ਕਲਿਯੁਗ ‘ਚ ਸੇਵਾ ਅਤੇ ਭਗਤੀ ਕਰਨਾ ਬੇਮਿਸਾਲ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਸੇਵਾ ਕਰਨਾ, ਭਗਤੀ-ਇਬਾਦਤ ਕਰਨਾ ਆਪਣੇ ਆਪ ‘ਚ ਬੇਮਿਸਾਲ ਹੈ ਹਰ ਇਨਸਾਨ ਇਹ ਨਹੀਂ ਕਰ ਸਕਦਾ ਕਦੇ ਮਨ ਹਾਵੀ ਹੋ ਜਾਂਦਾ ਹੈ, ਮਨ ਸ਼ਾਂਤ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮਨਮਤੇ ਲੋਕਾਂ ਦੀ ਸੋਹਬਤ ਹੋ ਜਾਂਦੀ ਹੈ ਅਤੇ ਫਿਰ ਤੋਂ ਮਨ ਇਨਸਾਨ ਨੂੰ ਦਬਾ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਸਤਿਸੰਗੀ ਹੋਵੇ ਅਤੇ ਅੱਲ੍ਹਾ, ਵਾਹਿਗੁਰੂ ਦੀ ਚਰਚਾ ਕਰੇ, ਉਸਦੀ ਹੀ ਸੋਹਬਤ ਕਰੋ ਇਸ ਸੰਸਾਰ ‘ਚ ਦਿਸਣ ‘ਚ ਬਹੁਤੇ ਲੋਕ ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰਦੇ ਹਨ। (Saint Dr MSG)

ਉਨ੍ਹਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਮਾਲਕ ਨਾਲ ਜ਼ਿਆਦਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋ ਦਿਸਦਾ  ਹੈ ਉਹੀ ਹੁੰਦਾ ਹੈ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੁੰਦੇ ਹਨ ਅੱਜ ਦੇ ਯੁੱਗ ‘ਚ ਜ਼ਿਆਦਾਤਰ ਲੋਕ ਆਪਣਾ ਉੱਲੂ ਸਿੱਧਾ ਕਰਨ ‘ਚ ਲੱਗੇ ਹੋਏ ਹਨ ਲੋਕਾਂ ਨੂੰ ਬੁੱਧੂ ਬਣਾ ਦਿੰਦੇ ਹਨ, ਹੌਲੀ-ਹੌਲੀ ਗੱਲਾਂ ਹੀ ਗੱਲਾਂ ‘ਚ ਇਨਸਾਨ ਨੂੰ ਗੁੰਮਰਾਹ ਕਰ ਦਿੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਬਚੋ, ਸੇਵਾ ਕਰੋ ਅਤੇ ਸਿਮਰਨ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਸੇ ਵੀ ਜੀਵ ਨੂੰ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ, ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ ਸਗੋਂ ਜ਼ਿਆਦਾਤਰ ਲੋਕ ਆਪਣੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਕੇ ਅੱਲ੍ਹਾ, ਵਾਹਿਗੁਰੂ, ਰਾਮ ‘ਚ ਕਮੀ ਕੱਢਦੇ ਰਹਿੰਦੇ ਹਨ। (Saint Dr MSG)

