ਖ਼ਫ਼ਾ ਧਵਨ ਆਈਪੀਐਲ ‘ਚ ਹੈਦਰਾਬਾਦ ਛੱਡ ਕਰਨਗੇ ਦਿੱਲੀ ਵਾਪਸੀ

 

11 ਸਾਲ ਬਾਅਦ  ‘ਘਰ ਵਾਪਸੀ’ ਹੋਵੇਗੀ

ਨਵੀਂ ਦਿੱਲੀ, 31 ਅਕਤੂਬਰ

 

 
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ ਸ਼ਿਖਰ ਧਵਨ ਨੇ ਪਿਛਲੇ ਸਾਲਾਂ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਪਰ ਈਐਸਪੀਐਨਕ੍ਰਿਕਇੰਫੋ ਦੀ ਰਿਪੋਰਟ ਅਨੁਸਾਰ ਗੱਬਰ ਦੇ ਨਾਂਅ ਨਾਲ ਮਸ਼ਹੂਰ ਸ਼ਿਖਰ ਆਈਪੀਐਲ 2019 ‘ਚ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡਦੇ ਨਜ਼ਰ ਆਉਣਗੇ ਧਵਨ ਜੇਕਰ ਦਿੱਲੀ ਵੱਲੋਂ ਖੇਡੇ ਤਾਂ ਇਹ ਕਰੀਬ 11 ਸਾਲ ਬਾਅਦ ਉਹਨਾਂ ਦੀ ‘ਘਰ ਵਾਪਸੀ’ ਹੋਵੇਗੀ

 

ਧਵਨ ਆਪਣੀ ਘਰੇਲੂ ਕ੍ਰਿਕਟ ਦਿੱਲੀ ਵੱਲੋਂ ਖੇਡਦੇ ਹਨ ਮੰਨਿਆ ਜਾਂਦਾ ਹੈ ਕਿ ਸਨਰਾਈਜ਼ਰਸ ਨੇ ਸਾਲ 2018 ਲਈ ਹੋਈ ਆਈਪੀਐਲ ਨੀਲਾਮੀ ਤੋਂ ਪਹਿਲਾਂ ਸ਼ਿਖਰ ਧਵਨ ਨੂੰ ਰਿਟੇਨ ਨਹੀਂ ਕੀਤਾ ਸੀ ਜਿਸ ਕਾਰਨ ਧਵਨ ਸਨਰਾਈਜ਼ਰਸ ਟੀਮ ਪ੍ਰਬੰਧਕਾਂ ਤੋਂ ਖਫ਼ਾ ਚੱਲ ਰਹੇ ਸਨ ਹਾਲਾਂਕਿ ਸਨਰਾਈਜ਼ਰਸ ਨੇ ਨੀਲਾਮੀ ਦੇ ਦੌਰਾਨ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਕੇ ਧਵਨ ਨੂੰ 5.2 ਕਰੋੜ ਰੁਪਏ ‘ਚ ਖ਼ਰੀਦ ਲਿਆ ਸੀ ਪਰ ਇਸ ਦੇ ਬਾਵਜ਼ੂਦ ਧਵਨ ਅਤੇ ਸਨਰਾਈਜ਼ਰਸ ਦਰਮਿਆਨ ਸਭ ਕੁਝ ਠੀਕ ਨਹੀਂ ਹੋ ਸਕਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 



LEAVE A REPLY

Please enter your comment!
Please enter your name here