ਤੀਜੇ ਦਿਨ ਸਸਤਾ ਹੋਇਆ ਡੀਜ਼ਲ, ਪੈਟਰੋਲ 33ਵੇਂ ਦਿਨ ਸਥਿਰ

Petrol, 24 Paise, Diesel, 22 Paise, Cheaper

ਤੀਜੇ ਦਿਨ ਸਸਤਾ ਹੋਇਆ ਡੀਜ਼ਲ, ਪੈਟਰੋਲ 33ਵੇਂ ਦਿਨ ਸਥਿਰ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਬਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਜਾਰੀ ਗਿਰਾਵਟ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਦੇਸ਼ ’ਚ ਡੀਜ਼ਲ 20 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਜਦੋਂਕਿ ਪੈਟਰੋਲ ਦੀ ਕੀਮਤ 33 ਵੇਂ ਦਿਨ ਸਥਿਰ ਰਹੀ ਬੁੱਧਵਾਰ ਨੂੰ ਚਾਰ ਮਹੀਨਿਆਂ ਬਾਅਦ ਡੀਜ਼ਲ ਦੀਆਂ ਕੀਮਤਾਂ ’ਚ 20 ਪੈਸੇ ਪ੍ਰਤੀ ਲੀਟਰ ਦੀ ਕਮੀ ਹੋਈ ਸੀ। ਦਿੱਲੀ ’ਚ ਅੱਜ ਇੰਡੀਅਨ ਆਇਲ ਦੇ ਪੰਪ ’ਤੇ ਪੈਟਰੋਲ ਜਿੱਥੇ 101.84 ਰੁਪਏ ਪ੍ਰਤੀ ਲੀਟਰ ’ਤੇ ਟਿਕਿਆ ਰਿਹਾ, ਉੱਥੇ ਡੀਜ਼ਲ 20 ਪੈਸੇ ਸਸਤਾ ਹੋ ਕੇ 89.27 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਬੁੱਧਵਾਰ ਨੂੰ ਦਿੱਲੀ ’ਚ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ’ਤੇ ਸਥਿਰ ਰਿਹਾ ਜਦੋਂਕਿ ਡੀਜਲ 20 ਪੈਸੇ ਸਸਤਾ ਹੋ ਕੇ 89.27 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ।

ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੇ ਸਭ ਤੋਂ ਵੱਡੇ ਗਾਹਕ, ਅਮਰੀਕਾ ’ਚ ਕੱਚੇ ਤੇਲ ਦੀ ਮੰਗ ਉਸ ਤਰ੍ਹਾਂ ਨਾਲ ਨਹੀਂ ਵਧ ਰਹੀ ਹੈ, ਜਿਵੇਂ ਉਮੀਦ ਸੀ ਫੇਡਰਲ ਰਿਜ਼ਰਵ ਨੇ ਕੋਵਿਡ-19 ਦੇ ਦਿੱਤੇ ਜਾ ਰਹੇ ਉਤਸ਼ਾਹਿਤ ਪੈਕੇਜ਼ ਨੂੰ ਸਮਾਪਤ ਕਰਨ ਦੇ ਸੰਕੇਤ ਦਿੱਤੇ ਹਨ ਇਸ ਨਾਲ ਵੀਰਵਾਰ ਨੂੰ ਵੀ ਕੱਚਾ ਤੇਲ ਕਾਫੀ ਟੁੱਟਿਆ ਕੱਲ੍ਹ ਕਾਰੋਬਾਰ ਬੰਦ ਹੁੰਦੇ ਸਮੇਂ ਬ੍ਰੇਂਟ ਕਰੂਡ 1.78 ਡਾਲਰ ਪ੍ਰਤੀ ਬੈਰਲ ਘੱਟ ਕੇ 66.45 ਡਾਲਰ ਪ੍ਰਤੀ ਬੈਰਲ ’ਤੇ ਅਤੇ ਅਮਰੀਕੀ ਕਰੂਡ ਵੀ 1.67 ਡਾਲਰ ਪ੍ਰਤੀ ਬੈਰਲ ਘੱਟ ਹੋ ਕੇ 63.79 ਡਾਲਰ ’ਤੇ ਬੰਦ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