ਲਗਭਗ ਇੱਕ ਲੱਖ ਰੁਪਏ ਦਾ ਨੁਕਸਾਨ : ਪੰਪ ਮਾਲਕ
ਸੁਰਿੰਦਰ ਮਿੱਤਲ/ਤਪਾ ਮੰਡੀ। ਬੀਤੀ ਸ਼ਾਮ ਸ਼ਹਿਰ ਦੇ ਬਾਲਮੀਕ ਚੌਕ ਵਿਖੇ ਪੈਟਰੋਲ ਪੰਪ ਤੋਂ ਦੋ ਅਣਪਛਾਤੇ ਵਿਅਕਤੀ ਸੱਤ ਡਰੰਮ ਡੀਜ਼ਲ ਭਰਵਾ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ। ਪੰਪ ਮਾਲਕ ਅਨੁਸਾਰ ਉਨ੍ਹਾਂ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਪੰਪ ਮਾਲਕ ਅਤੇ ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਮਿੱਠਣ ਲਾਲ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਦੇਰ ਸ਼ਾਮ ਤਕਰੀਬਨ ਛੇ ਵਜੇ ਦੋ ਅਣਪਛਾਤੇ ਵਿਅਕਤੀ ਇੱਕ ਕੈਂਟਰ ‘ਤੇ ਸਵਾਰ ਹੋ ਕੇ ਆÂ,ੇ ਜਿਨ੍ਹਾਂ ਨੇ ਆ ਕੇ ਸਾਨੂੰ ਕਿਹਾ ਕਿ ਉਹ ਰੇਲਵੇ ਦੇ ਠੇਕੇਦਾਰ ਹਨ ਅਤੇ ਉਨ੍ਹਾਂ ਦਾ ਰੇਲਵੇ ਲਾਈਨ ‘ਤੇ ਕੰਮ ਚੱਲ ਰਿਹਾ ਹੈ ਅਤੇ ਕਈ ਟਰੈਕਟਰ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਹਰ ਰੋਜ਼ ਇੱਕ ਹਜ਼ਾਰ ਲੀਟਰ ਦੇ ਕਰੀਬ ਡੀਜ਼ਲ ਤੇਲ ਦੀ ਜ਼ਰੂਰਤ ਹੁੰਦੀ ਹੈ।
ਇਸ ਲਈ ਤੁਸੀਂ ਇਨ੍ਹਾਂ ਸੱਤ ਡਰੰਮਾਂ ਵਿੱਚ ਡੀਜ਼ਲ ਭਰਵਾ ਦਿਓ ਤੇ ਪਿੱਛੇ ਆ ਰਿਹਾ ਸਾਡਾ ਵਿਅਕਤੀ ਤੁਹਾਨੂੰ ਇਸ ਦੀ ਹੁਣੇ ਪੇਮੈਂਟ ਕਰ ਦੇਵੇਗਾ ਅਤੇ ਅਸੀਂ ਹਰ ਰੋਜ਼ ਇਸ ਤਰ੍ਹਾਂ ਡੀਜ਼ਲ ਲੈ ਕੇ ਜਾਇਆ ਕਰਾਂਗੇ ਮੁਲਾਜ਼ਮਾਂ ਨੇ ਉਸ ਵਿੱਚ ਰੱਖੇ ਸੱਤ ਡਰੰਮਾਂ ਵਿੱਚ 1400 ਲੀਟਰ ਤੇਲ ਭਰ ਦਿੱਤਾ ਅਤੇ ਉਹ ਵਿਅਕਤੀ ਦੂਜੇ ਕੈਂਟਰ ਦੀ ਗੱਲ ਕਹਿ ਕੇ ਇੰਤਜਾਰ ਕਰਨ ਲੱਗੇ ਪਰ ਉਹ ਪੰਪ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫਲ ਹੋ ਗਏ।
ਪੁਲਿਸ ਨੇ ਮੌਕੇ ‘ਤੇ ਆ ਕੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤਪਾ ਪਿਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ‘ਤੇ ਆ ਕੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ ਸ਼ਹਿਰ ਦੇ ਇੱਕ ਹੋਰ ਪੈਟਰੋਲ ਪੰਪ ਮਾਲਕ ਵਿਜੇ ਅੱਗਰਵਾਲ ਨੇ ਵੀ ਦੱਸਿਆ ਕਿ ਬੀਤੀ ਸ਼ਾਮ ਹੀ ਦੋ ਵਿਅਕਤੀ ਉਨ੍ਹਾਂ ਦੇ ਪੰਪ ‘ਤੇ ਵੀ ਆਏ ਸਨ ਪਰ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਬਗੈਰ ਨਗਦ ਭੁਗਤਾਨ ਦੇ ਤੇਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਉਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ ਸੰਪਰਕ ਕਰਨ ‘ਤੇ ਸਥਾਨਕ ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਉਹ ਚੰਡੀਗੜ੍ਹ ਹਾਈਕੋਰਟ ਗਏ ਹੋਏ ਹਨ ।
ਸਹਾਇਕ ਸਿਟੀ ਇੰਚਾਰਜ ਪ੍ਰਦੀਪ ਸ਼ਰਮਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਹ ਪੰਪ ਮਾਲਕਾਂ ਨੂੰ ਨਾਲ ਲੈਕੇ ਦੋਸ਼ੀਆਂ ਦੀ ਭਾਲ ਵਿੱਚ ਰਾਮਪੁਰਾ ਫੂਲ ਗਏ ਹੋਏ ਹਨ ਅਤੇ ਜਲਦੀ ਹੀ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੱਸਣਯੋਗ ਹੈ ਕਿ ਬੇਸ਼ੱਕ ਦੋਸ਼ੀ ਕੈਂਟਰ ਸਮੇਤ ਭੱਜਣ ਵਿੱਚ ਸਫ਼ਲ ਹੋ ਗਏ ਪਰ ਜਿਸ ਕਾਰ ਵਿੱਚ ਉਹ ਆਏ ਸਨ ਉਹ ਕਾਰ ਵੀ ਪੈਟਰੋਲ ਪੰਪ ‘ਤੇ ਛੱਡ ਗਏ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।