Parenting Advice: ਅੱਜ ਦੇ ਸਮਾਜ ’ਚ ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਲੈ ਕੇ ਜ਼ਿਆਦਾ ਚਿੰਤਿਤ ਰਹਿੰਦੇ ਹਨ ਉਨ੍ਹਾਂ ਦਾ ਸੁਫ਼ਨਾ ਹੁੰਦਾ ਹੈ ਕਿ ਉਨ੍ਹਾਂ ਦੀ ਔਲਾਦ ਸਮਾਜ ’ਚ ਸਨਮਾਨ ਪ੍ਰਾਪਤ ਕਰੇ, ਆਰਥਿਕ ਤੌਰ ’ਤੇ ਮਜ਼ਬੂਤ ਬਣੇ ਅਤੇ ਜੀਵਨ ’ਚ ਸਫ਼ਲਤਾ ਦੀਆਂ ਉੱਚਾਈਆਂ ਨੂੰ ਛੋਹਵੇ ਇਸ ਉਮੀਦ ’ਚ ਉਹ ਅਣਜਾਣੇ ’ਚ ਹੀ ਆਪਣੇ ਅਧੂਰੇ ਸੁਫ਼ਨਿਆਂ ਅਤੇ ਇੱਛਾਵਾਂ ਦਾ ਬੋਝ ਆਪਣੇ ਬੱਚਿਆਂ ’ਤੇ ਪਾ ਦਿੰਦੇ ਹਨ ਇਸ ਯਤਨ ’ਚ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਹ ਸਭ ਕੁਝ ਹਾਸਲ ਕਰਨ, ਜੋ ਉਹ ਖੁਦ ਨਹੀਂ ਕਰ ਸਕੇ ਨਤੀਜੇ ਵਜੋਂ, ਬੱਚਿਆਂ ਦਾ ਮਾਨਸਿਕ ਦਬਾਅ ਵਧ ਜਾਂਦਾ ਹੈ ਅਤੇ ਉਨ੍ਹਾਂ ਦਾ ਬਚਪਨ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਇਹ ਦਬਾਅ ਸਿਰਫ਼ ਉਨ੍ਹਾਂ ਦੇ ਬਚਪਨ ਤੱਕ ਹੀ ਸੀਮਿਤ ਨਹੀਂ ਰਹਿੰਦਾ, ਸਗੋਂ ਜੀਵਨ ਭਰ ਉਨ੍ਹਾਂ ਦੇ ਫੈਸਲੇ, ਸੋਚ ਅਤੇ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕਰਦਾ ਹੈ। Parenting Advice
ਇਹ ਖਬਰ ਵੀ ਪੜ੍ਹੋ : Indian Parliament News: ਬਜ਼ਟ ਸੈਸ਼ਨ ਦਾ 9ਵਾਂ ਦਿਨ, ਆਮ ਬਜ਼ਟ ’ਤੇ ਹੋਵੇਗੀ ਚਰਚਾ
ਪਰ ਕੀ ਸਫ਼ਲਤਾ ਲਈ ਸਿਰਫ਼ ਰਸਮੀ ਸਿੱਖਿਆ ਹੀ ਇੱਕੋ-ਇੱਕ ਰਸਤਾ ਹੈ? ਕੀ ਡਿਗਰੀ ਅਤੇ ਕਿਤਾਬੀ ਗਿਆਨ ਤੋਂ ਬਿਨਾਂ ਕੋਈ ਵਿਅਕਤੀ ਜੀਵਨ ’ਚ ਸਫ਼ਲ ਨਹੀਂ ਹੋ ਸਕਦਾ? ਇਹ ਸਵਾਲ ਮਹੱਤਵਪੂਰਨ ਹੈ, ਕਿਉਂਕਿ ਇਤਿਹਾਸ ਨੇ ਸਾਨੂੰ ਇਹ ਸਿਖਾਇਆ ਹੈ ਕਿ ਸੱਚੀ ਸਫ਼ਲਤਾ ਸਿਰਫ਼ ਪੇਪਰਾਂ ’ਚੋਂ ਨਹੀਂ, ਸਗੋਂ ਮਿਹਨਤ, ਆਤਮ-ਵਿਸ਼ਵਾਸ ਅਤੇ ਲਗਨ ਨਾਲ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ, ਤਾਂ ਮਾਤਾ-ਪਿਤਾ ਉਸ ਦੇ ਭਵਿੱਖ ਲਈ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ ਉਹ ਸੋਚਣ ਲੱਗਦੇ ਹਨ ਕਿ ਉਸ ਨੂੰ ਕਿਸ ਸਕੂਲ ’ਚ ਭੇਜਣਾ ਚਾਹੀਦਾ ਹੈ, ਕਿਹੜੇ ਵਿਸ਼ਿਆਂ ’ਚ ਮਜ਼ਬੂਤ ਬਣਾਉਣਾ ਚਾਹੀਦਾ ਹੈ, ਅਤੇ ਉਸ ਨੂੰ ਡਾਕਟਰ, ਇੰਜੀਨੀਅਰ ਜਾਂ ਵਿਗਿਆਨੀ ਬਣਾਉਣ ਲਈ ਕੀ ਕਦਮ ਚੁੱਕਣੇ ਹੋਣਗੇ ਇਸ ਪ੍ਰਕਿਰਿਆ ’ਚ ਉਹ ਭੁੱਲ ਜਾਂਦੇ ਹਨ।
