ਗੁਰੂਗ੍ਰਾਮ (ਏਜੰਸੀ)। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਹੱਤਿਆ ਦੀ ਸਾਜਿਸ਼ ਦਾ ਖੁਲਾਸਾ ਗੁਰੂਗ੍ਰਮ ਐੱਸ. ਟੀ. ਐੱਫ. ਦੀ ਟੀਮ ਨੇ ਕੀਤਾ ਹੈ। ਅਸਲ ‘ਚ ਗੁਰੂਗ੍ਰਮ ਐੱਸ. ਟੀ. ਐੱਫ. ਟੀਮ ਨੇ ਹੈਦਰਾਬਾਦ ਤੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੁਰਗ ਸੰਪਤ ਨਹਿਰਾ ਨੂੰ ਗ੍ਰਿਫਤਾਰ ਕੀਤਾ ਹੈ। ਸੰਪਤ ਨਹਿਰਾ ‘ਤੇ 2 ਦਰਜ਼ਨ ਤੋਂ ਜ਼ਿਆਦਾ ਹੱਤਿਆ ਦੇ ਯਤਨ ਤੇ ਫਿਰੌਤੀ ਮੰਗਣ ਦੇ ਮਾਮਲੇ ‘ਚ ਹਰਿਆਣਾ ਸਮੇਤ ਕਈ ਕੇਸ ਦਰਜ ਹਨ। ਗ੍ਰਿਫਤਾਰੀ ਤੋਂ ਬਾਅਦ ਜਦੋਂ ਸੰਪਤ ਨਹਿਰਾ ਤੋਂ ਐੱਸ. ਟੀ. ਐੱਫ. ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕੀਤਾ ਤਾਂ ਸੰਪਤ ਨੇ ਹੋਸ਼ ਉਡਾਉਣ ਵਾਲੇ ਖੁਲਾਸੇ ਕੀਤੇ। ਉਸ ਨੇ ਕਬੂਲ ਕੀਤਾ ਕਿ ਉਹ ਸਲਮਾਨ ਖਾਨ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਹੈ।
ਐੱਸ. ਟੀ. ਐੱਫ. ਟੀਮ ਮੁਤਾਬਕ ਸੰਪਤ ਨਹਿਰਾ ਨੇ ਕਬੂਸ ਕੀਤਾ ਕੀ ਉਹ ਸਲਮਾਨ ਦੀ ਹੱਤਿਆ ਲਈ ਦੋ ਦਿਨ ਤੱਕ ਉਨ੍ਹਾਂ ਦੇ ਘਰ ਦੀ ਰੈਕੀ ਵੀ ਕਰ ਚੁੱਕਾ ਹੈ। ਸਾਜਿਸ਼ ਕਿਸੇ ਵੀ ਤਰ੍ਹਾਂ ਨਾਲ ਅਸਫਲ ਨਾ ਹੋਵੇ ਇਸ ਲਈ ਬਾਇਕਾ ਸਲਮਾਨ ਦੇ ਘਰ ਕੋਲ ਟੋਲ ਲੈਣ ਨਾਲ ਸਲਮਾਨ ਦੇ ਆਉਣ-ਜਾਣ ਦੇ ਸਮੇਂ ਤੇ ਸਿਕਊਰਿਟੀ ਦੀ ਜਾਣਕਾਰੀ ਵੀ ਇਕੱਠਾ ਕਰ ਰਿਹਾ ਸੀ।
ਸੰਪਤ ਨਹਿਰਾ ਮਈ ਦੇ ਪਹਿਲੇ ਹਫਤੇ ‘ਚ ਸਲਮਾਨ ਦੇ ਘਰ ਰੈਕੀ ਕਰਨ ਗਿਆ ਸੀ। ਸੰਪਤ ਫੈਨ ਬਣ ਕੇ ਉਸ ਸਮੇਂ ਸਲਮਾਨ ਦੀ ਹੱਤਿਆ ਦੀ ਕੋਸ਼ਿਸ਼ ‘ਚ ਲੱਗਾ ਸੀ। ਜਦੋਂ ਸਲਮਾਨ ਆਪਣੇ ਘਰ ਦੇ ਬਾਲਕਾਨੀ ‘ਚ ਖੜ੍ਹੇ ਹੋ ਕੇ ਫੈਨ ਦੇ ਰੂ-ਬ-ਰੂ ਹੁੰਦੇ ਸਨ। ਇੰਨ੍ਹਾਂ ਹੀ ਨਹੀਂ ਫੈਨਜ਼ ਤੇ ਸਲਮਾਨ ‘ਚ ਕਿੰਨਾ ਫਾਸਲਾ ਹੈ ਤੇ ਇਸ ਫਾਸਲੇ ‘ਚ ਕਿਸ ਹਥਿਆਰ ਨਾਲ ਗੋਲੀ ਮਾਰੀ ਜਾ ਸਕਦੀ ਹੈ।