ਡਾ. ਅਮਰ ਸਿੰਘ ਤੇ ਰਣਦੀਪ ਸਿੰਘ ਨਾਭਾ ਨੇ ਹਲਕੇ ਦੇ ਵੋਟਰਾਂ ਦਾ ਕੀਤਾ ਧੰਨਵਾਦ

Amloh News
ਅਮਲੋਹ: ਡਾ. ਅਮਰ ਸਿੰਘ ਵੋਟਰਾਂ ਦਾ ਧੰਨਵਾਦ ਕਰਦੇ ਹੋਏ,ਨਾਲ ਜਗਵੀਰ ਸਿੰਘ ਸਲਾਣਾ ਤੇ ਹੋਰ। ਤਸਵੀਰ: ਅਨਿਲ ਲੁਟਾਵਾ

ਅਮਲੋਹ ਦੇ ਵੋਟਰਾਂ ਦਾ ਹਮੇਸ਼ਾ ਰਿਣੀ ਰਹਾਂਗਾ : ਅਮਰ ਸਿੰਘ

(ਅਨਿਲ ਲੁਟਾਵਾ) ਅਮਲੋਹ। ਕਾਂਗਰਸ ਦਫਤਰ ਅਮਲੋਹ ਵਿਖੇ ਕਾਂਗਰਸ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਹੇਠ ਹਲਕਾ ਅਮਲੋਹ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਧੰਨਵਾਦੀ ਮੀਟਿੰਗ ਰੱਖੀ ਗਈ। ਜਿਸ ਵਿੱਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਬੀਬਾ ਬਹਿਸ਼ਤਾ ਸਿੰਘ ਅਤੇ ਡਾ. ਅਮਰ ਸਿੰਘ ਦੇ ਸਪੁੱਤਰ ਕਾਮਿਲ ਅਮਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। Amloh News

ਡਾ. ਅਮਰ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਅਮਲੋਹ ਦੇ ਹਰ ਵੋਟਰ ਦਾ ਹਮੇਸ਼ਾ ਰਿਣੀ ਰਹਾਂਗਾ, ਜਿਨ੍ਹਾਂ ਵੱਲੋਂ ਮੈਨੂੰ ਭਾਰੀ ਬਹੁਮਤ ਨਾਲ ਕਾਮਯਾਬ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਮਿਹਨਤੀ ਵਰਕਰਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਉਭਰੀ ਹੈ। ਹਰ ਕਾਮਯਾਬ ਇਨਸਾਨ ਪਿੱਛੇ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਵਿਸ਼ੇਸ਼ ਤੌਰ ’ਤੇ ਉਸ ਦੀ ਪਤਨੀ ਦਾ ਬਹੁਤ ਸਹਿਯੋਗ ਹੁੰਦਾ ਹੈ। ਇਸ ਹਲਕੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਸੂਬਾ ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਸੀ।

ਇਹ ਵੀ ਪੜ੍ਹੋ: Heart Attack Symptoms: ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇਣ ਲਗਦਾ ਹੈ ਇਹ 8 ਸੰਕੇਤ, ਨਜ਼ਰਅੰਦਾਜ਼ ਕਰਨ ਦੀ ਨਾ ਕਰੋ …

