Punjab News: ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਬਸੰਤ ਪੰਚਮੀ ਦੇ ਦਿਹਾੜੇ ‘ਤੇ ਵੱਡਾ ਤੋਹਫ਼ਾ

Punjab News
Punjab News: ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਬਸੰਤ ਪੰਚਮੀ ਦੇ ਦਿਹਾੜੇ ‘ਤੇ ਵੱਡਾ ਤੋਹਫ਼ਾ

Punjab News: ਪਟਿਆਲਾ ਰੇਂਜ ਦੇ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦਿੱਤੀ

Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ‘ਤੇ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਪਟਿਆਲਾ ਰੇਂਜ ਦੇ ਜਿ਼ਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਤਾਇਨਾਤ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀਯਾਬ ਕੀਤਾ ਹੈ।

Read Also : Nabha News: ਨਾਭਾ ਪੁਲਿਸ ਵੱਲੋਂ ਪਿੰਡ ਦੀ ਸਰਪੰਚ ਸਣੇ ਤਿੰਨ ਮਹਿਲਾਵਾਂ ਗ੍ਰਿਫ਼ਤਾਰ

ਇਨ੍ਹਾਂ ਤਰੱਕੀਆਂ ਦੇ ਅੱਜ ਬਸੰਤ ਪੰਚਮੀ ਦੇ ਮੌਕੇ ‘ਤੇ ਹੁਕਮ ਜਾਰੀ ਕਰਦਿਆਂ ਡੀ.ਆਈ.ਜੀ. ਸਿੱਧੂ ਨੇ ਦੱਸਿਆ ਕਿ ਪੰਜਾਬ ਪੁਲਿਸ ਸੂਬੇ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਲਈ ਕੰਮ ਕਰ ਰਹੀ ਹੈ, ਜਿਸ ਦੇ ਮੱਦੇਨਜ਼ਰ ਸਮੇਂ-ਸਮੇਂ ‘ਤੇ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਪਰੰਤੂ ਜਦੋਂ ਕਿਸੇ ਤਿੱਥ ਤਿਉਹਾਰ ਮੌਕੇ ਕਿਸੇ ਵੀ ਮੁਲਾਜ਼ਮ ਨੂੰ ਤਰੱਕੀ ਮਿਲਦੀ ਹੈ ਤਾਂ ਉਸ ਦੀ ਖੁਸ਼ੀ ਵੱਖਰੀ ਹੀ ਹੁੰਦੀ ਹੈ। Punjab News

ਉਨ੍ਹਾਂ ਕਿਹਾ ਕਿ ਅੱਜ ਜਿਹੜੇ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ ਵਿੱਚ ਸਹਾਇਕ ਥਾਣੇਦਾਰ ਤੋਂ ਸਬ–ਇੰਸਪੈਕਟਰ 23, ਹੌਲਦਾਰ ਤੋਂ ਸਹਾਇਕ ਥਾਣੇਦਾਰ 132, ਸਿਪਾਹੀ ਤੋਂ ਹੌਲਦਾਰ 572 ਸ਼ਾਮਲ ਹਨ। ਇਨ੍ਹਾਂ ਕਰਮਚਾਰੀਆਂ ਨੂੰ ਸ਼ੁਭ ਇੱਛਾਵਾਂ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਤਰੱਕੀਯਾਬ ਕਰਮਚਾਰੀ ਤਨਦੇਹੀ ਨਾਲ ਸਥਾਪਤ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨਗੇ।

ਜਿਕਰਯੋਗ ਹੈ ਕਿ ਡੀ.ਆਈ.ਜੀ. ਸਿੱਧੂ ਨੇ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਸਾਲ ਦੇ ਮੌਕੇ ‘ਤੇ ਵੀ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਸਨ।ਉਨ੍ਹਾਂ ਨੇ ਪਟਿਆਲਾ ਰੇਂਜ ਦੇ ਜ਼ਿਲ੍ਹਾ ਪਟਿਆਲਾ ਦੇ 73, ਸੰਗਰੂਰ ਦੇ 18, ਬਰਨਾਲਾ ਦੇ 10, ਮਾਲੇਰਕੋਟਲਾ ਦੇ 6 ਅਤੇ ਜੀ.ਆਰ.ਪੀ. ਦੇ 19 ਕੁੱਲ 126 ਸਿਪਾਹੀਆਂ ਨੂੰ ਹੌਲਦਾਰ ਤਰੱਕੀਯਾਬ ਕੀਤਾ ਸੀ।

LEAVE A REPLY

Please enter your comment!
Please enter your name here