ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਰਾਮ-ਨਾਮ ਨਹੀਂ ਜਪਦਾ, ਉਦੋਂ ਤੱਕ ਉਸ ਨੂੰ ਰੂਹਾਨੀਅਤ ਦੀ ਸਮਝ ਨਹੀਂ ਆਉਂਦੀ ਪਰਮਾਤਮਾ ਦਾ ਨਾਮ ਅਨਮੋਲ ਹੈ, ਉਸੇ ਨਾਲ ਸਮਝ ਆਉਂਦੀ ਹੈ ਕਿ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਘੋਰ ਕਲਿਯੁਗ ‘ਚ ਇਨਸਾਨ ਮਨਮਤੇ, ਬੁਰਾਈਆਂ, ਨਸ਼ੀਲੇ ਪਦਾਰਥਾਂ ‘ਚ ਪਾਗ਼ਲ ਹੋਇਆ ਫ਼ਿਰਦਾ ਹੈ ਆਪਣੇ ਕਰਨ ਵਾਲੇ ਕੰਮਾਂ ਤੋਂ ਦੂਰ ਹੋਇਆ ਪਿਆ ਹੈ ਤੇ ਨਾ ਕਰਨ ਵਾਲੇ ਕੰਮਾਂ ‘ਚ ਦਿਨ-ਰਾਤ ਮਸ਼ਗੂਲ ਰਹਿੰਦਾ ਹੈ ਇਨਸਾਨ ਦੇ ਕਰਨ ਵਾਲੇ ਕੰਮ ਈਸ਼ਵਰ ਦੀ ਭਗਤੀ, ਪਰਮਾਰਥ ਕਰਨਾ, ਸਭ ਦਾ ਭਲਾ ਮੰਗਣਾ, ਭਲਾ ਕਰਨਾ ਹੈ ਜੋ ਜੀਵ ਸਤਿਸੰਗ ਸੁਣ ਕੇ ਅਮਲ ਕਰਦੇ ਹਨ, ਉਹ ਭਾਗਾਂ ਵਾਲੇ ਬਣ ਜਾਂਦੇ ਹਨ ਕਈ ਵਾਰ ਇਨਸਾਨ ਦੇ ਅੰਦਰ ਇਹ ਗੱਲ ਘਰ ਕਰ ਜਾਂਦੀ ਹੈ। (Saint Dr. MSG)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਕਿ ਮੈਂ ਅਭਾਗਾ ਹਾਂ ਪਰ ਇਹ ਸਭ ਮਨ ਦੀ ਦੇਣ ਹੈ ਕੋਈ ਵੀ ਇਨਸਾਨ ਅਜਿਹਾ ਨਹੀਂ ਹੁੰਦਾ, ਹਾਂ ਕੋਈ ਭਾਗਾਂ ਵਾਲਾ ਹੋ ਸਕਦਾ ਹੈ, ਜਿਸ ਦੇ ਮਾਂ-ਬਾਪ ਦੇ ਚੰਗੇ ਸੰਸਕਾਰ ਹੋਣ, ਪਿਛਲੇ ਜਨਮਾਂ ਦੀ ਭਗਤੀ ਕੀਤੀ ਹੋਵੇ ਤਾਂ ਉਹ ਬਹੁਤ ਭਾਗਾਂ ਵਾਲਾ ਬਣ ਜਾਂਦਾ ਹੈ ਉਸ ਰਾਹੀਂ ਕੀਤੀ ਗਈ ਥੋੜ੍ਹੀ ਜਿਹੀ ਮਿਹਨਤ ਵੀ ਕਈ ਗੁਣਾ ਰੰਗ ਲਿਆਉਂਦੀ ਹੈ ਪਰ ਤੁਸੀਂ ਅਭਾਗੇ ਹੋ ਹੀ ਨਹੀਂ ਸਕਦੇ ਕਿਉਂਕਿ ਜਦੋਂ ਮਨੁੱਖੀ ਜਨਮ ਮਿਲ ਗਿਆ ਤਾਂ ਇਹ ਚੌਰਾਸੀ ਲੱਖ ਜੂਨੀਆਂ ‘ਚ ਸਰਵਉੱਤਮ ਹੈ ਫਿਰ ਤੁਸੀਂ ਮਿਹਨਤ, ਸਿਮਰਨ, ਭਗਤੀ-ਇਬਾਦਤ ਕਰੋ, ਆਪਣੇ ਟੀਚੇ ਨੂੰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਖੁਸ਼ੀ-ਖੁਸ਼ੀ ਪੂਰਾ ਕਰੋ, ਤਾਂ ਯਕੀਨ ਮੰਨੋ ਮਾਲਕ ਰਹਿਮੋ-ਕਰਮ ਨਾਲ ਜ਼ਰੂਰ ਨਿਵਾਜੇਗਾ (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦਾ ਨਿਸ਼ਾਨਾ, ਟੀਚਾ ਚੰਗਾ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਤੁਸੀਂ ਬੁਰੇ ਕੰਮ ਦੀ ਸੋਚ ਰੱਖੋਗੇ, ਤਾਂ ਤੁਹਾਡੇ ਅੰਦਰ ਬੁਰਾਈਆਂ ਜ਼ਰੂਰ ਘਰ ਕਰ ਜਾਣਗੀਆਂ ਇਸ ਲਈ ਤੁਸੀਂ ਆਪਣੇ ਅੰਦਰ ਚੰਗੇ ਕਰਮਾਂ ਦੀ ਸੋਚ ਰੱਖਦੇ ਹੋਏ, ਭਲੇ ਕਰਮ ਕਰਦੇ ਹੋਏ ਹਿੰਮਤ ਨਾਲ ਅੱਗੇ ਵਧੋਗੇ, ਤਾਂ ਯਕੀਨਨ ਤੁਸੀਂ ਤਰੱਕੀ ਕਰੋਗੇ ਅਤੇ ਮਾਲਕ ਦਾ ਰਹਿਮੋ-ਕਰਮ ਤੁਹਾਡੇ ‘ਤੇ ਜ਼ਰੂਰ ਵਰਸੇਗਾਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਤਨ-ਮਨ-ਧਨ ਨਾਲ ਪਰਮਾਰਥ ਕਰਨਾ ਚਾਹੀਦਾ ਹੈ ਇਹ ਕਲਿਯੁਗ ਹੈ ਤੇ ਇਸ ‘ਚ ਪਰਮਾਰਥ ਕਰਨ ‘ਚ ਟੋਕਣ ਵਾਲੇ ਬਹੁਤ ਹਨ ਅਜਿਹੇ ਲੋਕ ਖੁਦ ਗ਼ਲਤ ਹੁੰਦੇ ਹਨ ਅਤੇ ਕਿਸੇ ਨੂੰ ਸਹੀ ਰਾਹ ‘ਤੇ ਚਲਦਾ ਦੇਖ ਕੇ ਉਹ ਖੁਸ਼ ਨਹੀਂ ਹੁੰਦੇ ਰੂਹਾਨੀਅਤ ‘ਚ ਜੇਕਰ ਕੋਈ ਇਨਸਾਨ ਦਾ ਇਲਾਜ ਕਰਵਾ ਦਿੰਦਾ ਹੈ। (Saint Dr. MSG)
ਇਹ ਵੀ ਪੜ੍ਹੋ : ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ
ਭੁੱਖੇ ਨੂੰ ਖਾਣਾ ਖੁਆ ਦਿੰਦਾ ਹੈ, ਪਿਆਸੇ ਨੂੰ ਪਾਣੀ ਪਿਆ ਦਿੰਦਾ ਹੈ, ਜਿੱਥੇ ਰਾਮ-ਨਾਮ ਦੀ ਕਥਾ-ਕਹਾਣੀ ਹੋਵੇ ਉਨ੍ਹਾਂ ਜੀਵਾਂ ਦੀ ਸੇਵਾ ‘ਚ ਜੋ ਤਨ-ਮਨ-ਧਨ ਨਾਲ ਸਮਾਂ ਲਗਾ ਦਿੰਦਾ ਹੈ, ਉਹ ਇਨਸਾਨ ਜ਼ਰੂਰ ਭਾਗਾਂ ਵਾਲਾ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਭਾਗ ਬਣਾਉਣਾ ਚਾਹੁੰਦੇ ਹੋ ਤਾਂ ਸਿਮਰਨ ਅਤੇ ਪਰਮਾਰਥ ਕਰੋ ਜਦੋਂ ਵੀ ਮਨ ਤੁਹਾਨੂੰ ਬੁਰੇ ਖਿਆਲ ਦੇਵੇ ਤਾਂ ਸਿਮਰਨ ਕਰ ਲਓ, ਇਹ ਮਨ ਦਾ ਪਰਮਾਰਥ ਹੈ ਮਾਲਕ ਅੱਗੇ ਤੌਬਾ ਕਰ ਲਓ ਧਿਆਨ ਨਾਲ ਸਤਿਸੰਗ ਸੁਣੋ ਅਤੇ ਮਨ ਨਾਲ ਲੜਨਾ ਸਿੱਖੋ ਓਮ, ਹਰੀ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ ਕਰਿਆ ਕਰੋ, ਤਾਂ ਕਿ ਤੁਹਾਡੇ ਅੰਦਰ ਆਤਮ-ਵਿਸ਼ਵਾਸ ਆਵੇ ਅਤੇ ਤੁਸੀਂ ਦੁਨੀਆਂ ਦੀਆਂ ਤਮਾਮ ਖੁਸ਼ੀਆਂ ਦੇ ਹੱਕਦਾਰ ਬਣਦੇ ਚਲੇ ਜਾਓ। (Saint Dr. MSG)