ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਚਰਚਾ

Goldy Brar

ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਚਰਚਾ

ਮਾਨਸਾ, (ਸੁਖਜੀਤ ਮਾਨ)l ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਮਾਸਟਰ ਮਾਈਂਡ ਵਜੋਂ ਨਾਮਜਦ ਕੀਤੇ ਗਏ ਗੈਂਗਸਟਰ ਗੋਲਡੀ ਬਰਾੜ, ਜੋ ਵਿਦੇਸ਼ ਵਿੱਚ ਹੈ, ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਚਰਚਾ ਅੱਜ ਸਵੇਰ ਤੋਂ ਚੱਲ ਰਹੀ ਹੈ ਪਰ ਇਸਦੀ ਅਧਿਕਾਰਕ ਪੁਸ਼ਟੀ ਨਹੀਂ ਹੋਈl
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਅਰਦਾਸ ਕਰਦੇ ਹਨ ਕਿ ਇਹ ਖ਼ਬਰ ਸਹੀ ਹੋਵੇ ਕਿਉਂਕਿ ਉਹ ਤਾਂ ਇਹੋ ਮੰਗ ਕਰ ਰਹੇ ਸੀ ਕਿ ਗੋਲਡੀ ਨੂੰ ਗ੍ਰਿਫਤਾਰ ਕੀਤਾ ਜਾਵੇl ਉਹਨਾਂ ਇਹ ਵੀ ਕਿਹਾ ਕਿ ਜੇ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸਨੂੰ ਭਾਰਤ ਲਿਆ ਕੇ ਉਸ ਤੋਂ ਵਿਗਿਆਨਕ ਢੰਗ ਨਾਲ ਸਾਰੇ ਟੈਸਟ ਕਰਕੇ ਪੁੱਛ ਪੜਤਾਲ ਕੀਤੀ ਜਾਵੇ ਤਾਂ ਜੋ ਕਤਲ ਦੇ ਪਿੱਛੇ ਹੋਰ ਵੀ ਜੋ ਹਨ, ਉਹਨਾਂ ਦਾ ਵੀ ਪਤਾ ਲੱਗ ਸਕੇl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here