ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ਮੰਗਾਂ ਮਨਵਾਉਣ ...

    ਮੰਗਾਂ ਮਨਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਅਪਣਾ ਰਹੀਆਂ ਨੇ ਵੱਖ-ਵੱਖ ਤਰੀਕੇ

    Different,, Organizations, Demands

    ਹੱਥਾਂ ‘ਚ ਪੈਟਰੋਲ ਅਤੇ ਡੀਜਲ ਦੀਆਂ ਬੋਤਲਾਂ ਫੜ੍ਹ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ‘ਚ ਵੱਖ-ਵੱਖ ਜੱਥੇਬੰਦੀਆਂ ਦੇ ਧਰਨਾਕਾਰੀ ਆਪਣੀਆਂ ਮੰਗਾਂ ਮਨਵਾਉਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਇਸੇ ਤਹਿਤ ਅੱਜ ਬੇਰੁਜ਼ਗਾਰ ਲਾਈਨਮੈਨ ਨੌਕਰੀ ਦੀ ਮੰਗ ਨੂੰ ਲੈ ਕੇ ਅੱਜ ਅਬਲੋਵਾਲ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਇਨ੍ਹਾਂ ਨੇ ਆਪਣੇ ਹੱਥਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਬੋਤਲਾਂ ਫੜ ਕੇ ਜੰਮ ਕੇ ਪੰਜਾਬ ਸਰਕਾਰ ਦਾ ਪਿੱਟਾ ਸਿਆਪਾ ਕੀਤਾ। ਬਾਅਦ ਦੁਪਿਹਰ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਦਿੱਤੇ ਭਰੋਸੇ ਤੋਂ ਬਾਅਦ ਇਹ ਧਰਨਾਕਾਰੀ ਟੈਕੀ ਤੋਂ ਨਿੱਚੇ ਉੱਤਰ ਆਏ।
    ਜਾਣਕਾਰੀ ਪਹਿਲੇ ਦੇ ਦਿੱਤੇ ਆਪਣੇ ਅਲਟੀਮਟਮ ਦੇ ਅਨੁਸਾਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਉਨ੍ਹਾਂ ਦਾ ਇੱਕ ਸਾਥੀ ਹਿਤੇਸ਼ ਕੁਮਾਰ ਸ਼ਹਿਰ ਦੇ ਅਬਲੋਵਾਲ ਇਲਾਕੇ ਵਿਚ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ 3500  ਲਾਈਨਮੈਨ ਸਾਥੀ ਪਾਵਰਕੌਮ ਵਿੱਚ ਨੌਕਰੀਆਂ ਹਾਸਲ ਕਰਨ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਘੇ ਸਾਲ ਉਨ੍ਹਾਂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਮਰਨ ਵਰਤ ਵਿੱਚ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਪਰ ਅੱਜ ਤੱਕ ਪਾਵਰਕੌਮ ਵੱਲੋਂ ਉਨ੍ਹਾਂ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਬੇਰੁਜ਼ਗਾਰ ਲਾਈਨਮੈਨਾਂ ਭਾਰੀ ਰੋਸ਼ ਪੈਦਾ ਹੋ ਰਿਹਾ ਹੈ। ਇਸੇ ਰੋਸ਼ ਕਾਰਨ ਕਾਰਨ ਅੱਜ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਕੀ ‘ਤੇ ਚੜਨਾ ਪਿਆ ਹੈ ਤੇ ਹੁਣ ਉਹ ਆਪਣੀ ਮੰਗ ਪੂਰੀ ਕਰਵਾ ਕੇ ਹੀ ਹੇਠਾ ਉਤਰਣਗੇ।
    ਇਸ ਗੱਲ ਦਾ ਪਤਾ ਜਦੋਂ ਜਿਲ੍ਹਾ ਤੇ ਪੁਲਿਸ ਪ੍ਰਸਾਸ਼ਨ ਨੂੰ ਲੱਗਾਂ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਥੇ ਹੀ ਯੂਨੀਅਨ ਦੇ ਹੋਰ ਮੈਂਬਰ ਵੀ ਮੌਕੇ ‘ਤੇ ਇਕੱਤਰ ਹੋਣ ਲੱਗੇ। ਬਾਅਦ ਦੁਪਹਿਰ ਐਸਪੀ (ਸਿਟੀ) ਕੇਸਰ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਬਜਟ ਸੈਸ਼ਨ ਵਿਚ ਲਾਇਨਮੈਨਾਂ ਦੀ ਨਵੀਂ ਭਰਤੀ ਦੀ ਗੱਲ ਕਹੀ ਗਈ ਹੈ, ਇਸ ਭਰਤੀ ਵਿਚ ਹੀ ਉਨ੍ਹਾਂ ‘ਤੇ ਵਿਚਾਰ ਕੀਤਾ ਜਾਵੇਗਾ। ਐਸਪੀ ਸਿਟੀ ਵਲੋਂ ਦਿੱਤੇ ਭਰੋਸੇ ‘ਤੇ ਬਲਕੌਰ ਸਿੰਘ ਮਾਨ ਤੇ ਹਿਤੇਸ਼ ਕੁਮਾਰ ਟੈਂਕੀ ਤੋਂ ਉਤਰ ਆਏ, ਜਿਨਾਂ ਨੇ ਨੌਕਰੀ ਨਾ ਮਿਲਣ ‘ਤੇ ਮੁੜ ਆਰ ਪਾਰ ਦਾ ਸੰਘਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here