Amritsar News: ਡਿੰਪਾ ਨੇ ਆਮ ਆਦਮੀ ਪਾਰਟੀ ’ਤੇ ਸਿਨ੍ਹੇ ਨਿਸ਼ਾਨੇ, ਕਹੀ ਵੱਡੀ ਗੱਲ

Sach Kahoon Punjabi Desk Picture
Published On

Amritsar News: ਅੰਮ੍ਰਿਤਸਰ (ਰਾਜਨ ਮਾਨ)। ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਗਿੱਲ ਡਿੰਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਵਾਂਗ ਹਾਸ਼ੀਏ ਤੇ ਚਲੇ ਗਈ ਹੈ ਅਤੇ ਪੰਜਾਬ ਦੇ ਲੋਕਾਂ ਦਾ ਇਨ੍ਹਾਂ ਤੋਂ ਮੋਹ ਭੰਗ ਹੋ ਚੁੱਕਾ ਹੈ।

ਅੱਜ ਹਲਕਾ ਪੂਰਬੀ ਦੇ ਨਿਯੁਕਤ ਕੀਤੇ ਕੋਆਰਡੀਨੇਟਰ ਵਿਕਾਸ ਸੋਨੀ ਜੀ ਦੀ ਹਾਜਰੀ ਵਿਚ ਹਲਕਾ ਪੂਰਬੀ ਦੇ ਬਲਾਕ ਪੱਧਰ ਅਤੇ ਬੂਥ ਪੱਧਰ ਦੇ ਕਾਂਗਰਸੀ ਵਰਕਰਾਂ ਦੀ ਕੀਤੀ ਗਈ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿੰਪਾ ਨੇ ਕਿਹਾ ਕਿ ਅੱਜ ਪੰਜਾਬ ਦੀ ਅਵਾਮ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਵੇਖਣ ਲਈ ਤਤਪਰ ਨਜ਼ਰ ਆ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਤਰ੍ਹਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ। Amritsar News

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਦਲਾਓ ਦਾ ਝੂਠਾ ਵਾਅਦਾ ਕਰਕੇ ਸੱਤਾ ਵਿੱਚ ਆਈ ਇਸ ਪਾਰਟੀ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ ਹਨ ਅਤੇ ਉਲਟਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ ਅਤੇ ਪੰਜਾਬ ਸਿਰ ਲੱਖਾਂ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਪੰਜਾਬੀਆਂ ਦੇ ਪੈਸੇ ਉਪਰ ਦਿੱਲੀ ਤੋਂ ਨਕਾਰੇ ਲੋਕ ਹੈਲੀਕਾਪਟਰਾਂ ਉਪਰ ਨਜ਼ਾਰੇ ਲੈ ਰਹੇ ਹਨ।

Amritsar News

ਉਨ੍ਹਾਂ ਕਿਹਾ ਇਹ ਪਹਿਲੀ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਉਦਘਾਟਨ ਆਪ ਨਹੀਂ ਨਕਾਰੇ ਹੋਏ ਲੋਕਾਂ ਕੋਲੋਂ ਕਰਵਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਹੁਣ ਇਹਨਾਂ ਦੇ ਦਿਨ ਲੰਘ ਗਏ ਹਨ ਅਤੇ ਤਕੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦਿਓ ਤਾਂ ਜੋ ਪੰਜਾਬ ਨੂੰ ਇਨ੍ਹਾਂ ਤੋਂ ਮੁਕਤ ਕਰਕੇ ਮੁੜ ਵਿਕਸਤ ਪੰਜਾਬ ਬਣਾਇਆ ਜਾਵੇ। ਉਨ੍ਹਾਂ ਕਿਹਾ ਆਪ ਸਰਕਾਰ ਹਰ ਵਾਅਦੇ ਤੋਂ ਭੱਜੀ ਹੈ ਅਤੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਇਕ ਹੈ।

Read Also : Passport News: ਪਾਸਪੋਰਟ ਬਣਾਉਣ ਵਾਲਿਆਂ ਲਈ ਬਹੁਤ ਜ਼ਰੂਰੀ ਖਬਰ

ਡਿੰਪਾ ਜੀ ਹਲਕੇ ਵਿੱਚ ਕਾਂਗਰਸ ਵਰਕਰਾ ਤੇ ਅਹੁਦੇਦਾਰਾਂ ਨੂੰ ਇਕਜੁੱਟ ਹੋ ਕੇ ਜ਼ਮੀਨੀ ਪੱਧਰ ਤੇ ਮਿਹਨਤ ਕਰਕੇ ਅੰਮ੍ਰਿਤਸਰ ਹਲਕਾ ਪੂਰਬੀ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਦਾ ਵਿਸ਼ਵਾਸ ਜਤਾਇਆ। ਇਸ ਮੌਕੇ ਉਹਨਾਂ ਨਾਲ ਹਲਕਾ ਪੂਰਬੀ ਦੇ ਕੌਂਸਲਰ ਮਿੱਠੂ ਮਦਾਨ, ਕੌਂਸਲਰ ਰਾਜੀਵ ਛਾਬੜਾ, ਕੌਂਸਲਰ ਅੰਮ੍ਰਿਤਪਾਲ ਸਿੰਘ, ਲੱਕੀ ਸੰਧੂ, ਸਹਿਮੀ, ਬਲਪ੍ਰੀਤ ਰੋਜ਼ਰ, ਚਿੰਟੂ ਦੁੱਗਲ, ਸੀਮਾ ਆਦਿ ਅਹੁਦੇਦਾਰ ਹਾਜ਼ਰ ਸਨ।

About The Author

Related Posts