ਸਹੁਰਿਆਂ ਤੋਂ ਤੰਗ ਆ ਕੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਖੁਦਕਸ਼ੀ

Dissatisfaction, Anniversary, Marriage, Suicide

ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ

ਹਰਿਆਣਾ ਦੀ ਕਾਲਿਆਂਵਾਲੀ ਮੰਡੀ ‘ਚੋਂ ਬਠਿੰਡਾ ਦੀ ਨਵੀਂ ਬਸਤੀ ‘ਚ ਕਰੀਬ ਦੋ ਵਰ੍ਹੇ ਪਹਿਲਾਂ ਵਿਆਹੀ ਰੂਬੀ ਨੇ ਅੱਜ ਆਪਣੇ ਸਹੁਰੇ ਘਰ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਹੀ ਰੂਬੀ ਦੇ ਵਿਆਹ ਦੀ ਵਰ੍ਹੇਗੰਢ ਸੀ ਜਿਸ ਦਿਨ ਉਸ ਨੇ ਇਹ ਭਿਆਨਕ ਫੈਸਲਾ ਲੈ ਲਿਆ ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਇਹ ਕਦਮ ਉਸ ਨੇ ਸਹੁਰਿਆਂ ਦੇ ਕਥਿਤ ਲਾਲਚੀ ਰਵੱਈਏ ਤੋਂ ਤੰਗ ਆ ਕੇ ਚੁੱਕਿਆ ਹੈ ਪੁਲਿਸ ਨੇ ਰੂਬੀ ਦੀ ਮਾਤਾ ਦੇ ਬਿਆਨਾਂ ਤੇ ਸੱਸ ,ਸਹੁਰੇ ਅਤੇ ਪਤੀ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਹੈ ਮ੍ਰਿਤਕਾ ਦੇ ਬਜ਼ੁਰਗ ਪਿਤਾ ਸੇਵਾਮੁਕਤ ਪ੍ਰਿੰਸੀਪਲ ਹਰਬਿਲਾਸ ਰਾਏ ਵਾਸੀ ਕਾਲਿਆਂਵਾਲੀ ਨੇ ਦੱਸਿਆ ਕਿ ਉਸ ਦੀਬੇਟੀ ਰੂਬੀ ਦੀ ਸ਼ਾਦੀ ਦੋ ਵਰ੍ਹੇ ਪਹਿਲਾਂ ਗਰਗ ਕੋਚਿੰਗ ਸੈਂਟਰ ਦੇ ਸੰਚਾਲਕ ਪੁਨੀਤ ਗਰਗ ਨਾਲ ਹੋਈ ਸੀ ਸ਼ਾਦੀ ਵਕਤ ਆਪਣੀ ਹੈਸੀਅਤ ਤੋਂ ਵਧ ਕੇ ਦਾਜ ਦਹੇਜ ਦਿੱਤਾ ਸੀ ਜਿਸ ਤੋਂ ਉਸ ਦਾ ਪਤੀ ਪੁਨੀਤ ਗਰਗ, ਸੱਸ ਸ਼ਸ਼ੀ ਬਾਲਾ ਅਤੇ ਸਹੁਰਾ ਜਗਦੀਸ਼ ਰਾਏ ਖੁਸ਼ ਨਹੀਂ ਸਨ ਕਈ ਵਾਰ ਉਨ੍ਹਾਂ ਨੂੰ ਸਮਝਾਇਆ ਸੀ ਕਿ ਲੜਕੀ ਦੇ ਕੋਈ ਭਰਾ ਨਹੀਂ ਜਿਸ ਕਰਕੇ ਹੋਰ ਪੈਸਾ ਖਰਚ ਕਰਨਾ ਮੁਸ਼ਕਲ ਹੈ ਇਸ ਤੋਂ ਭੜਕੇ ਰੂਬੀ ਦੇ ਪਤੀ, ਸੱਸ ਤੇ ਸਹੁਰੇ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਰੂਬੀ ਦੇ ਲੜਕਾ ਪੈਦਾ ਹੋਇਆ ਤਾਂ ਉਨ੍ਹਾਂ ਨੂੰ ਆਸ ਬੱਝੀ ਕਿ ਹੁਣ ਉਨ੍ਹਾਂ ਦੀ ਬੇਟੀ ਦੇ ਸਹੁਰਿਆਂ ਦਾ ਵਤੀਰਾ ਬਦਲ ਜਾਏਗਾ ਪਰ ਉਨ੍ਹਾਂ ਦੇ ਵਤੀਰੇ ‘ਚ ਕੋਈ ਸੁਧਾਰ ਨਹੀਂ ਆਇਆ ਉਨ੍ਹਾਂ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਵੀ ਉਨ੍ਹਾਂ ਦੇ ਜੁਆਈ ਪੁਨੀਤ ਅਤੇ ਉਸ ਦੇ ਮਾਂ ਬਾਪ ਨੇ ਰੂਬੀ ਨੂੰ ਬੇਰਿਹਮੀ ਨਾਲ ਕੁੱਟਿਆ ਸੀ ਇਸ ਮਾਮਲੇ ਨੂੰ ਲੈ ਕੇ ਪੰਚਾਇਤ ਅਤੇ ਰਿਸ਼ਤੇਦਾਰਾਂ ਦੀ ਹਾਜਰੀ ‘ਚ ਸਹੁਰਿਆਂ ਨੇ ਅੱਗੇ ਤੋਂ ਕੁੱਟਮਾਰ ਨਾ ਕਰਨ ਦਾ ਭਰੋਸਾ ਦਿੱਤਾ ਸੀ ਉਨ੍ਹਾਂ ਦੱਸਿਆ ਕਿ ਇਸ ਭਰੋਸੇ ਦਾ ਨਤੀਜਾ ਸੀ ਕਿ ਉਨ੍ਹਾਂ ਨੇ ਆਪਣੀ ਧੀਅ ਨੂੰ ਹੀ ਗੁਆ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Dissatisfaction, Anniversary, Marriage, Suicide

LEAVE A REPLY

Please enter your comment!
Please enter your name here