
ਨਵੀਂ ਦਿੱਲੀ, (ਏਜੰਸੀ)। ਭਾਰਤ ਦੇ ਦਿਵਿਆਂਸ਼ ਪੰਵਾਰ ਅਤੇ ਸ਼੍ਰੇਆ ਅੱਗਰਵਾਲ ਦੀ ਜੋੜੀ ਨੇ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ 52ਵੀਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜੱਤਿਆ ਇਸ ਤਰ੍ਹਾਂ ਚੈਂਪੀਅਨਸ਼ਿਪ ਦੇ ਚੌਥੈ ਦਿਨ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 9 ਪਹੁੰਚ ਗਈ ਹੈ ਦਿਵਿਆਂਸ਼ ਅਤੇ ਸ਼੍ਰੇਆ ਨੇ 42 ਟੀਮਾਂ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 834.4 ਅੰਕਾਂ ਦਾ ਸਕੋਰ ਕਰਕੇ ਪੰਜਵਾਂ ਅਤੇ ਆਖ਼ਰੀ ਸਥਾਨ ਹਾਸਲ ਕੀਤਾ।
ਪਰ ਫਾਈਨਲ ‘ਚ 435 ਦਾ ਸਕੋਰ ਕਰਕੇ ਤੀਸਰਾ ਸਥਾਨ ਹਾਸਲ ਕਰ ਕੇ ਕਾਂਸੀ ਤਗਮਾ ਜਿੱਤਣ ‘ਚ ਕਾਮਯਾਬੀ ਪਾਈ ਇਸ ਈਵੇਂਟ ਦਾ ਸੋਨ ਤਗਮਾ ਇਟਲੀ ਅਤੇ ਚਾਂਦੀ ਤਗਮਾ ਇਰਾਨ ਨੇ ਜਿੱਤਿਆ ਚੈਂਪੀਅਨਸ਼ਿਪ ਦੇ ਚੌਥੇ ਦਿਨ ਭਾਰਤ ਤਿੰਨ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਤਗਮਿਆਂ ਸਮੇਤ ਕੁੱਲ 9 ਤਗਮਿਆਂ ਨਾਲ ਤਗਮਾ ਸੂਚੀ ‘ਚ ਚੌਥੇ ਸਥਾਨ ‘ਤੇ ਹੈ ਨਿਸ਼ਾਨੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਦਾ ਇਹ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।