ਯੁਵਕ ਸੇਵਾਵਾ ਕਲੱਬ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬੀ.ਡੀ.ਪੀ.ਓ ਦਫਤਰ ਅੱਗੇ ਧਰਨਾ

dhrna
ਸ਼ੇਰਪੁਰ : ਬੀ.ਡੀ.ਪੀ.ਓ ਦਫਤਰ ਅੱਗੇ ਧਰਨਾ ਦਿੰਦੇ ਕਲੱਬ ਦੇ ਆਗੂ ।

ਸ਼ੇਰਪੁਰ (ਰਵੀ ਗੁਰਮਾ)। ਯੁਵਕ ਸੇਵਾਵਾ ਕਲੱਬ ਖੇੜੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਬੀ.ਡੀ.ਪੀ.ਓ ਦਫਤਰ ਸ਼ੇਰਪੁਰ ਅੱਗੇ ਧਰਨਾ ਲਾ ਕੇ ਪਿੰਡ ਖੇੜੀ ਕਲਾਂ ਦੇ ਮਨਰੇਗਾ ਸਕੱਤਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੁਵਕ ਸੇਵਾਵਾਂ ਕਲੱਬ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਕਮਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਬੀ.ਡੀ.ਪੀ.ਓ ਦਫਤਰ ਵਿਚ ਭ੍ਰਿਸ਼ਟਾਚਾਰ ਜ਼ੋਰਾਂ ਤੇ ਹੈ, ਇੱਥੇ ਕਿਸੇ ਦਾ ਕੋਈ ਕੰਮ ਨਹੀ ਹੁੰਦਾ , ਜਿਸ ਕਰਕੇ ਇਹ ਧਰਨਾ ਲਗਾਇਆ ਗਿਆ ਹੈ।

ਉਨਾਂ ਦੱਸਿਆ ਕਿ ਪਿੰਡ ਖੇੜੀ ਕਲਾਂ ਵਿਖੇ ਮਨਰੇਗਾ ਸੈਕਟਰੀ ਵੱਲੋ ਮਨਰੇਗਾ ਵਿਚ ਕੰਮ ਕਰਨ ਵਾਲੇ ਵਰਕਰਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸਨੂੰ ਤਰੁੰਤ ਬਰਖਾਸਤ ਕੀਤਾ ਜਾਵੇ । ਇਸ ਮੌਕੇ ਦੀਪੀ ਗੁੰਮਟੀ, ਕੁਲਦੀਪ ਸਿੰਘ ਹੈਪੀ , ਬਿੱਟੂ ਸਿੰਘ, ਕਾਲਾ ਸਿੰਘ, ਸਵਰਨ ਸਿੰਘ, ਰਿੰਪੀ ਸਿੰਘ, ਮੱਖਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ। ਕੀ ਕਹਿੰਦੇ ਨੇ ਬੀ.ਡੀ.ਪੀ.ਓ : ਜਦੋਂ ਇਸ ਸਬੰਧੀ ਬੀ.ਡੀ.ਪੀ.ਓ ਜੁਗਰਾਜ ਸਿੰਘ ਗੁੰਮਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here