ਆਮ ਆਦਮੀ ਪਾਰਟੀ ਤੇ ਭਾਜਪਾ ਦੀ ਬੀ ਟੀਮ ਹੈ। ਉਹਨਾਂ ਕਿਹਾ ਕਿ ਲੋਕ ਸਭਾ ‘ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਇਹਨਾਂ ਚੋਣਾਂ ਵਿੱਚ ਸਬਕ ਸਿਖਾਇਆ ਹੈ। ਉਹਨਾਂ ਕਿਹਾ ਕਿ ਮੇਰੀ ਪਹਿਲਾਂ ਦੀ ਤਰ੍ਹਾਂ ਗੈਰ ਹਾਜ਼ਰੀ ਮਹਿਸੂਸ ਨਹੀਂ ਹੋਵੇਗੀ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹਫਤੇ ਵਿੱਚ ਇੱਕ ਦਿਨ ਅਮਲੋਹ ਹਲਕਾ ਵਾਸੀਆਂ ਦੀਆਂ ਸਮੱਸਿਆ ਸੁਣਨ ਲਈ ਆਵਾਂ। ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਗੇ ਜ਼ਿਲ੍ਹਾ ਪਰਸ਼ਿਦ ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਆ ਰਹੀਆਂ ਹਨ ਜਿਸ ਕਾਰਨ ਸਾਨੂੰ ਹੁਣੋਂ ਤੋਂ ਹੀ ਮਿਹਨਤ ਕਰਨ ਦੀ ਲੋੜ ਹੈ। ਹਰ ਪਿੰਡ ਵਿੱਚ ਆਪਣਾ ਸਰਪੰਚ ਬਣਾਇਆ  ਜਾਵੇਗਾ ਅਤੇ ਕਈ ਪਿੰਡਾਂ ਵਿੱਚ ਮਨਰੇਗਾ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਡਾ. ਅਮਰ ਸਿੰਘ ਹੁਣਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਲਦ ਹੀ ਮਿਲਿਆ ਜਾਵੇਗਾ। Amloh News

Amloh News
ਅਮਲੋਹ:  ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਵੋਟਰਾਂ ਦਾ ਧੰਨਵਾਦ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਅਮਲੋਹ ਜਗਵੀਰ ਸਿੰਘ ਸਲਾਣਾ, ਸੀਨੀਅਰ ਆਗੂ ਐਡਵੋਕੇਟ ਤਜਿੰਦਰ ਸਿੰਘ ਸਲਾਣਾ, ਡਾ. ਜੋਗਿੰਦਰ ਸਿੰਘ ਮੈਣੀ , ਜਗਮੀਤ ਸਿੰਘ ਸਹੋਤਾ ਬਾਵਾ , ਮਹਿਲਾ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਨੀਲਮ ਰਾਣੀ,ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਡਾ. ਸਵਤੰਤਰ ਕਰਕਰਾ, ਐਡਵੋਕੇਟ ਯਾਦਵਿੰਦਰ ਪਾਲ ਸਿੰਘ,, ਕਲਭੂਸ਼ਨ ਸ਼ਰਮਾ, ਹਰਚੰਦ ਸਿੰਘ ਸ਼ਮਸ਼ਪੁਰ, ਰਵਿੰਦਰ ਸਿੰਘ ਮਾਲੋਵਾਲ, ਜਸਵੰਤ ਸਿੰਘ ਖਨਿਆਣ, ਹੈਪੀ ਸੂਦ, ਗੁਰਪ੍ਰੀਤ ਸਿੰਘ ਗਰੇਵਾਲ, ਮਹਿੰਦਰ ਪਜਨੀ, ਹਰਿੰਦਰ ਸਿੰਘ ਭਾਬਰੀ, ਰਜਿੰਦਰ ਬਿੱਟੂ, ਰਕੇਸ਼ ਕੁਮਾਰ ਗੋਗੀ, ਡਾ. ਜਵਾਹਰ, ਰੁਪਿੰਦਰ ਸਲਾਣਾ, ਸਿਵ ਗਰਗ, ਕੁਲਵਿੰਦਰ ਕੌਰ ਲਾਡਪੁਰ ਗੁਰਮੁਖ ਸਿੰਘ ਨਰਾਇਣਗੜ੍ਹ ਸੁੱਖਾ ਖੁੰਮਣਾ , ਡਾ. ਅਮਰ ਸਿੰਘ ਦੇ ਪੀਏ ਸੁਰਿੰਦਰ ਕੁਮਾਰ,ਪੀਏ ਮਨਪ੍ਰੀਤ ਸਿੰਘ ਮਿੰਟਾ, ਭੂਸਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ। Amloh News

LEAVE A REPLY

Please enter your comment!
Please enter your name here