ਡਾ. ਹਿਮਕਾ ਬਾਂਸਲ ਨੇ ਨੀਟ ਵਿੱਚੋਂ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ

ਡਾ. ਹਿਮਕਾ ਬਾਂਸਲ ਨੇ ਨੀਟ ਵਿੱਚੋਂ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ

(ਮਨੋਜ) ਮਲੋਟ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਨਿਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭੁਪਿੰਦਰ ਬਾਂਸਲ ਫਾਰਮੇਸੀ ਅਫ਼ਸਰ ਸਿਵਲ ਹਸਪਤਾਲ ਮਲੋਟ ਅਤੇ ਮੈਡਮ ਰੇਖਾ (ਅਧਿਆਪਕਾ ਸਸਸਸ ਮੰਡੀ ਹਰਜੀ ਰਾਮ, ਪੁੱਡਾ ਨਿਵਾਸੀ ਦੀ ਹੋਣਹਾਰ ਬੇਟੀ ਡਾ. ਹਿਮਕਾ ਬਾਂਸਲ ਨੇ ਡਾਕਟਰੀ ਦੀ ਉੱਚ ਸਿੱਖਿਆ (ਪੋਸਟ ਗਰੈਜੂਏਸ਼ਨ) ਲਈ ਨੀਟ ਦੇ ਪੇਪਰ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਅਤੇ ਭਾਰਤ ਵਿੱਚੋਂ 113ਵਾਂ ਸਥਾਨ ਪ੍ਰਾਪਤ ਕੀਤਾ ਹੈ।

ਡਾ. ਹਿਮਕਾ ਬਾਂਸਲ ਦੀ ਇਹ ਪ੍ਰਾਪਤੀ ਕਰਕੇ ਆਪਣੇ ਮਾਤਾ ਪਿਤਾ ਅਤੇ ਸ਼ਹਿਰ ਮਲੋਟ ਦਾ ਨਾਂ ਰੌਸ਼ਨ ਕੀਤਾ ਹੈ। ਡਾ. ਹਿਮਕਾ ਬਾਂਸਲ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਡਾ. ਹਿਮਕਾ ਨੇ ਯੂਐਸਐਮਐਲਈ ਦਾ ਟੈਸਟ ਵੀ ਸਾਲ 2020 ਵਿੱਚ ਪਾਸ ਕੀਤਾ ਸੀ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਅਤੇ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ਼ ਵੱਲੋਂ ਭੁਪਿੰਦਰ ਬਾਂਸਲ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਡਾ. ਹਿਮਕਾ ਬਾਂਸਲ ਨੂੰ ਜਿੰਦਗੀ ਵਿੱਚ ਬੁਲੰਦੀਆਂ ਛੂਹਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਭੁਪਿੰਦਰ ਬਾਂਸਲ ਨੇ ਸਿਵਲ ਸਰਜਨ ਸਟਾਫ਼ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here