ਦਲੀਪ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

Dilip Kaur, Body Donations, Medical, Research

ਪਿੰਡ ਗੁਰੂਸਰ ਜਗ੍ਹਾ ‘ਚ ਦੂਸਰਾ ਤੇ ਬਲਾਕ ‘ਚ 27ਵਾਂ ਸਰੀਰਦਾਨ ਹੋਇਆ

ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਸਰਸਾ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਸਥਾਨਕ ਬਲਾਕ ਦੇ ਪਿੰਡ ਗੁਰੂਸਰ ਦੇ 15 ਮੈਂਬਰ ਭੋਲਾ ਸਿੰਘ ਇੰਸਾਂ ਦੀ ਮਾਤਾ ਦਲੀਪ ਕੌਰ ਇੰਸਾਂ (100) ਦੇ ਦਿਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਦਾਨ ਕੀਤਾ ਗਿਆ ਇਹ ਪਿੰਡ ‘ਚ ਦੂਸਰਾ ਤੇ ਬਲਾਕ ‘ਚ 27ਵਾਂ ਸਰੀਰਦਾਨ ਹੈ ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗ੍ਹਾ ਦੀ ਮਾਤਾ ਦਲੀਪ ਕੌਰ ਨੇ ਜਿਉਂਦੇ ਜੀਅ ਸਰੀਰਦਾਨ ਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਜਿਨ੍ਹਾਂ ਦਾ ਅਚਾਨਕ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ
ਉਨ੍ਹਾਂ ਦੇ ਸੁਪੱਤਰ 15 ਮੈਂਬਰ ਭੋਲਾ ਸਿੰਘ, ਮੇਜਰ ਸਿੰਘ, ਪੋਤਰੇ ਭੂਰਾ ਸਿੰਘ, ਜਗਰੂਪ ਹੈਪੀ, ਜਗਸੀਰ ਸਿੰਘ ਤੇ ਸਮੇਤ ਸਮੂਹ ਪਰਿਵਾਰ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਮੈਡੀਕਲ ਖੋਜਾਂ ਲਈ ਸਰੀਰਦਾਨ ਕਰ ਦਿੱਤਾ ਹੈ ਜਿੱਥੇ ਡਾਕਟਰੀ ਦੀ ਸਿੱਖਿਆ ਲੈ ਰਹੇ ਵਿਦਿਆਰਥੀ ਮਨੁੱਖੀ ਸਰੀਰ ਬਾਰੇ ਕੋਈ ਨਵੀ ਖੋਜ ਕਰਨਗੇ ਜੋ ਸਮੁੱਚੇ ਸਮਾਜ ਲਈ ਲਾਹੇਵੰਦ ਸਿੱਧ ਹੋਵੇਗੀ ਇਸ ਮੌਕੇ ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀ ਨੂੰਹ ਮਲਕੀਤ ਕੌਰ, ਪੋਤਰੀ ਸਰਬਜੀਤ ਕੌਰ ਇੰਸਾਂ, ਸੁਖਪਾਲ ਕੌਰ ਇੰਸਾਂ, ਜਸਵੀਰ ਕੌਰ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਨਵੀਂ ਪਿਰਤ ਪਾਉਂਦਿਆਂ ਫੁੱਲਾਂ ਵਾਲੀ ਗੱਡੀ ‘ਚ ਰੱਖਕੇ ਪਿੰਡ ‘ਚੋਂ ਦੀ ਲੰਘਾਇਆ ਗਿਆ ਗੱਡੀ ਦੇ ਨਾਲ-ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰਾਂ ਤੇ ਭੈਣਾਂ ਨੇ ਵੱਡੀ ਗਿਣਤੀ ਵਿੱਚ ‘ਮਾਤਾ ਦਲੀਪ ਕੌਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾ ਰਹੇ ਸਨ ਉਧਰ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਉਕਤ ਸਮਾਜ ਭਲਾਈ ਦੀ ਕਾਰਜ ਦੀ ਰੱਜ ਕੇ ਸ਼ਲਾਘਾ ਕੀਤੀ
ਇਸ ਮੌਕੇ ਪ੍ਰਧਾਨ ਬਾਬੂ ਸਿੰਘ ਰੀਡਰ, ਅਕਾਲੀ ਦਲ ਦੇ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਸਰਪੰਚ ਗੁਰਜੀਤ ਸਿੰਘ, ਪਿਆਰਾ ਸਿੰਘ ਇੰਸਾਂ (15 ਮੈਂਬਰ), ਬਲਾਕ ਭੰਗੀਦਾਸ ਸੁਖਦੇਵ ਸਿੰਘ ਸੰਗਤ-ਖੁਰਦ, ਤਰਸੇਮ ਸਿਘ ਇੰਸਾਂ, ਦੀਦਾਰ ਸਿੰਘ, ਹਾਕਮ ਸਿੰਘ, ਨਿਰੰਜਨ ਸਿੰਘ, ਬਲਦੇਵ ਮਿੱਤਲ, ਭਿੰਦਰਪਾਲ ਇੰਸਾਂ, ਕੁਲਵਿੰਦਰ ਨਥੇਹਾ, ਸੰਜੀਵ ਇੰਸਾਂ, ਪੂਰਨ ਸਿੰਘ ਇੰਸਾਂ, ਹਰਬੰਸ ਸਿੰਘ ਭੰਗੀਦਾਸ, ਗੁਰਾਂਜੀਤ ਤਿਉਣਾ, ਸੌਰਵ ਇੰਸਾਂ, ਸੁਭਾਸ਼ ਕੁਮਾਰ, ਬਲਕਰਨ ਮੌੜ ਸਮੇਤ ਬਲਾਕ ਤਲਵੰਡੀ ਸਾਬੋ ਦੀ ਜਿੰਮੇਵਾਰ ਤੇ ਸ਼ਾਹ ਸਤਿਨਾਮ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਰਿਸ਼ਤੇਦਾਰ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਤੇ ਵੱਡੀ ਤਦਾਦ ‘ਚ ਪਿੰਡ ਵਾਸੀ ਸ਼ਾਮਲ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here