ਭੁਪਿੰਦਰ ਸਿੰਘ ਹੁੱਡਾ ਦਾ ਦਾਅਵਾ, ਰਾਜ ਸਭਾ ਚੋਣਾਂ ‘ਚ ਨਹੀਂ ਚੱਲ ਸਕੇਗਾ ਭਾਜਪਾ ਦਾ ਝੂਠ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਹਰਿਆਣਾ ‘ਚ ਕਾਂਗਰਸੀ ਉਮੀਦਵਾਰਾਂ ‘ਚ ਬਸ ਟਿਕਟ ਵੰਡਣ ਦਿਓ ਫਿਰ ਵੇਖਿਓ ਕਿਵੇਂ ਭਾਜਪਾ ਦੀ ਧੂੜ ਨੂੰ ਹਨ੍ਹੇਰੀ ‘ਚ ਉਡਾਉਂਦਾ ਭਾਜਪਾ ਵੱਲੋਂ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਉਹ ਜ਼ਮੀਨੀ ਪੱਧਰ ‘ਤੇ ਕਿਤੇ ਵੀ ਟਿਕਣ ਵਾਲੇ ਹੀ ਨਹੀਂ ਹੈ ਕਿਉਂਕਿ ਕੱਲ੍ਹ ਨੂੰ ਤਾਂ ਭਾਜਪਾ ਕਹਿ ਦੇਵੇਗੀ ਕਿ ਉਹ 90 ‘ਚੋਂ 110 ਸੀਟਾਂ ਜਿੱਤ ਕੇ ਆਵੇਗੀ ਤਾਂ ਕਿ ਲੋਕ ਭਾਜਪਾ ਦੇ ਇਸ ਝੂਠ ਨੂੰ ਮਨ ਲੈਣਗੇ। ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹਰਿਆਣਾ ਦੀ ਜਨਤਾ ਬਹੁਤ ਜ਼ਿਆਦਾ ਸਮਝਦਾਰ ਹੈ। ਲੋਕ ਸਭਾ ਚੋਣਾਂ ‘ਚ ਜ਼ਰੂਰ ਮੋਦੀ ਦੀ ਲਹਿਰ ਵਿੱਚ ਭਾਜਪਾ ਨੇ 10 ਸੀਟਾਂ ਜਿੱਤੀਆਂ ਸਨ ਪਰ ਵਿਧਾਨ ਸਭਾ ਚੋਣਾਂ ‘ਚ ਸੂਬੇ ਦੇ ਮੁੱਦੇ ਹੋਣ ਕਾਰਨ ਭਾਜਪਾ 75 ਤੋਂ ਪਾਰ ਤਾਂ ਦੂਰ ਦੀ ਗੱਲ 15-20 ਤੋਂ ਪਾਰ ਵੀ ਨਹੀਂ ਜਾ ਸਕੇਗੀ।
ਇਹ ਤਿੱਖਾ ਹਮਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਧਾਇਕ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ‘ਤੇ ਕੀਤਾ। ਸ੍ਰੀ ਹੁੱਡਾ ਚੰਡੀਗੜ੍ਹ ‘ਚ ਇੰਡੀਆ ਨਿਊਜ਼ ਹਰਿਆਣਾ ਦੇ ਮੰਚ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਆਏ ਹੋਏ ਸਨ। ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਅੱਜ ਖੱਟਰ ਸਰਕਾਰ ਕੋਈ ਇੱਕ ਵੀ ਵਾਅਦਾ ਉਨ੍ਹਾਂ ਨੂੰ ਗਿਣਵਾ ਦੇਣ ਕਿ ਜੋ ਉਨ੍ਹਾਂ ਪੂਰਾ ਕੀਤਾ ਹੈ ਤਾਂ ਮਨ ਲਵਾਂਗੇ ਕਿ ਖੱਟਰ ਸਰਕਾਰ ਨੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਰੋਜ਼ਾਨਾ ਦੇ ਕੰਮਾਂ ਨੂੰ ਛੱਡਕੇ ਖੱਟਰ ਸਰਕਾਰ ਨੇ ਇੱਕ ਵੀ ਕੰਮ ਹਰਿਆਣਾ ‘ਚ ਨਹੀਂ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।