ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home ਵਿਚਾਰ ਪ੍ਰੇਰਨਾ ਪੱਲਾ ਨਾ ਛੱਡਣਾ...

    ਪੱਲਾ ਨਾ ਛੱਡਣਾ

    Miss, Spineless

    ਫਕੀਰ ਦੇ ਮੁੱਖ ‘ਚੋਂ ਨਿੱਕਲੇ ਹੋਏ ਸ਼ਬਦ, ਬੜੇ ਹੀ ਸਰਲ ਤੇ ਸਹਿਜ਼ ਹੁੰਦੇ ਹਨ ਪਰ ਉਹ ਪਵਿੱਤਰ ਜੀਵਨ ਜਿਉਣ ਦਾ ਮਾਰਗਦਰਸ਼ਨ ਹੁੰਦੇ ਹਨ ।

    ਬਜ਼ੁਰਗ ਅਵਸਥਾ ਕਾਰਨ ਉਨ੍ਹਾਂ ਨੂੰ ਤੁਰਨ-ਫਿਰਨ ‘ਚ ਦਿੱਕਤ ਆਉਂਦੀ ਸੀ ਇਸ ਲਈ ਉਨ੍ਹਾਂ ਦੀ ਸਹਾਇਤਾ ਲਈ ਦੋ ਨੌਜਵਾਨ ਉਨ੍ਹਾਂ ਦੀ ਸੇਵਾ ‘ਚ ਲੱਗੇ ਹੋਏ ਸਨ ਇੱਕ ਵਾਰ ਪੌੜੀਆਂ ਚੜ੍ਹਦੇ ਸਮੇਂ ਫਕੀਰ ਦੇ ਦੋਵੇਂ ਪਾਸੇ ਚੱਲ ਰਹੇ ਦੋਵਾਂ ਨੌਜਵਾਨਾਂ ਨੇ ਹੱਥ ਫੜ੍ਹੇ ਹੋਏ ਸਨ ਉਨ੍ਹਾਂ ‘ਚ ਇੱਕ ਸੇਵਾਦਾਰ ਨੇ ਕਿਹਾ, ‘ਸਵਾਮੀ ਜੀ! ਇਸ ਤਰ੍ਹਾਂ ਸਦਾ ਲਈ ਹੱਥ ਫੜ੍ਹੀ ਰੱਖਣਾ ਅਤੇ ਪਾਰ ਉਤਾਰਾ ਕਰ ਦੇਣਾ’ ਸੇਵਾਦਾਰ ਦੀ ਗੱਲ ਸੁਣ ਕੇ ਫ਼ਕੀਰ ਮੁਸਕਰਾਏ ਅਤੇ ਉਸ ਦੇ ਹੱਥ ਨੂੰ ਦਬਾਉਂਦੇ ਹੋਏ ਬੋਲੇ, ‘ਮੈਂ ਤਾਂ ਤੇਰਾ ਹੱਥ ਫੜ੍ਹ ਹੀ ਰੱਖਿਆ ਹੈ, ਪਰ ਹੁਣ ਤੂੰ ਵੀ ਫੜ੍ਹ ਕੇ ਰੱਖਣਾ, ਦੇਖਣਾ ਕਿਤੇ ਛੱਡ ਨਾ ਦੇਣਾ’ ਫਕੀਰ ਦੇ ਇਨ੍ਹਾਂ ਸ਼ਬਦਾਂ ‘ਚ ਜੀਵਨ ਦਾ ਕਿੰਨਾ ਡੂੰਘਾ ਰਹੱਸ ਭਰਿਆ ਹੋਇਆ ਹੈ ਫੜ੍ਹੀ ਰੱਖਣਾ, ਛੱਡਣਾ ਨਹੀਂ, ਭਾਵ ਆਪਣੇ ਮਿੱਥੇ ਟੀਚੇ ਤੱਕ ਪਹੁੰਚਣ ਲਈ ਨਿਯਮ ਸ਼ਾਂਤੀ ਅਤੇ ਪਵਿੱਤਰ ਜੀਵਨ ਦਾ ਜੋ ਮਾਰਗ ਤੂੰ ਫੜ੍ਹਿਆ ਹੈ ਅਤੇ ਫਕੀਰ ਦੀ ਸ਼ਰਨ ਲਈ ਹੈ, ਉਸ ਨੂੰ ਛੱਡਣਾ ਨਹੀਂ ।

    ਉਸ ਨੂੰ ਸੰਭਾਲ ਕੇ ਰੱਖਣਾ ਤਾਂ ਕਿ ਪ੍ਰੀਖਿਆ ਦੀ ਘੜੀ ‘ਚ ਤੁਹਾਡਾ ਸਬਰ ਤੇ ਪਰਮਾਤਮਾ ‘ਚ ਵਿਸ਼ਵਾਸ ਕਿਤੇ ਡੋਲ ਨਾ ਜਾਵੇ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here