ਡਾ. ਅੰਬੇਦਕਰ ਦੀ ਦੇਸ਼ ਨੂੰ ਬਹੁਤ ਵੱਡੀ ਦੇਣ : ਬੰਸੀ ਲਾਲ

Dr. BR Ambedkar,  Country, Bansi Lal, Pre Nirwan Diwas

ਡਾ. ਬੀ.ਆਰ ਅੰਬੇਡਕਰ ਦੇ ਪ੍ਰੀ ਨਿਰਵਾਣ  ਦਿਵਸ ‘ਤੇ ਸੂਬਾ ਪੱਧਰੀ ਸਮਾਰੋਹ ਹੋਇਆ | Dr. Ambedkar

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਡਾ. ਅੰਬੇਡਕਰ ਨਵਯੁਵਕ ਦਲ ਦੇ ਸੂਬਾ ਪ੍ਰਧਾਨ ਸ੍ਰੀ ਬੰਸੀ ਲਾਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਭਾਰਤੀ ਸੰਵਿਧਾਨ ਨੂੰ ਇਕ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਨੇ ਨਾ ਸਿਰਫ ਘੱਟ ਗਿਣਤੀ ਸਮਾਜ ਦਾ ਸਸ਼ਕਤੀਕਰਨ ਕਰਦਿਆਂ, ਸੰਵਿਧਾਨ ‘ਚ ਉਨ੍ਹਾਂ ਲਈ ਰਾਖਵੇਂਕਰਨ ਵਰਗਾ ਵਿਸ਼ੇਸ਼ ਪ੍ਰਬੰਧ ਕੀਤਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਊਚ ਨੀਚ ਦਾ ਭੇਦਭਾਵ ਮਿਟਾ ਕੇ ਮਿਲ ਕੇ ਚੱਲਣ ਦੀ ਸੋਚ ਦਿੱਤੀ। ਸ੍ਰੀ ਬੰਸੀ ਲਾਲ ਅੱਜ ਸਥਾਨਕ  ਗਿੱਲ ਰੋਡ, ਅਰੋੜਾ ਪੈਲੇਸ ਨੇੜੇ ਦਾਣਾ ਮੰਡੀ ਵਿਖੇ  ਸੰਵਿਧਾਨ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਕਰਵਾਏ ਗਏ। (Dr. Ambedkar)

ਵਿਸ਼ਾਲ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਨੂੰ ਡਾ. ਅੰਬੇਡਕਰ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਜਾਤੀ ਵਿਹੀਨ ਸਮਾਜ ਸਿਰਜਣ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਜਾਤਾਂ ‘ਚ ਵੰਡੇ ਦਲਿਤ ਸਮਾਜ ਨੂੰ ਇਕਜੁੱਟ ਕਰਨ ਲਈ ਹੀ ਬੁੱਧ ਧਰਮ ਨੂੰ ਅਪਣਾਇਆ ਸੀ ਇਸ ਮੌਕੇ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਕਿਹਾ ਕੀ ਦਲ ਵੱਲੋਂ 14 ਅਪ੍ਰੈਲ ਨੂੰ ਡਾ.ਅੰਬੇਡਕਰ ਜੀ ਦੇ ਜਨਮ ਦਿਵਸ ‘ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ‘ਚ ਦੇਸ਼ ਵਿਦੇਸ਼ ਤੋਂ ਮਹਿਮਾਨ ਸ਼ਾਮਲ ਹੋਣਗੇ। (Dr. Ambedkar)

ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ

ਇਸ ਦੌਰਾਨ ਫਕੀਰ ਚੰਦ, ਇੰਟਰਨੈਸ਼ਨਲ ਕੋਆਰਡੀਨੇਟਰ ਬਾਮਸੇ ਅਮਰੀਕਾ ਤੇ ਧਰਮਾਸਵਰੂਪ ਭੰਤੇ ਦਿੱਲੀ ਤੋਂ, ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ, ਇੰਦਰਜੀਤ ਐਡਵੋਕੇਟ ਮੁੱਖ ਸਲਾਹਕਾਰ, ਐਮ.ਡੀ ਰਹਿਮਾਨ ਮੁਸਲਿਮ ਵਿੰਗ ਡਾ. ਅੰਬੇਡਕਰ ਨਵ ਯੁਵਕ ਦਲ ਪੰਜਾਬ, ਰਾਜ ਕੁਮਾਰ ਹੈਪੀ ਪ੍ਰਧਾਨ (ਅੰਬੇਡਕਰ ਯੂਥਸੈਨਾ), ਵਿਜੈ ਸਹਿਗਲ, ਸੰਜੈ ਕੁਮਾਰ, ਗੁਰਦੀਪ ਚਾਵਲਾ, ਅਜੈ ਸਿੰਘ, ਭਰਤ ਕੁਸ਼ਵਾਹਾ ਅਖਿਲ ਭਾਰਤੀ ਮੌਰਿਆ ਮਹਾਸੰਘ, ਰਾਮ ਬਹਾਦਰ ਮੌਰਿਆ ਸੂਬਾ ਪ੍ਰਧਾਨ ਅਖਿਲ ਭਾਰਤੀ ਮੌਰਿਆ ਮਹਾਸੰਘ,ਧੰਮਾਸਵਰੂਪ ਪ੍ਰਗਿਆਬੋਧੀ ਇੰਚਾਰਜ ਤਕਸ਼ਿਲਾ ਬੁੱਧ ਬਿਹਾਰ ਆਦਿ ਨੇ ਵੀ ਸੰਬੋਧਨ ਕੀਤਾ। (Dr. Ambedkar)

ਜਦਕਿ ਛੇਦੀ ਲਾਲ ਗੌਤਮ ਵਾਈਸ ਚੇਅਰਮੈਨ, ਜਿਆ ਲਾਲ ਗੌਤਮ ਸਾਬਕਾ ਪ੍ਰਧਾਨ, ਸੰਜੈ ਰਾਓ ਗੌਤਮ ਯੂਨਿਟ ਪ੍ਰਧਾਨ ਜਨਕ ਪੁਰੀ, ਵਿਨੋਦ ਕੁਮਾਰ ਗੌਤਮ ਜਨਰਲ ਸਕੱਤਰ,ਜਿਲ੍ਹੇਦਾਰ ਰਾਓ ਕੁਸਮਾਕਰ ਜਨਰਲ ਸਕੱਤਰ, ਸੋਹਨ ਲਾਲ, ਰਾਮਨਇਨ, ਹਰਕੇਸ਼, ਰਾਮ ਵਿਰਕਸ਼, ਅਖਿਲੇਸ਼, ਰਾਮਾ ਨੰਦ ਸਾਬਕਾ ਪ੍ਰਧਾਨ ਆਦਿ ਹਾਜ਼ਰ ਸਨ ਇਸ ਸਮਾਰੋਹ ਨੂੰ ਵੱਖ ਵੱਖ ਸੰਸਥਾਵਾਂ, ਜਿਨ੍ਹਾਂ ‘ਚ ਡਾ. ਅੰਬੇਡਕਰ ਸੇਵਾ ਸੰਮਤੀ, ਸ੍ਰੀ ਗੁਰੂ ਰਵੀਦਾਸ ਧਰਮ ਸਮਾਜ (ਪੰਜਾਬ), ਜ਼ਬਰ ਜੁਲਮ ਵਿਰੋਧੀ ਫਰੰਟ ਪੰਜਾਬ, ਡਾ. ਅੰਬੇਡਕਰ ਯੂਥ ਸੈਨਾ (ਪੰਜਾਬ), ਖਵਜਾ ਗਰੀਬ ਨਵਾਜ ਫਾਉੂਂਡੇਸ਼ਨ, ਦਲਿਤ ਉੱਦਧਾਰ ਸੰਮਤੀ, ਨੈਸ਼ਨਲ ਦਲਿਤ ਕੌਂਸਲ ਆਫ ਇੰਡੀਆ, ਸੰਮਿਅਕ ਸ਼ਰਧਾ ਸੰਮਤੀ (ਪੰਜਾਬ),ਅੰਬੇਡਕਰ ਨਵਯੁਵਕ ਜਾਗ੍ਰਿਤੀ ਸੰਸਥਾ ਵੀ ਸ਼ਾਮਲ ਹਨ। (Dr. Ambedkar)