ਕਿ ਬੱਚੇ ਦੀਆਂ ਆਪਣੀਆਂ ਰੁਚੀਆਂ, ਸਮਰੱਥਾਵਾਂ ਅਤੇ ਸੁਫਨੇ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਤਰੀਕੇ ਨਾਲ ਪਛਾਣ ਸਕਦੇ ਹਨ ਬੱਚੇ ਦਾ ਬਚਪਨ ਤਾਂ ਹਾਲੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ, ਪਰ ਮਾਤਾ-ਪਿਤਾ ਉਸ ਨੂੰ ਅੰਗਰੇਜ਼ੀ ਸਿਖਾਉਣ, ਆਧੁਨਿਕ ਸਿੱਖਿਆ ਪ੍ਰਣਾਲੀ ਅਨੁਸਾਰ ਢਾਲਣ ਅਤੇ ਵਿੱਦਿਅਕ ਸਫ਼ਲਤਾ ਦੀਆਂ ਉਮੀਦਾਂ ਰੱਖਣ ’ਚ ਲੱਗ ਜਾਂਦੇ ਹਨ ਇਸ ਪ੍ਰਕਿਰਿਆ ’ਚ ਬੱਚਿਆਂ ਦੇ ਨੈਤਿਕ ਮੁੱਲ, ਪਰਿਵਾਰਕ ਸੰਸਕਾਰ ਅਤੇ ਸਮਾਜਿਕ ਜਿੰਮੇਵਾਰੀਆਂ ਅਕਸਰ ਅਣਦੇਖੀਆਂ ਰਹਿ ਜਾਂਦੀਆਂ ਹਨ ਅੱਜ-ਕੱਲ੍ਹ ਦੀ ਸਿੱਖਿਆ ਪ੍ਰਣਾਲੀ ’ਚ ਬੱਚਿਆਂ ਨੂੰ ਸਿਰਫ਼ ਅੰਕ ਅਤੇ ਪ੍ਰਦਰਸ਼ਨ ਦੇ ਆਧਾਰ ’ਤੇ ਮਾਪਿਆ ਜਾਂਦਾ ਹੈ, ਜਦੋਂਕਿ ਜੀਵਨ ਦੇ ਅਸਲ ਤਜ਼ਰਬਿਆਂ ਅਤੇ ਕੌਸ਼ਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਸਮਾਜ ’ਚ ਇਹ ਧਾਰਨਾ ਬਣ ਗਈ ਹੈ।
ਕਿ ਸਿਰਫ਼ ਡਿਗਰੀ ਪ੍ਰਾਪਤ ਕਰਨ ਵਾਲੇ ਲੋਕ ਹੀ ਸਫ਼ਲ ਹੁੰਦੇ ਹਨ ਜੇਕਰ ਕੋਈ ਬੱਚਾ ਚੰਗੇ ਅੰਕ ਪ੍ਰਾਪਤ ਕਰਦਾ ਹੈ ਜਾਂ ਉੱਚ ਡਿਗਰੀ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਕਾਮਯਾਬੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸਚਿਨ ਤੇਂਦੁਲਕਰ ਦੀ ਰਸਮੀ ਪੜ੍ਹਾਈ ਘੱਟ ਸੀ, ਫਿਰ ਵੀ ਉਹ ਦੁਨੀਆ ਦੇ ਸਭ ਤੋਂ ਮਹਾਨ ਕ੍ਰਿਕਟਰਾਂ ’ਚ ਗਿਣੇ ਜਾਂਦੇ ਹਨ ਰਿਲਾਇੰਸ ਕੰਪਨੀ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਨੇ ਵੀ ਵੱਡੀ ਸਿੱਖਿਆ ਪ੍ਰਾਪਤ ਨਹੀਂ ਕੀਤੀ, ਫਿਰ ਵੀ ਆਪਣੀ ਮਿਹਨਤ ਅਤੇ ਦੂਰ ਦ੍ਰਿਸ਼ਟੀ ਨਾਲ ਉਨ੍ਹਾਂ ਨੇ ਇੱਕ ਵੱਡੀ ਕੰਪਨੀ ਖੜ੍ਹੀ ਕੀਤੀ ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਫ਼ਲਤਾ ਸਿਰਫ ਡਿਗਰੀਆਂ ’ਤੇ ਨਿਰਭਰ ਨਹੀਂ ਹੁੰਦੀ ਜੇਕਰ ਕਿਸੇ ਵਿਅਕਤੀ ’ਚ ਆਤਮ-ਵਿਸ਼ਵਾਸ, ਮਿਹਨਤ, ਲਗਨ ਅਤੇ ਜਨੂੰਨ ਹੈ, ਤਾਂ ਉਹ ਕਿਸੇ ਵੀ ਖੇਤਰ ’ਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ। Child Development Tips
ਇਸ ਲਈ ਸਿਰਫ਼ ਇੱਕ ਚੀਜ਼ ਜ਼ਰੂਰੀ ਹੈ, ਉਸ ਖੇਤਰ ’ਚ ਰੁਚੀ ਅਤੇ ਲਗਨ ਜਦੋਂ ਕਿਸੇ ਵਿਅਕਤੀ ਦਾ ਦਿਲ ਅਤੇ ਦਿਮਾਗ ਕਿਸੇ ਕੰਮ ’ਚ ਪੂਰੀ ਤਰ੍ਹਾਂ ਲੱਗਾ ਹੁੰਦਾ ਹੈ, ਤਾਂ ਸਫਲਤਾ ਸੁਭਾਵਿਕ ਹੀ ਉਸ ਦੇ ਕੋਲ ਆਉਂਦੀ ਹੈ ਅੱਜ-ਕੱਲ੍ਹ ਦੇ ਬੱਚਿਆਂ ਨੂੰ ਹਮੇਸ਼ਾ ਮੁਕਾਬਲੇ ’ਚ ਹਿੱਸਾ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਉਹ ਪੂਰੀ ਤਰ੍ਹਾਂ ਕਿਤਾਬਾਂ ਤੱਕ ਸੀਮਿਤ ਰਹਿੰਦੇ ਹਨ ਅਤੇ ਜੀਵਨ ਦੇ ਵਿਹਾਰਕ ਗਿਆਨ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਦੇ ਬੱਚਿਆਂ ’ਚ ਮਾਨਸਿਕ ਤਣਾਅ ਅਤੇ ਖੁਦਕੁਸ਼ੀ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ, ਜਿਵੇਂਕਿ ਕੋਟਾ ’ਚ ਕੋਚਿੰਗ ਕਰ ਰਹੇ। ਬੱਚਿਆਂ ਦੇ ਖੁਦਕੁਸ਼ੀ ਦੇ ਮਾਮਲੇ ਇਹ ਸਥਿਤੀ ਮਾਤਾ-ਪਿਤਾ ਦੀਆਂ ਉਮੀਦਾਂ ਅਤੇ ਸਿੱਖਿਆ ਪ੍ਰਣਾਲੀ ਦੇ ਦਬਾਅ ਨੂੰ ਦਰਸ਼ਾਉਂਦੀ ਹੈ। Child Development Tips
ਬਿੱਲ ਗੇਟਸ, ਸਟੀਵ ਜੌਬਸ ਅਤੇ ਮਾਰਕ ਜੁਕਰਬਰਗ ਵਰਗੇ ਲੋਕ ਕਾਲਜ ਦੀ ਡਿਗਰੀ ਪੂਰੀ ਕੀਤੇ ਬਿਨਾਂ ਹੀ ਦੁਨੀਆ ਦੇ ਸਭ ਤੋਂ ਸਫਲ ਉੁਦਮੀ ਬਣੇ ਇਹ ਸਾਬਤ ਕਰਦਾ ਹੈ ਕਿ ਸਫ਼ਲਤਾ ਲਈ ਸਿਰਫ਼ ਡਿਗਰੀਆਂ ਦੀ ਲੋੜ ਨਹੀਂ ਹੈ ਇੱਕ ਬੱਚਾ ਜੇਕਰ ਕਲਾ, ਸੰਗੀਤ, ਖੇਡ, ਡਾਂਸ ਜਾਂ ਹੋਰ ਰਚਨਾਤਮਕ ਖੇਤਰਾਂ ’ਚ ਚੰਗਾ ਕਰਦਾ ਹੈ, ਤਾਂ ਉਸ ਨੂੰ ਵੀ ਸਨਮਾਨ ਅਤੇ ਮੌਕਾ ਮਿਲਣਾ ਚਾਹੀਦਾ ਹੈ, ਜੋ ਕਿਸੇ ਡਾਕਟਰ ਜਾਂ ਇੰਜੀਨੀਅਰ ਨੂੰ ਮਿਲਦਾ ਹੈ ਹਰ ਬੱਚੇ ਦਾ ਵਿਅਕਤੀਤਵ ਵੱਖ ਹੁੰਦਾ ਹੈ, ਅਤੇ ਉਸ ਦੀ ਸਫ਼ਲਤਾ ਦਾ ਰਸਤਾ ਵੀ ਜੇਕਰ ਕੋਈ ਬੱਚਾ ਖੇਡਾਂ ’ਚ ਚੰਗਾ ਹੈ, ਤਾਂ ਉਸ ਦਿਸ਼ਾ ’ਚ ਮਾਰਗਦਰਸ਼ਨ ਅਤੇ ਮੌਕਾ ਮਿਲਣਾ ਚਾਹੀਦਾ ਹੈ।
ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਰੇ ਬੱਚੇ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦੇ ਜੇਕਰ ਕਿਸੇ ਬੱਚੇ ਦੀ ਰੁਚੀ ਕਲਾ, ਖੇਡ, ਸੰਗੀਤ, ਜਾਂ ਕਿਸੇ ਹੋਰ ਖੇਤਰ ਵਿਚ ਹੈ, ਤਾਂ ਉਸ ਨੂੰ ਉਸ ਖੇਤਰ ’ਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਆਪਣੀਆਂ ਰੁਚੀਆਂ ਅਨੁਸਾਰ ਜਿਉਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਉਹ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕਣ ਸਾਡੇ ਸਮਾਜ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਿੱਖਿਆ ਸਿਰਫ਼ ਅੰਕ ਪ੍ਰਾਪਤ ਕਰਨ ਦਾ ਜ਼ਰੀਆ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਰੁਚੀ ਭਰਪੂਰ ਅਤੇ ਵਿਹਾਰਕ ਬਣਾਇਆ ਜਾਣਾ ਚਾਹੀਦਾ ਹੈ।
ਬੱਚਿਆਂ ਨੂੰ ਜੀਵਨ ਦੇ ਅਸਲ ਤਜ਼ਰਬਿਆਂ ਤੋਂ ਵੀ ਸਿੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਉਨ੍ਹਾਂ ਨੂੰ ਸਿਰਫ਼ ਮੁਕਾਬਲਾ ਹੀ ਨਹੀਂ, ਸਗੋਂ ਸਹਿਯੋਗ ਅਤੇ ਟੀਮਵਰਕ ਦੀ ਭਾਵਨਾ ਵੀ ਸਿਖਾਈ ਜਾਣੀ ਚਾਹੀਦੀ ਹੈ ਇਸ ਨਾਲ ਉਹ ਨਾ ਸਿਰਫ਼ ਚੰਗੇ ਇਨਸਾਨ ਬਣਨਗੇ, ਸਗੋਂ ਆਪਣੇ ਸਮਾਜ ਦੀ ਵੀ ਭਲਾਈ ਕਰਨਗੇ ਸੱਚੀ ਸਫ਼ਲਤਾ ਦਾ ਮਤਲਬ ਸਿਰਫ ਵੱਡੀਆਂ ਡਿਗਰੀਆਂ ਪ੍ਰਾਪਤ ਕਰਨਾ ਨਹੀਂ ਹੈ, ਸਗੋਂ ਉਸ ਕੰਮ ’ਚ ਮੁਹਾਰਤ ਪ੍ਰਾਪਤ ਕਰਨਾ ਅਤੇ ਸੰਤੁਸ਼ਟੀ ਨਾਲ ਜੀਵਨ ਜਿਉਣਾ ਹੈ ਇਸ ਲਈ, ਬੱਚਿਆਂ ਨੂੰ ਸਿਰਫ਼ ਅੰਕ ਅਤੇ ਡਿਗਰੀਆਂ ਦੇ ਦਬਾਅ ’ਚ ਨਾ ਪਾਓ ਉਨ੍ਹਾਂ ਨੂੰ ਉਨ੍ਹਾਂ ਦੀ ਰੁਚੀ ਅਤੇ ਪ੍ਰਤਿਭਾ ਅਨੁਸਾਰ ਆਪਣੇ ਭਵਿੱਖ ਨੂੰ ਚੁਣਨ ਦਾ ਮੌਕਾ ਦਿਓ ਇਹੀ ਸੱਚੀ ਸਿੱਖਿਆ ਤੇ ਸਫ਼ਲਤਾ ਦਾ ਰਸਤਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਬਲਦੇਵ ਰਾਜ ਭਾਰਤੀ














