ਭਾਰਤ ਸਾਹਮਣੇ 228 ਦੌੜਾਂ ਦੀ ਚੁਣੌਤੀ

Challenge, Runs, Front, India

ਦੱਖਣੀ ਅਫਰੀਕਾ ਨੇ ਬਣਾਈਆਂ 9 ਵਿਕਟਾਂ ‘ਤੇ 227 ਦੌੜਾਂ, ਯੁਜਵੇਂਦਰ ਚਹਿਲ ਨੇ ਹਾਸਲ ਕੀਤੀਆਂ ਚਾਰ ਵਿਕਟਾਂ

ਸਾਊਥੈਂਪਟਨ | ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ ਵਿਸ਼ਵ ਕੱਪ ‘ਚ ਯਾਦਗਾਰ ਆਗਾਜ਼ ਕਰਦਿਆਂ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਮੁਕਾਬਲੇ ‘ਚ ਬੁੱਧਵਾਰ ਨੂੰ 9 ਵਿਕਟਾਂ ‘ਤੇ 227 ਦੌੜਾਂ ‘ਤੇ ਰੋਕ ਦਿੱਤਾ ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ‘ਚ ਪੰਜ ਵਿਕਟਾਂ 89 ਦੌੜਾਂ ‘ਤੇ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਹੇਠਲ ੇ ਮੱਧਕ੍ਰਮ ਦੇ ਸ਼ਾਨਦਾਰ ਯੋਗਦਾਨ ਦੀ ਬਦੌਲਤ ਚੁਣੌਤੀਪੂਰਨ ਸਕੋਰ ਬਣਾਇਆ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੇ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਅਤੇ 23ਵੇਂ ਓਵਰ ਤੱਕ ਉਸ ਦੀਆਂ ਪੰਜ ਵਿਕਟਾਂ 89 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਪਰ ਡੇਵਿਡ ਮਿਲਰ ਨੇ 31, ਆਂਦਿਲੇ ਫੇਹਲੁਕਵਾਓ ਨੇ 34, ਕ੍ਰਿਸ ਮੌਰਿਸ ਨੇ 42 ਅਤੇ ਕੈਗਿਸੋ ਰਬਾਡਾ ਨੇ ਨਾਬਾਦ 31 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 227 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਲੈੱਗ ਸਪਿੱਨਰ ਚਹਿਲ ਨੇ 10 ਓਵਰਾਂ ‘ਚ 51 ਦੌੜਾਂ ਦੇ ਕੇ  ਚਾਰ ਵਿਕਟਾਂ ਹਾਸਲ ਕੀਤੀਆਂ ਅਤੇ ਦੱਖਣੀ ਅਫਰੀਕਾ ਦੇ ਸਿਖਰਲੇ ਕ੍ਰਮ ਨੂੰ ਤਹਿਸ-ਨਹਿਸ ਕੀਤਾ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ‘ਚ 35 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਭੁਵਨੇਸ਼ਵਰ ਕੁਮਾਰ ਨੇ ਆਪਣੀਆਂ ਦੋ ਵਿਕਟਾਂ ਪਾਰੀ ਦੇ ਆਖਰੀ ਓਵਰ ‘ਚ ਲਈਆਂ ਭੁਵਨੇਸ਼ਵਰ ਨੇ 10 ਓਵਰਾਂ ‘ਚ 44 ਦੌੜਾਂ ਦਿੱਤੀਆਂ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 46 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਆਲਰਾਊਂਡਰ ਹਾਰਦਿਕ ਪਾਂਡਿਆ ਛੇ  ਓਵਰਾਂ ‘ਚ 31 ਦੌੜਾਂ ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਚਾਰ ਓਵਰਾਂ ‘ਚ 16 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।