Chetan Singh Jodamajra ਤੋਂ ਵਾਪਿਸ ਲਏ ਜਾਣਗੇ ਸਾਰੇ ਵਿਭਾਗ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਟਿਆਲਾ ਦਿਹਾਤੀ ਦੇ ਵਿਧਾਇਕ ਡਾਕਟਰ ਬਲਵੀਰ ਸਿੰਘ (Dr. Balvir Singh) ਕੁਝ ਹੀ ਘੰਟਿਆਂ ਬਾਅਦ ਪੰਜਾਬ ਦੇ ਨਵੇ ਕੈਬਿਨੇਟ ਮੰਤਰੀ ਦੇ ਤੌਰ ਤੇ ਸਹੁੰ ਜਾ ਰਹੇ ਹਨ। ਇਸ ਨਾਲ ਹੀ ਉਹਨਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਵੀ ਬਣਾਇਆ ਜਾਏਗਾ ਇਸ ਸੰਬੰਧੀ ਲਗਭਗ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਡਾਕਟਰ ਬਲਵੀਰ ਸਿੰਘ (Dr. Balvir Singh) ਨੂੰ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਕੈਬਨਿਟ ਮੰਤਰੀ ਦੀ ਸੀਟ ਤੇ ਬਿਠਾਇਆ ਜਾ ਰਿਹਾ ਹੈ।
ਕੈਬਨਿਟ ਵਿੱਚ ਡਾਕਟਰ ਬਲਵੀਰ ਸਿੰਘ (Dr. Balvir Singh) ਦੀ ਐਂਟਰੀ ਦੇ ਨਾਲ ਹੀ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰ ਬਦਲ ਕੀਤਾ ਜਾਏਗਾ। ਜਿਸ ਵਿਚ ਹਰਪਾਲ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਨਾਮ ਵੀ ਚੱਲ ਰਿਹਾ ਹੈ ਇਨ੍ਹਾਂ ਤੋਂ ਕੁਝ ਵਿਭਾਗ ਵਾਪਸ ਲੈ ਕੇ ਕੁਝ ਨਵੇਂ ਵਿਵਾਦ ਦਿੱਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਵਿਭਾਗਾਂ ਦੇ ਫੇਰ ਬਦਲ ਵਿਚ ਕੁੱਲ ਪੰਜ ਤੋਂ ਛੇ ਮੰਤਰੀ ਹੋ ਸਕਦੇ ਹਨ। ਇਸ ਬਾਰੇ ਸਾਰੀ ਸਥਿਤੀ ਸ਼ਾਮ ਤੱਕ ਸਾਫ ਹੋ ਜਾਏਗੀ।