ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : ਪੂਜਨੀਕ ਗੁਰੂ ਜੀ (Revered Guru Ji)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਨੇ ਇਨਸਾਨ ਨੂੰ ਬਣਾਇਆ ਕਿ ਇਹ ਦੁਨੀਆ ’ਚ ਆ ਕੇ ਚੰਗੇ-ਨੇਕ ਕਰਮ ਕਰੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਕਿ ਜਨਮ-ਮਰਨ ਦਾ ਚੱਕਰ ਹਮੇਸ਼ਾ ਲਈ ਖ਼ਤਮ ਹੋ ਜਾਵੇ ਜਿਉਂਦੇ-ਜੀਅ ਪਰਮਾਨੰਦ ਦੀ ਪ੍ਰਾਪਤੀ ਹੋਵੇ, ਸਾਰੀਆਂ ਲੱਜ਼ਤਾਂ, ਖੁਸ਼ੀਆਂ, ਮਨੁੱਖ ਦੀ ਝੋਲੀ ’ਚ ਪੈਣ ਇਨਸਾਨ ਮਨ-ਮਾਇਆ ਦੇ ਜਾਲ ਤੋਂ ਬਚਿਆ ਰਹਿ ਸਕੇ ਅਤੇ ਕਾਲ ਦੇ ਦਾਇਰੇ ਨੂੰ ਤੋੜਦਾ ਹੋਇਆ ਦਿਆਲ ਦੇ ਦਾਇਰੇ ’ਚ ਆ ਪਹੁੰਚੇ। ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਅਤੇ ਜਦੋਂ ਇਹ ਦੇਖਿਆ ਕਿ ਇੰਨਾ ਸੁੰਦਰ ਸਰੀਰ ਬਣਾਉਣ ਦੇ ਬਾਵਜ਼ੂਦ ਵੀ ਆਦਮੀ, ਆਦਮੀ ਨਹੀਂ ਬਣ ਰਿਹਾ, ਪਸ਼ੂਆਂ ਤੋਂ ਵੀ ਬਦਤਰ ਕਰਮ ਕਰਦਾ ਹੈ।
ਰਾਖ਼ਸ਼ ਵੀ ਸੰਗ ਜਾਵੇ, ਅਜਿਹੇ ਕਰਮ ਕਰਦਾ ਹੈ, ਤਾਂ ਫਿਰ ਭਗਵਾਨ ਨੇ ਸੰਤ, ਪੀਰ-ਪੈਗੰਬਰਾਂ ਨੂੰ ਇਸ ਦੁਨੀਆ ’ਚ ਭੇਜਿਆ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਭਾਈ! ਮਾਲਕ ਦੇ ਨਾਮ ਦਾ ਜਾਪ ਕਰੋ, ਚੰਗੇ ਕਰਮ ਕਰੋ ਤਾਂ ਕਿ ਆਵਾਗਮਨ ਤੋਂ ਮੁਕਤੀ ਮਿਲੇ ਅਤੇ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓ।
ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬੇਪਰਵਾਹ ਜੀ ਨੇ ਭਜਨਾਂ ’ਚ ਲਿਖਿਆ ਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਪਰ ਇਨਸਾਨ ਨੇ ਇੱਥੇ ਆ ਕੇ ਕਿਹੜੀ ਕਮਾਈ ਕੀਤੀ, ਜੋ ਨਾਲ ਜਾਵੇਗੀ? ਇੱਥੇ ਲੱਖਾਂ ਆਏ, ਚਲੇ ਗਏ, ਕੀ ਉਹ ਧਨ-ਦੌਲਤ ਨਾਲ ਲਿਜਾ ਸਕੇ? ਬਾਲ-ਬੱਚੇ ਵੀ ਇੱਥੇ ਰਹਿ ਗਏ ਕੀ ਠੱਗੀ, ਬੇਈਮਾਨੀ, ਭਿ੍ਰਸ਼ਟਾਚਾਰ ਕਰਨ ਵਾਲੇ ਨਾਲ ਜਾਂਦੇ ਹਨ? ਪਰਮਾਤਮਾ ਨਾਲ ਛਲ-ਕਪਟ ਕੀਤਾ, ਕੀ ਉਹ ਨਾਲ ਜਾਂਦਾ ਹੈ? ਇਸ ਲਈ ਦੱਸੋ ਤਾਂ ਸਹੀ ਕਿ ਤੁਸੀਂ ਕਿਹੜੀ ਅਜਿਹੀ ਕਮਾਈ ਕੀਤੀ ਹੈ।
ਜੋ ਨਾਲ ਜਾਂਦੀ ਹੈ? ਕੀ ਮਾਲਕ ਦਾ ਨਾਮ ਜਪਿਆ ਹੈ, ਕਿਸੇ ਤੜਫ਼ਦੇ ਹੋਏ ਨੂੰ ਚੁੱਪ ਕਰਵਾਇਆ ਹੈ, ਕੀ ਡਿੱਗੇ ਹੋਏ ਨੂੰ ਉਠਾਇਆ ਹੈ? ਸਿ੍ਰਸ਼ਟੀ ਦੀ ਕਿੰਨੀ ਸੇਵਾ ਕੀਤੀ ਹੈ? ਜਿਸ ਪੈਸੇ ਨੂੰ ਜੋੜਦਾ-ਜੋੜਦਾ ਤੂੰ ਪਾਗਲ ਹੋ ਰਿਹੈਂ, ਕੀ ਚੰਦ ਪੈਸੇ ਲਾ ਕੇ ਕਿਸੇ ਭੁੱਖੇ ਨੂੰ ਖਾਣਾ ਖਵਾਇਆ ਹੈ? ਸਭ ਤੋਂ ਜ਼ਿਆਦਾ ਜ਼ਰੂਰੀ ਗੱਲ, ਜਿਸ ਦੇ ਲਈ ਮਾਲਕ ਨੇ ਇਨਸਾਨ ਨੂੰ ਬਣਾਇਆ ਸੀ, ਕੀ ਮਾਲਕ ਵੱਲੋਂ ਦਿੱਤੇ ਗਏ ਕੀਮਤੀ ਸਵਾਸਾਂ ਨੂੰ ਮਾਲਕ ਨੂੰ ਸੌਂਪਿਆ ਹੈ? ਤਾਂ ਇਨ੍ਹਾਂ ਸਵਾਲਾਂ ਦਾ ਜਵਾਬ ਕੀ ਤੁਹਾਡੇ ਕੋਲ ਹੈ?
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬਹੁਤ ਸਾਰੇ ਪਾਜੀਟਿਵ ਸੱਜਣਾਂ ਦਾ ਜਵਾਬ ਹਾਂ ’ਚ ਹੁੰਦਾ ਹੈ ਪਰ ਜ਼ਿਆਦਾ ਵਿਅਕਤੀਆਂ ਲਈ ਬੇਪਰਵਾਹ ਜੀ ਨੇ ਫ਼ਰਮਾਇਆ ਕਿ ਤੁਸੀਂ ਸਿਰਫ਼ ਮਨ-ਮਾਇਆ ਦੇ ਚੱਕਰ ’ਚ ਉਲਝੇ ਰਹੇ ਅਤੇ ਮਾਲਕ ਤੋਂ ਦੂਰ ਹੁੰਦੇ ਚਲੇ ਗਏ ਇਸ ਲਈ ਤੁਸੀਂ ਉਹ ਕਰਮ ਕਰੋ ਜੋ ਮਾਲਕ ਨਾਲ ਮਿਲਾਉਂਦੇ ਹਨ ਅਤੇ ਉਹ ਕਰਮ ਛੱਡੋ ਜੋ ਮਾਲਕ ਤੋਂ ਦੂਰ ਕਰਦੇ ਹਨ ਜੋ ਜੀਵ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਨੂੰ ਪਾ ਜਾਂਦੇ ਹਨ ਜੋ ਵਿਅਕਤੀ ਅਮਲ ਨਹੀਂ ਕਰਦੇ ਉਹ ਕਰਮਾਂ ਦੇ ਬੋਝ ਹੇਠ ਹਮੇਸ਼ਾ ਦੱਬੇ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