ਭਿਆਨਕ ਅੱਗ ਨਾਲ ਹੋਇਆ ਭਾਰੀ ਨੁਕਸਾਨ ਤੇ ਅੱਗ ਦੀ ਲਪੇਟ ‘ਚ ਆਈਆਂ ਤਿੰਨ ਬੱਸਾਂ
ਅੰਮ੍ਰਿਤਸਰ (ਰਾਜਨ ਮਾਨ) | ਸਥਾਨਕ ਬੱਸ ਸਟੈਂਡ ਦੇ ਬਾਹਰ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਅਚਾਨਕ ਖੋਖਿਆਂ ਨੂੰ ਅੱਗ ਲੱਗਣ ਨਾਲ ਅੱਧੀ ਦਰਜਨ ਦੇ ਕਰੀਬ ਖੋਖੇ ਸੜਕੇ ਸੁਆਹ ਹੋ ਗਏ ਤੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠਾ ਬੱਸ ਸਟੈਂਡ ਦੇ ਬਾਹਰ ਪੁਲਿਸ ਥਾਣਾ ਦੇ ਨਜਦੀਕ ਪੈਂਦੇ ਖੋਖਿਆਂ ਨੂੰ ਅੱਜ ਸਵੇਰੇ ਇੱਕ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ ਪੁਲਿਸ ਥਾਣਾ ਨਜ਼ਦੀਕ ਹੋਣ ਕਾਰਨ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੱਕ ਸਾਰੇ ਖੋਖੇ ਸਮਾਨ ਸਮੇਤ ਸੜ ਕੇ ਸੁਆਹ ਹੋ ਗਏ ਅੱਗ ਨਾਲ ਦੁਕਾਨਦਾਰਾਂ ਦਾ ਸਮਾਨ ਤੇ ਦੁਕਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ ‘ਚ ਰਾਜਨ ਪੁੱਤਰ ਅਜੀਤ ਸਿੰਘ ਦਾ 45 ਹਜ਼ਾਰ ਰੁਪਏ ਦਾ, ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਦਾ 30 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਤੇ ਰਾਜ ਕੁਮਾਰ ਦਾ ਦੋਵੇਂ ਭਾਈ ਵਾਲ ਦਾ ਇੱਕ ਲੱਖ 50 ਹਜ਼ਾਰ ਰੁਪਏ, ਸੁਖਦੀਪ ਸਿੰਘ ਤੇ ਸੁਰਜੀਤ ਸਿੰਘ ਦੋਵੇ ਭਾਈਵਾਲ ਦਾ 2 ਲੱਖ 55 ਹਜ਼ਾਰ ਰੁਪਏ, ਬਖਸ਼ੀਸ਼ ਸਿੰਘ ਪੁੱਤਰ ਮਲਵਿੰਦਰ ਸਿੰਘ ਦਾ ਇੱਕ ਲੱਖ 65 ਹਜਾਰ ਰੁਪਏ, ਅਰਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਦਾ ਇੱਕ ਲੱਖ 45 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਹੈਪੀ ਪੁੱਤਰ ਅਜੀਤ ਸਿੰਘ ਦਾ ਇੱਕ ਲੱਖ 45 ਹਜ਼ਾਰ ਰੁਪਏ, ਦਲਬੀਰ ਮਸੀਹ ਪੁੱਤਰ ਬਸ਼ੀਰ ਮਸੀਹ ਦਾ 18 ਹਜ਼ਾਰ ਰੁਪਏ ਦੇ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਅੱਗ ਨਾਲ ਬੱਸ ਸਟੈਂਡ ‘ਚ ਖੜ੍ਹੀਆਂ ਤਿੰਨ ਬੱਸਾਂ ਜਿਨ੍ਹਾਂ ਵਿੱਚ ਇੱਕ ਸੰਤੋਖ ਬੱਸ ਤੇ ਦੋ ਗਿੱਲ ਗ੍ਰੀਨ ਕੰਪਨੀ ਦੀਆਂ ਬੱਸਾਂ ਵੀ ਭਾਰੀ ਨੁਕਸਾਨੀਆਂ ਗਈਆਂ ਖੋਖਿਆਂ ਦੇ ਮਾਲਕ ਪੀੜਤਾਂ ਨੇ ਐੱਸਡੀਐੱਮ ਮਜੀਠਾ ਨੂੰ ਮੰਗ ਪੱਤਰ ਦੇ ਕੇ ਮੁਆਵਜੇ ਦੀ ਮੰਗ ਕੀਤੀ ਹੈ ਮੌਕੇ ‘ਤੇ ਪਹੁੰਚੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਭਰਾ ਕਾਂਗਰਸੀ ਆਗੂ ਜਗਵਿੰਦਰਪਾਲ ਸਿੰਘ ਜੱਗਾ ਵੱਲੋਂ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਨੁਕਸਾਨ ਦਾ ਮੁਆਵਜਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਹੈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।