ਲੋਕਤੰਤਰ ਦੇ ਤਿਉਹਾਰ ਨੂੰ ਜੰਗ ਨਾ ਬਣਾਓ

ਲੋਕਤੰਤਰ ਦੇ ਤਿਉਹਾਰ ਨੂੰ ਜੰਗ ਨਾ ਬਣਾਓ

ਪੰਛਮੀ ਬੰੰਗਾਲ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਨਾਲ ਸਿਆਸਤ ਦਾ ਇਕ ਹੋਰ ਕਰੂਪ ਚਿਹਰਾ ਹੀ ਸਾਹਮਣੇ ਆ ਰਿਹਾ ਹੈ ਨਫਰਤ ਤੇ ਹਿੰਸਾ ਦੀ ਖੇਡ ਸੁਰੂ ਹੋ ਚੁੱਕੀ ਹੈ ਜੇਕਰ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਕੋਈ ਸਬਕ ਨਾ ਲਿਆ ਗਿਆ ਤਾਂ ਇਹ ਸੂਬੇ ਲਈ ਖਤਰਨਾਕ ਹੋਵੇਗਾ ਭਾਜਪਾ ਵਰਕਰਾਂ ਦੇ ਕਤਲਾਂ ਦਾ ਦੋਸ਼ ਸੱਤਾਧਾਰੀ  ਪਾਰਟੀ ‘ਤੇ ਲੱਗ ਰਿਹਾ ਹੈ ਦੂਜੇ ਪਾਸੇ ਭਾਜਪਾ ਵੱਲੋਂ ਕੀਤੀ ਗਈ ਹੜਤਾਲ ‘ਤੇ ਵੀ ਸੱਤਾ ਧਾਰੀ ਪਾਰਟੀ  ਸਵਾਲ ਖੜੇ ਕਰ ਕਰੀ ਹੈ ਭਾਜਪਾ ਦੇ ਸੀਨੀਅਰ ਆਗੂਆ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ ਤੇਜ ਤਰਾਰ ਟੀਐਮਸੀ ਆਗੂ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅੰਦਾਜ ਜੋਜ਼ੀਲਾ ਹੈ ਬੈਨਰਜੀ ਦੇ ਬਿਆਨ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਦੇ ਹਨ, ਭਾਵੇ ਪਾਰਟੀ ਸੀਨੀਅਰ ਆਗੂ ਦੇ ਜੋਸੀਲੇ ਬਿਆਨ  ਪਾਰਟੀ ਵਰਕਰਾਂ ‘ਚ ਉਤਸ਼ਾਹ ਭਰਨ ਲਈ ਹੁੰਦੇ ਹਨ, ਪਰ ਇੱਥੇ ਜੋਸ਼ ਦੇ ਨਾਲ ਹੋਸ਼ ਵੀ ਜਰੂਰੀ ਹੁੰਦਾ ਹੈ

ਖਾਸਕਰ ਜਦੋਂ ਹਿੰਸਾ ਦੀ ਸੰਭਾਵਨਾ ਬਹੁਤ ਜਿਆਦਾ ਹੋਵੇ ਮਮਤਾ ਬੈਨਰਜੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਸਿਰਫ਼ ਟੀਐਮਸੀ ਦੀ ਹੀ ਆਗੂ ਨਹੀਂ ਸਗੋਂ ਸਾਰੇ ਬੰਗਾਲੀਆਂ ਦੀ ਮੁੱਖ ਮੰਤਰੀ ਵੀ ਹੈ ਜਿਸ ਨੇ ਸੂਬੇ ‘ਚ ਅਮਨ ਤੇ ਕਾਨੂੰਨ ਪ੍ਰਬੰਧ ਨੂੰ ਬਰਕਰਾਰ ਰੱਖਣਾ ਹੈ ਰਾਜਨੀਤੀ ਦਾ ਇੱਕੋ ਇੱਕ ਮਕਸਦ ਸਿਰਫ ਸੱਤਾ ਹਾਸਲ ਕਰਨਾ ਨਹੀਂ ਸਗੋਂ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ

ਦੂਜੇ ਪਾਸੇ ਭਾਜਪਾ ਆਗੂਆ ਨੂੰ ਆਪਣਾ ਜੇਤੂ ਹੱਥ ਅੱਗੇ ਹੋਰਨ ਦੇ ਜੋਸ਼ ‘ਚ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਹੋਵੇਗੀ ਭਾਜਪਾ ਨੂੰ ਬੰਗਲ ਦੀ ਜਿੱਤ ਦੇ ਨਿਸਾਨੇ ਦੀ ਪ੍ਰਾਪਤੀ ਨਾਲੋ ਵੱਧ ਮਹੱਤਵ ਸੂਬੇ ਦੇ ਅਮਨ -ਆਮਨ ‘ਤੇ ਭਾਈਚਾਰੇ ਨੂੰ ਦੇਣਾ ਚਾਹੀਦਾ ਹੈ ਕੋਈ ਵੀ ਜਿੱਤ ਅਮਨ ਅਮਨ ਤੇ ਭਾਈਚਾਰੇ ਨਾਲੋ ਵੱਡੀ ਨਹੀਂ ਹੋ ਸਕਦੀ ਇਸ ਵਾਰ ਚੋਣਾਂ ‘ਚ ਟੱਕਰ ਟੀਐਮਸੀ ਤੇ ਭਾਜਪਾ ਦਰਮਿਆਨ ਹੋਣ ਦੇ ਹੀ ਆਸਾਰ ਹਨ ਚੋਣਾਂ ਲੋਕਤੰਤਰ ਦੀ ਆਤਮਾ ਹਨ ਹਿੰਸਾ ਲੋਕਤੰਤਰ  ‘ਤੇ ਕਲੰਕ ਹੈ ਚੋਣਾਂ ਇੱਕ ਤਿਉਹਾਰ ਵਾਂਗ ਹੋਣੀਆ ਚਾਹੀਦੀਆਂ ਹਨ ਜਿੱਥੇ ਵਿਚਾਰਾਂ ਤੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਜੇਕਰ ਬੰਗਾਲ ਇਸੇ ਤਰ੍ਹਾਂ ਹਿੱਸਾ ਤੇ ਉਕਸਊ ਭਾਸ਼ਣ ਜਾਰੀ ਰਹੇ ਤਾਂ ਵੋਟਾਂ ਵਾਲੇ ਦਿਨ ਦੀ ਸਥਿਤੀ ਨੂੰ ਸੰਭਾਲਣਾ ਬਹੁਤ ਔਖਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.