆਹ-ਸ਼ਾਦੀ ‘ਚ ਦਿੱਤੇ ਜਾਣ ਵਾਲੇ ਸ਼ਗੁਨ ਵਾਂਗ ਕੁਝ ਪੈਸੇ ਵੀ ਦਿਓ। ਇਸ ਨਵੇਂ ਕਾਰਜ ਨੂੰ ‘ਸ਼ੁੱਭ ਕਾਮਨਾ’ ਨਾਂਅ ਦਿੱਤਾ ਗਿਆ ਹੈ ।
2. ਦੂਜੇ ਕਾਰਜ ਦੇ ਰੂਪ ‘ਚ ਪੂਜਨੀਕ ਗੁਰੂ ਜੀ ਨੇ ‘ਵਲੈਸਿੰਗ ਫਾਰ ਲਾਈਫ’ ਦਾ ਆਗਾਜ਼ ਕੀਤਾ, ਇਸਦੇ ਅਨੁਸਾਰ ਡੇਰਾ ਸ਼ਰਧਾਲੂ ਆਪਣੇ ਬੱਚਿਆਂ ਦੇ ਜਨਮ ਦਿਨ ‘ਤੇ ਗਰੀਬ ਤੇ ਅਸਮਰੱਥ ਬੱਚਿਆਂ ਨੂੰ ਸਕੂਲ ‘ਚ ਦਾਖਲਾ ਦਿਵਾਉਣਗੇ। ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ ਪੰਡਾਲ ‘ਚ ਹਾਜ਼ਰ ਸਮੂਹ ਇਕੱਠ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਸ ਨਵੇਂ ਕਾਰਜ ‘ਚ ਹਿੱਸੇਦਾਰ ਬਣਨ ਦਾ ਪ੍ਰਣ ਲਿਆ। ਮਾਨਵਤਾ ਭਲਾਈ ਕਾਰਜਾਂ ਦੀ ਲੜੀ ਹੁਣ ਵਧ ਕੇ 133 ਹੋ ਚੁੱਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।