ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Gas Cylinder ...

    Gas Cylinder News: ਘਰੇਲੂ ਗੈਸ ਸਿਲੰਡਰ ਫਟਿਆ, ਮਜ਼ਦੂਰ ਦਾ ਘਰ ਢਹਿ ਢੇਰੀ

    Gas Cylinder News
    Gas Cylinder News: ਘਰੇਲੂ ਗੈਸ ਸਿਲੰਡਰ ਫਟਿਆ, ਮਜ਼ਦੂਰ ਦਾ ਘਰ ਢਹਿ ਢੇਰੀ

    ਜਾਨੀ ਨੁਕਸਾਨ ਤੋਂ ਬਚਾਅ | Gas Cylinder News

    Gas Cylinder News: ਸ਼ੇਰਪੁਰ (ਰਵੀ ਗੁਰਮਾ) ਨੇੜਲੇ ਪਿੰਡ ਬੜੀ ਵਿਖੇ ਬੀਤੀ ਰਾਤ ਘਰੇਲੂ ਗੈਸ ਸਿਲੰਡਰ ਫੱਟਣ ਨਾਲ ਇੱਕ ਗਰੀਬ ਮਜ਼ਦੂਰ ਦਾ ਘਰ ਢਹਿ ਢੇਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਜਿੱਥੇ ਵੱਡੀ ਪੱਧਰ ਤੇ ਮਾਲੀ ਨੁਕਸਾਨ ਹੋਇਆ ਉੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

    Gas Cylinder News

    ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਜ਼ਦੂਰ ਬਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬੜੀ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਆਪਣੇ ਪਰਿਵਾਰ ਸਮੇਤ ਆਪਣੇ ਕੋਠੇ ਉੱਪਰ ਸੁੱਤਾ ਪਿਆ ਸੀ ਕਿ ਬੀਤੀ ਰਾਤ ਅਚਾਨਕ 12 ਵਜੇ ਦੇ ਕਰੀਬ ਇੱਕ ਧਮਾਕਾ ਹੋਇਆ ਜਿਸ ਨਾਲ ਮਜ਼ਦੂਰ ਦਾ ਘਰ ਢਹਿ ਢੇਰੀ ਹੋਣ ਤੋਂ ਇਲਾਵਾ ਘਰੇਲੂ ਵਸਤਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਗਿਆ। ਮਜ਼ਦੂਰ ਦੇ ਦੱਸਣ ਮੁਤਾਬਿਕ ਜਦੋਂ ਉਸਨੇ ਦੇਖਿਆ ਤਾਂ ਇਹ ਧਮਾਕਾ ਗੈਸ ਸਿਲੰਡਰ ਫਟਣ ਕਰਕੇ ਹੋਇਆ।

    Gas Cylinder News

    ਮਜ਼ਦੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਅਸਮਾ ਇੰਡਡੇਨ ਗੈਸ ਏਜੰਸੀ ਤੋਂ 09-06-2025 ਨੂੰ ਆਪਣਾ ਗੈਸ ਸਿਲੰਡਰ ਭਰਵਾਇਆ ਸੀ। ਜਿਸ ਦਾ ਬਕਾਇਦਾ ਕਾਪੀ ਵਿੱਚ ਰਿਕਾਰਡ ਦਰਜ ਹੈ। ਉਸ ਦਿਨ ਤੋਂ ਉਹ ਗੈਸ ਸਲੰਡਰ ਦੀ ਵਰਤੋਂ ਕਰ ਰਹੇ ਸੀ, ਪਰ ਰਾਤ ਸਮੇਂ ਅਚਾਨਕ ਹੀ ਸਿਲੰਡਰ ਫਟਣ ਕਰਕੇ ਧਮਾਕਾ ਹੋ ਗਿਆ। ਗੈਸ ਸਿਲੰਡਰ ਫੱਟਣ ਕਰਕੇ ਜਿੱਥੇ ਮਜ਼ਦੂਰ ਦਾ ਘਰ ਢਹਿ ਢੇਰੀ ਹੋਇਆ, ਨਾਲ ਹੀ ਗੁਆਂਡੀਆਂ ਦੇ ਘਰਾਂ ਦੀਆਂ ਕੰਧਾਂ ਵੀ ਤਰੇੜਾਂ ਛੱਡ ਗਈਆਂ ਅਤੇ ਮਜ਼ਦੂਰ ਦਾ ਮੋਟਰਸਾਈਕਲ ਵੀ ਮਲਬੇ ਹੇਠ ਦੱਬਣ ਕਰਕੇ ਨੁਕਸਾਨਿਆ ਗਿਆ। ਮੌਕੇ ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਗਰੀਬ ਮਜ਼ਦੂਰ ਦੇ ਪਰਿਵਾਰ ਲਈ ਆਰਥਿਕ ਤੌਰ ਤੇ ਮੁਆਵਜ਼ੇ ਦੀ ਮੰਗ ਕੀਤੀ।

    ਮਜ਼ਦੂਰ ਨੂੰ ਮੁਆਵਜ਼ਾ ਦਿੱਤਾ ਜਾਵੇ : ਸਰਪੰਚ

    ਪਿੰਡ ਬੜੀ ਦੇ ਸਰਪੰਚ ਮਨਵੀਰ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਬਲਵਿੰਦਰ ਸਿੰਘ ਸਾਡੇ ਪਿੰਡ ਦਾ ਇੱਕ ਮਿਹਨਤੀ ਮਜ਼ਦੂਰ ਹੈ ਜਿਸ ਦਾ ਸਿਲੰਡਰ ਫਟਣ ਨਾਲ ਘਰ ਢਹਿ ਗਿਆ । ਇਸ ਨੂੰ ਸਰਕਾਰ ਤੇ ਗੈਸ ਏਜੰਸੀ ਵੱਲੋਂ ਬਣਦਾ ਮੁਆਵਜਾ ਮਿਲਣਾ ਚਾਹੀਦਾ ਹੈ ਤਾਂ ਜੋ ਇਹ ਆਪਣਾ ਮੁੜ ਰਹਿਣ ਬਸੇਰਾ ਬਣਾ ਸਕੇ।