Read This : ਰੂਹਾਨੀਅਤ : ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ

ਇੱਕ ਨਾ ਇੱਕ ਦਿਨ ਉਨ੍ਹਾਂ ਦਾ ਹਾਲ ਬੁਰਾ ਹੋਣਾ ਹੀ ਹੁੰਦਾ ਹੈ ਇਨਸਾਨ ਆਪਣੀਆਂ ਕਮੀਆਂ ਨਹੀਂ ਕੱਢਦਾ ਅਸੀਂ ਬਹੁਤਿਆਂ ਨੂੰ ਵੇਖਿਆ ਹੈ, ਉਨ੍ਹਾਂ ਨੂੰ ਆਪਣੀ ਕਮੀ ਨਜ਼ਰ ਨਹੀਂ ਆਉਂਦੀ ਉਹ ਸਿਰਫ਼ ਉਸ ਮਾਲਕ ਦੀਆਂ ਬੁਰਾਈਆਂ ਕਰਨ ‘ਚ ਲੱਗਾ ਰਹਿੰਦਾ ਹੈ ਮਾਲਕ ਨੇ ਅਜਿਹਾ ਕਿਉਂ ਕੀਤਾ, ਮਾਲਕ ਨੇ ਉਹੋ ਜਿਹਾ ਕਿਉਂ ਕੀਤਾ ਆਦਿ ਭਾਈ! ਮਾਲਕ ਦੇ ਭਗਤ, ਮਾਲਕ ਦੇ ਸੰਤ, ਪੀਰ-ਫਕੀਰ ਤਾਂ ਦੱਸਦੇ ਰਹਿੰਦੇ ਹਨ ਕਿ ਅਜਿਹਾ ਕਰੋ, ਉਂਝ ਕਰੋ ਪਰ ਇਨਸਾਨ ਉਹੋ ਜਿਹਾ ਨਾ ਕਰੇ ਤਾਂ ਫਕੀਰਾਂ ਦਾ ਇਸ ‘ਚ ਕੀ ਕਸੂਰ ਉਨ੍ਹਾਂ ਦਾ ਕੰਮ ਤਾਂ ਸਭ ਨੂੰ ਸੱਚੀ ਸਿੱਖਿਆ ਦੇਣਾ ਅਤੇ ਅੱਲ੍ਹਾ, ਵਾਹਿਗੁਰੂ ਦੇ ਰਾਹ ‘ਤੇ ਚਲਾਉਣਾ ਹੈ, ਪਰ ਜੇਕਰ ਇਨਸਾਨ ਹੀ ਉਨ੍ਹਾਂ ਦੇ ਦਿਖਾਏ ਰਾਹ ‘ਤੇ ਨਾ ਚੱਲੇ, ਮਨਮਤੇ ਕਰਦਾ ਰਹੇ ਅਤੇ ਆਪਣੀ ਮਨਮਰਜ਼ੀ ਕਰਦਾ ਰਹੇ। (Saint Dr MSG)

ਤਾਂ ਆਉਣ ਵਾਲੇ ਸਮੇਂ ‘ਚ ਦੁੱਖ ਜਾਂ ਪਰੇਸ਼ਾਨੀਆਂ ਆਉਣ ਅਤੇ ਤੁਹਾਨੂੰ ਬੋਝ ਚੁੱਕਣਾ ਪਵੇ ਤਾਂ ਦੋਸ਼ ਸੰਤਾਂ ‘ਤੇ ਲੱਗਦਾ ਹੈ ਸੰਤਾਂ ਨੇ ਕੁਝ ਕਹਿਣਾ ਥੋੜ੍ਹੇ ਹੀ ਹੈ ਪਤਾ ਨਹੀਂ ਕਿੰਨੇ ਹੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਖ਼ੁਦ ਕੁਝ ਨਹੀਂ ਕਰਨਾ ਅਤੇ ਆਪਣਾ ਦੋਸ਼ ਮਾਲਕ ‘ਤੇ ਲਾ ਦਿੰਦੇ ਹਨ ਭਾਵ ਨਾਚ ਨਾ ਜਾਣੇ ਆਂਗਣ ਟੇਢਾ ਲੋਕ ਆਪਣੇ ਆਪ ‘ਚ ਕੋਈ ਸੁਧਾਰ ਕਰਦੇ ਨਹੀਂ ਪਰ ਉਸ ਅੱਲ੍ਹਾ, ਵਾਹਿਗੁਰੂ, ਸੰਤ, ਪੀਰ-ਫਕੀਰ ਨੂੰ ਦੋਸ਼ ਦਿੰਦੇ ਰਹਿੰਦੇ ਹਨ ਤਾਂ ਇਨਸਾਨ ਕਿਵੇਂ ਭਗਤੀ ‘ਚ ਅੱਵਲ ਹੋਵੇਗਾ, ਉਸ ‘ਤੇ ਕਿਵੇਂ ਮਾਲਕ ਦੀ ਕਿਰਪਾ ਹੋਵੇਗੀ ਇਸ ਲਈ ਭਾਈ, ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢੋ ਤਦ ਤੁਸੀਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣੋਗੇ ਅਤੇ ਤਦ ਤੁਹਾਡੇ ‘ਤੇ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ। (Saint Dr MSG)