ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home Breaking News ਬਲਾਕ ਪੱਧਰੀ ਨਾ...

    ਬਲਾਕ ਪੱਧਰੀ ਨਾਮ ਚਰਚਾ ਕਰਕੇ ਗੁਰੂ ਜੱਸ ਗਾਇਆ

    ਨਾਮ ਚਰਚਾ ਘਰ ਬਲਬੇੜਾ ਵਿਖੇ ਸਾਧ-ਸੰਗਤ ਗੁਰੂ ਜਸ ਕਰਦੀ ਹੋਈ। ਤਸਵੀਰ : ਰਾਮ ਸਰੂਪ ਪੰਜੋਲਾ

    (ਰਾਮ ਸਰੂਪ ਪੰਜੋਲਾ) ਡਕਾਲਾ । ਬਲਬੇੜਾ ਨਾਮ ਚਰਚਾ ਘਰ ਵਿਖੇ ਨਵਾਂ ਗਾਂਓ ਅਤੇ ਬਲਬੇੜਾ ਬਲਾਕ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕਰਕੇ ਗੁਰੂ ਜੱਸ ਗਾਇਆ ਗਿਆ। ਅੱਜ ਦੀ ਨਾਮ ਚਰਚਾ ਨਵਾਂ ਗਾਓਂ ਦੀ ਭੈਣ ਰਜਵੰਤ ਕੌਰ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਤੀ ਲਈ ਕਰਵਾਈ ਗਈ ਸੀ। ਨਾਮ ਚਰਚਾ ਦੀ ਸੁਰੂਆਤ ਬਲਬੀਰ ਸਿੰਘ ਬਲਾਕ ਭੰਗੀਦਾਸ ਵੱਲੋਂ ਪਵਿੱਤਰ ਨਾਅਰਾ ’ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ ਗਈ। ਕਵੀਰਾਜ ਵੀਰਾਂ ਵੱਲੋਂ ਪਵਿੱਤਰ ਗ੍ਰੰਥਾਂ ਵਿਚੋਂ ਭਜਨ ਬੋਲੇ ਗਏ। ਸਾਧ-ਸੰਗਤ ਵੱਲੋਂ 10 ਮਿੰਟ ਸਿਮਰਨ ਕੀਤਾ ਗਿਆ।

    ਇਹ ਵੀ ਪੜ੍ਹੋ : ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ 28 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

    ਇਸ ਮੌਕੇ ਬਲਬੀਰ ਸਿੰਘ ਇੰਸਾਂ, ਸੁਰਿੰਦਰ ਸਿੰਘ ਬੀਬੀਪੁਰ, ਜਗਰੂਪ ਚੰਦ ਇੰਸਾਂ, ਰਘਬੀਰ ਸਿੰਘ ਇੰਸਾਂ, ਮਿਲਖੀ ਇੰਸਾਂ ਆਦਿ ਜਿੰਮੇਵਾਰ ਮੈਂਬਰਾਂ ਵੱਲੋਂ ਸਾਧ-ਸੰਗਤ ਨੂੰ ਸਾਹ ਸਤਿਨਾਮ ਜੀ ਸਪੈਸ਼ਲਿਸਟ ਹਸਪਤਾਲ ਸਰਸਾ ਵਿਖੇ ਲੱਗਣ ਵਾਲੇ ਅੱਖਾਂ ਦੇ ਕੈਂਪ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬਲਾਕ ’ਚ ਹੋਣ ਵਾਲੇ ਮਾਨਵਤਾ ਭਲਾਈ ਕੰਮਾਂ ਬਾਰੇ ਵੀ ਸਾਧ-ਸੰਗਤ ਨਾਲ ਵਿਚਾਰ ਸਾਂਝੇ ਕੀਤੇ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here