ਡੇਰਾ ਸੱਚਾ ਸੌਦਾ ਨੇ ਅੰਗਹੀਣ ਲੋੜਵੰਦਾਂ ਨੂੰ ਵੰਡੇ ਕੈਲੀਪਰ

Disabled, People, Caliper, Distributed, Dera Sacha Sauda

ਭੁਪਿੰਦਰ ਸਿੰਘ ਇੰਸਾਂ, ਸਰਸਾ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿਖੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ 2017 ਨੂੰ ਲਗਾਏ ਗਏ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’ ਤਹਿਤ ਚੁਣੇ ਗਏ ਮਰੀਜਾਂ ਨੂੰ ਅੱਜ ਕੈਲੀਪਰਾਂ ਦੀ ਵੰਡ ਕੀਤੀ ਗਈ ਇਸ ਮੌਕੇ ਕੁੱਲ 55 ਕੈਲੀਪਰਾਂ ਦੀ ਵੰਡ ਕੀਤੀ ਗਈ

 18 ਅਪਰੈਲ ਨੂੰ ਲਾਇਆ ਗਿਆ ਸੀ ‘9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’

ਇਸ ਕਾਰਜ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀ.ਆਰ. ਨੈਨ ਇੰਸਾਂ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜੁਆਇੰਟ ਸੀਐੱਮਓ ਡਾ. ਗੌਰਵ ਅਗਰਵਾਲ, ਕਰਨਲ ਓਪੀ ਕਾਸ਼ਨੀਆ (ਸੀਓਓ) ਆਰਥੋ ਸਰਜਨ ਡਾ. ਵੇਦਿਕਾ ਇੰਸਾਂ ਤੇ ਡਾ. ਅਸ਼ੋਕ ਇੰਸਾਂ ਦੁਆਰਾ ਪਵਿੱਤਰ ਨਾਅਰਾ ‘ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ

ਇਸ ਮੌਕੇ ਡਾ. ਅਸ਼ੋਕ ਇੰਸਾਂ ਤੇ ਡਾ. ਵੇਦਿਕਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ 18 ਅਪਰੈਲ 2017 ਨੂੰ ਜੋ ਕੈਂਪ ਲਗਾਇਆ ਗਿਆ ਸੀ, ‘ਚ ਜਿਹਨਾਂ ਮਰੀਜਾਂ ਦੇ ਆਪ੍ਰੇਸ਼ਨ ਕੀਤੇ ਗਏ ਸਨ ਤੇ ਨਾਪ ਲਿਆ ਗਿਆ ਸੀ, ਉਹਨਾਂ ਨੂੰ ਅੱਜ ਇਹ ਕੈਲੀਪਰ ਵੰਡੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਅੱਜ ਵੀ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ ਤੇ ਹੱਡੀ ਰੋਗਾਂ ਦੇ ਮਾਹਿਰ ਡਾ. ਆਪਣੀਆਂ ਸੇਵਾਵਾਂ ਦੇਣਗੇ ਤੇ ਜਿਹਨਾਂ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ, ਉਹਨਾਂ ‘ਚੋਂ ਵੀ ਲੋੜਵੰਦ ਮਰੀਜਾਂ ਦੀ ਚੋਣ ਕਰਦਿਆਂ ਆਪ੍ਰੇਸ਼ਨ ਦੇ ਨਾਲ-ਨਾਲ ਨਾਪ ਲੈ ਕੇ ਕੈਲੀਪਰ (ਬਣਾਉਟੀ ਅੰਗ) ਮੁਹੱਈਆ ਕਰਵਾਏ ਜਾਣਗੇ

