ਭਾਰਤ ਨਾਲ ਟ੍ਰੇਡ ਡੀਲ ਕਰਨਾ ਚਾਹੁੰਦੇ ਹਾਂ ਪਰ ਪਤਾ ਨਹੀਂ ਕਦੋਂ: Trump
ਮੋਦੀ ਦੀ ਕੀਤੀ ਤਾਰੀਫ, ਕਿਹਾ ਉਹ ਮੈਨੂੰ ਪਸੰਦ
ਵਾਸ਼ਿੰਗਟਨ, ਏਜੰਸੀ। ਭਾਰਤ ਦੇ ਦੋ ਰੋਜਾ ਦੌਰੇ ‘ਤੇ ਆਉਣ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ Trump ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਨਾਲ ਇੱਕ ਬਹੁਤ ਵੱਡੀ ਟਰੇਡ ਡੀਲ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਅਮਰੀਕੀ ਚੋਣਾਂ ਤੋਂ ਪਹਿਲਾਂ ਹੋ ਸਕੇਗੀ ਜਾਂ ਨਹੀਂ। ਸ੍ਰੀ ਟਰੰਪ 24 ਫਰਵਰੀ ਨੂੰ ਦੋ ਰੋਜਾ ਭਾਰਤ ਦੌਰੇ ‘ਤੇ ਜਾ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਅਮਰੀਕਾ ਅਤੇ ਭਾਰਤ ਦਰਮਿਆਨ ਵੱਡੇ ਦੋਪੱਖੀ ਸਮਝੌਤੇ ਹੋ ਸਕਦੇ ਹਨ। ਨਾਲ ਹੀ ਸ੍ਰੀ ਟਰੰਪ ਦੀ ਭਾਰਤ ਯਾਤਰਾ ਦੌਰਾਨ ਅਮਰੀਕਾ ਨਾਲ ਟ੍ਰੇਡ ਡੀਲ ‘ਤੇ ਆਸ਼ੰਕਾ ਦੇ ਬੱਦਲ ਮੰਡਰਾਉਣ ਲੱਗੇ ਹਨ। ਸ੍ਰੀ ਟਰੰਪ ਨੇ ਕੈਲੀਫੋਰਨੀਆ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਪ੍ਰੈਸ ਕਾਨਫਰੰਸ ‘ਚ ਗੱਲਬਾਤ ਕਰਦਿਆਂ ਭਾਰਤ ਨਾਲ ਟ੍ਰੇਡ ਡੀਲ ਨੂੰ ਲੈ ਕੇ ਅਸ਼ੰਕਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਉਹ ਭਾਰਤ ਨਾਲ ਇੱਕ ਬਹੁਤ ਵੱਡੀ ਟ੍ਰੇਡ ਡੀਲ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਅਮਰੀਕੀ ਚੋਣਾਂ ਤੋਂ ਪਹਿਲਾਂ ਹੋ ਸਕੇਗੀ ਜਾਂ ਨਹੀਂ। ਟਰੰਪ ਨੇ ਭਾਰਤ ਨਾਲ ਟ੍ਰੇਡ ਸਬੰਧਾਂ ਤੋਂ ਅਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਨੇ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਪਰ ਮੈਂ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Don’t know when to trade deal with India: Trump