Diwali Festival: ਡੀਏਵੀ ਸਕੂਲ ਦੇ ਬੱਚਿਆਂ ਨੇ ਗਰੀਬ ਪਰਿਵਾਰਾਂ ਨੂੰ ਮਠਿਆਈ, ਫਰੂਟ ਤੇ ਪਟਾਕੇ ਵੰਡੇ

Diwali-Festival
Diwali Festival: ਡੀਏਵੀ ਸਕੂਲ ਦੇ ਬੱਚਿਆਂ ਨੇ ਗਰੀਬ ਪਰਿਵਾਰਾਂ ਨੂੰ ਮਠਿਆਈ, ਫਰੂਟ ਤੇ ਪਟਾਕੇ ਵੰਡੇ

Diwali Festival: (ਮਨੋਜ ਗੋਇਲ) ਬਾਦਸ਼ਾਹਪੁਰ। ਪੂਰੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਹੈ ਜਿਸ ਨੂੰ ਕਿ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਅੱਜ ਡੀ .ਏ .ਵੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਵੱਲੋਂ ਪਹਿਲ ਕਦਮੀ ਕਰਦਿਆਂ ਸਕੂਲੀ ਬੱਚਿਆਂ ਅਤੇ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਪਿੰਡ ਨਨਹੇੜਾ ਅਤੇ ਮਰਦਾਹੇੜੀ ਵਿਖੇ ਪਹੁੰਚ ਕੇ ਝੁਗੀ ਝੌਂਪੜੀਆਂ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ। ਗਰੀਬ ਪਰਿਵਾਰਾਂ ਨੂੰ ਮਿਠਾਈਆਂ, ਕੱਪੜੇ, ਫਰੂਟ ਅਤੇ ਆਤਿਸ਼ਬਾਜ਼ੀ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।

Diwali-Festival
Diwali-Festival

ਇਹ ਵੀ ਪੜ੍ਹੋ: Medical Camp: ਕਿੱਕਰਖੇੜਾ ‘ਚ ਲੱਗੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਇਲਾਕੇ ਦੇ ਲੋਕਾਂ ਨੇ ਉਠਾਇਆ ਲਾਹਾ

ਇਸ ਮੌਕੇ ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਗੱਲਬਾਤ ਕਰਦੇ ਆ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਨੂੰ ਸਭ ਨੂੰ ਰਲ-ਮਿਲ ਕੇ ਹੀ ਮਨਾਉਣੇ ਚਾਹੀਦੇ ਹਨ। ਗਰੀਬ-ਅਮੀਰ ਵਿਚਕਾਰ ਦੀ ਜੋ ਹੀਨ ਭਾਵਨਾ ਹੈ। ਅਸੀਂ ਉਹ ਆਪਣੇ ਬੱਚਿਆਂ ਵਿਚਕਾਰ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ। ਇਹੀ ਸੰਦੇਸ਼ ਜਨ- ਜਨ ਤੱਕ ਪਹੁੰਚਾਉਣ ਲਈ ਅੱਜ ਅਸੀਂ ਇਹ ਬੀੜਾ ਚੁੱਕਿਆ ਹੈ । ਅਸੀਂ ਉਹਨਾਂ ਮਾਪਿਆਂ ਦਾ ਅਤੇ ਸਕੂਲੀ ਬੱਚਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਇਸ ਮਹਾਨ ਕਾਰਜ ਵਿੱਚ ਆਪਣਾ ਵੱਡਮੁੱਲਾ ਸਹਿਯੋਗ ਦਿੱਤਾ l