ਅੰਗਹੀਣਾਂ ਨੂੰ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਹਦਾਇਤ

ਇਸ ਮੌਕੇ ਡਾ. ਪੀ.ਆਰ. ਨੈਨ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਹੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਦੌਰਾਨ ਜਿਹਨਾਂ ਵੀ ਮਰੀਜਾਂ ਨੂੰ ਕੈਲੀਪਰ ਦੀ ਵੰਡੇ ਗਏ ਹਨ ਉਹਨਾਂ ਨੇ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣਾ ਹੈ ਡਾਕਟਰਾਂ ਦੇ ਦਿਸ਼ਾ ਨਿਰਦੇਸ਼ ‘ਤੇ ਚੱਲਕੇ ਤੁਸੀਂ ਇੱਕ ਸਿਹਤਮੰਦ ਇਨਸਾਨ ਵਾਂਗ ਜਿੰਦਗੀ ਜੀਅ ਸਕਦੇ ਹੋ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਇੱਥੇ ਸੰਪਰਕ ਕਰ ਸਕਦਾ ਹੈ ਤੇ ਜਾਣਕਾਰੀ ਲੈ ਸਕਦਾ ਹੈ ਇਸ ਮੌਕੇ ਹੋਰਾਂ ਤੋਂ ਇਲਾਵਾ  ਡਾ. ਸੰਦੀਪ ਬਜਾਜ (ਫੀਜੀਓਥੈਰੇਪਿਸਟ), ਡਾ. ਸਵਪਨਿਲ ਗਰਗ (ਪਲਾਸਟਿਕ ਸਰਜਨ) ਡਾ. ਅਮਿਤ ਸੈਣੀ (ਬੱਚਿਆਂ ਦੇ ਰੋਗਾਂ ਦੇ ਮਾਹਿਰ), ਡਾ. ਨੀਤੂ (ਫੀਜੀਓਥੈਰੇਪਿਸਟ), ਡਾ. ਸੰਦੀਪ ਬਜਾਜ (ਫੀਜੀਓਥੈਰੇਪਿਸਟ) ਅਤੇ ਡਾ. ਇੰਦਰਪ੍ਰੀਤ ਕੌਰ (ਫੀਜੀਓਥੈਰੇਪਿਸਟ) ਨੇ ਇਸ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ

ਇਸ ਮੌਕੇ ਡਾ. ਰਮੇਸ਼ ਕੁਮਾਰ ਦੀ ਅਗਵਾਈ ‘ਚ ਸਾਕੇਤ ਹਸਪਤਾਲ ਪੰਚਕੂਲਾ ਤੋਂ ਪਹੁੰਚੀ ਟੀਮ ਦੁਆਰਾ ਚੁਣੇ ਗਏ ਮਰੀਜਾਂ ਨੂੰ ਕੈਲੀਪਰ ਲਗਾਏ ਗਏ ਇਸ ਮੌਕੇ ਕੁੱਲ 55 ਕੈਲੀਪਰ (ਬਣਾਉਟੀ ਅੰਗ) ਦੀ ਵੰਡ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਬੂਟ, ਟਰਾਈਸਾਈਕਲ, ਬੈਸਾਖੀ, ਸੋਟੀ, ਆਦਿ ਮੁਫ਼ਤ ਮੁਹੱਈਆ ਕਰਵਾਏ ਗਏ ਇਸ ਮੌਕੇ ਸਾਕੇਤ ਹਸਪਤਾਲ ‘ਚੋਂ ਆਈ ਟੀਮ ‘ਚ ਹਰੀਸ਼ ਕੁਮਾਰ, ਨਰਿੰਦਰ ਕੁਮਾਰ ਤੇ ਸੁਖਵਿੰਦਰ ਸਿੰਘ ਮੌਜ਼ੂਦ ਸਨ

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੁਆਰਾ 2008 ਤੋਂ ਹਰ ਸਾਲ ਅਪਰੈਲ ਮਹੀਨੇ ‘ਚ ‘ਯਾਦ-ਏ- ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਲਾਇਆ ਜਾਂਦਾ ਹੈ ਇਸ ਦੌਰਾਨ ਜਿਹਨਾਂ ਮਰੀਜਾਂ ਦੀ ਜਾਂਚ ਕੀਤੀ ਜਾਂਦੀ ਹੈ, ਉਹਨਾਂ ‘ਚੋਂ ਹੀ ਮਰੀਜ ਆਪ੍ਰੇਸ਼ਨ ਲਈ ਚੁਣੇ ਜਾਂਦੇ ਹਨ, ਜਿਹਨਾਂ ਦੇ ਮਾਹਿਰ ਡਾਕਟਰਾਂ ਦੁਆਰਾ ਮੁਫ਼ਤ ਆਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਨਾਲ ਹੀ ਮਰੀਜਾਂ ਨੂੰ ਕੈਲੀਪਰ ਵੀ ਦਿੱਤੇ ਜਾਂਦੇ ਹਨ ਅੱਜ ਵੀ 18 ਅਪਰੈਲ 2017 ਨੂੰ ਲੱਗੇ ਕੈਂਪ ‘ਚ ਚੁਣੇ ਹੋਏ ਮਰੀਜਾਂ, ਜਿਹਨਾਂ ਦੇ ਨਾਪ ਲਏ ਗਏ ਸਨ, ਨੂੰ ਕੈਲੀਪਰ ਵੰਡੇ ਗਏ ਹਨ