ਸਿੱਧੂ ਮੂਸੇਵਾਲਾ ਕਤਲ ਮਾਮਲਾ : ਸੋਸ਼ਲ ਮੀਡੀਆ ਜ਼ਰੀਏ ਬੁਲੰਦ ਹੋਵੇਗੀ ਇਨਸਾਫ਼ ਦੀ ਲੜਾਈ

 ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬਣਾਇਆ ਟਵਿੱਟਰ ਅਕਾਊਂਟ

  •  ਪਹਿਲੇ ਟਵੀਟ ’ਚ ਹੈਸ਼ਟੈਗ ਲਗਾ ਕੇ ਕੀਤੀ ਇਨਸਾਫ਼ ਦੀ ਮੰਗ

(ਸੁਖਜੀਤ ਮਾਨ) ਮਾਨਸਾ। ਕਰੀਬ ਤਿੰਨ ਮਹੀਨੇ ਪਹਿਲਾਂ 29 ਮਈ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਲਈ ਇਨਸਾਫ਼ ਦੀ ਮੰਗ ਤੇਜ਼ੀ ਫੜ੍ਹਨ ਲੱਗੀ ਹੈ ਸਿੱਧੂ ਦੀ ਮੌਤ ਮਗਰੋਂ ਪਰਿਵਾਰ ਨੇ ਪੁਲਿਸ ਅਤੇ ਸਰਕਾਰ ਤੋਂ ਉਮੀਦ ਰੱਖੀ ਹੋਈ ਸੀ ਕਿ ਛੇਤੀ ਹੀ ਕਤਲ ਦੀ ਗੁੱਥੀ ਸੁਲਝੇਗੀ ਪਰ ਪੁਲਿਸ ਵੱਲੋਂ ਕਈ ਗ੍ਰਿਫ਼ਤਾਰੀਆਂ ਦੇ ਬਾਵਜ਼ੂਦ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਜਰੀਏ ਇਨਸਾਫ਼ ਦੀ ਮੰਗ ਨੂੰ ਤੇਜ਼ ਕਰਦਿਆਂ ਅੱਜ ਆਪਣਾ ਟਵਿੱਟਰ ਅਕਾਊਂਟ ਸ਼ੁਰੂ ਕੀਤਾ ਹੈ ਜਿਸ ’ਚ ਉਨ੍ਹਾਂ ਨੇ ਪਹਿਲੇ ਹੀ ਟਵੀਟ ’ਚ ‘ਸਿੱਧੂ ਮੂਸੇਵਾਲਾ ਲਈ ਇਨਸਾਫ’ ਦੀ ਮੰਗ ਕੀਤੀ ਹੈ।


ਮੋਮਬੱਤੀ ਮਾਰਚ ਕੱਢਣ ਦੀ ਅਪੀਲ

ਵੇਰਵਿਆਂ ਮੁਤਾਬਿਕ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਮਾਮਲੇ ’ਚ ਪੁਲਿਸ ਵੱਲੋਂ ਭਾਵੇਂ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਿੱਧੂ ਦੇ ਮਾਪੇ ਇਨਸਾਫ਼ ’ਚ ਹੋ ਰਹੀ ਦੇਰੀ ਕਾਰਨ ਖਫ਼ਾ ਹਨ ਲੰਘੇ ਐਤਵਾਰ ਜਦੋਂ ਸਿੱਧੂ ਦੇ ਪ੍ਰਸੰਸਕ ਉਨ੍ਹਾਂ ਦੇ ਘਰ ਪੁੱਜੇ ਸੀ ਤਾਂ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਸਰਕਾਰ ਨੂੰ ਹਫ਼ਤੇ ਦੀ ਮੋਹਲਤ ਦਿੱਤੀ ਸੀ ਉਨ੍ਹਾਂ ਪਿੰਡਾਂ ’ਚ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਣ ਦੀ ਅਪੀਲ ਵੀ ਕੀਤੀ ਸਿੱਧੂ ਦੇ ਕਤਲ ਵਾਲੇ ਦਿਨ ਤੋਂ ਹੀ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਸੋਸ਼ਲ ਮੀਡੀਆ ਜਰੀਏ ਇਨਸਾਫ਼ ਦੀ ਮੰਗ ਤੇਜ਼ ਕੀਤੀ ਹੈ।

sidhu musewala

ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਕੁਮੈਂਟ ਕਰਕੇ ਦਿੱਤਾ ਹੌਂਸਲਾ

ਬਲਕੌਰ ਸਿੰਘ ਵੱਲੋਂ ਅੱਜ ਬਣਾਏ ਗਏ ਟਵਿੱਟਰ ਅਕਾਊਂਟ ‘ਆਈ ਬਲਕੌਰ ਸਿੱਧੂ’ ਵਿੱਚ ਉਨ੍ਹਾਂ ਨੇ ਜੋ ਪਹਿਲੇ ਟਵੀਟ ਜ਼ਰੀਏ ਫੋਟੋ ਪਾਈ ਹੈ ਉਸ ’ਚ ਬਲਕੌਰ ਸਿੰਘ ਆਪਣੇ ਮਰਹੂਮ ਪੁੱਤਰ ਸਿੱਧੂ ਮੂਸੇਵਾਲਾ (Sidhu Moosewala) ਦੇ ਨਾਲ ਬੈਠੇ ਹਨ ਅਤੇ ਹੈਸ਼ਟੈਗ ਲਗਾ ਕੇ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਭਾਵ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਬਲਕੌਰ ਸਿੰਘ ਸਿੱਧੂ ਵੱਲੋਂ ਜਿਉਂ ਹੀ ਟਵਿੱਟਰ ਅਕਾਊਂਟ ਬਣਾ ਕੇ ਪਹਿਲਾ ਟਵੀਟ ਕੀਤਾ ਗਿਆ ਤਾਂ ਤੇਜ਼ੀ ਨਾਲ ਲੋਕਾਂ ਨੇ ਟਵਿੱਟਰ ਅਕਾਊਂਟ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਜੋ ਥੋੜ੍ਹੇ ਸਮੇਂ ਵਿੱਚ ਹੀ ਸੱਤ ਹਜ਼ਾਰ ਦੇ ਕਰੀਬ ਪੁੱਜ ਗਏ ਬਲਕੌਰ ਸਿੱਧੂ ਵੱਲੋਂ ਕੀਤੇ ਗਏ ਟਵੀਟ ਨੂੰ ਹਜ਼ਾਰਾਂ ਦੀ ਗਿਣਤੀ ’ਚ ਲਾਈਕ ਅਤੇ ਰੀਟਵੀਟ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਕੁਮੈਂਟ ਕਰਕੇ ਵੀ ਬਲਕੌਰ ਸਿੰਘ ਨੂੰ ਹੌਂਸਲਾ ਦੇਣ ਦੇ ਨਾਲ-ਨਾਲ ਹਰ ਸੰਘਰਸ਼ ’ਚ ਬਰਾਬਰ ਖੜ੍ਹਨ ਦੀ ਗੱਲ ਕਹੀ ਜਾ ਰਹੀ ਹੈ।

ਹਰ ਐਤਵਾਰ ਘਰ ਪੁੱਜਦੇ ਹਨ ਹਜ਼ਾਰਾਂ ਪ੍ਰਸੰਸਕ

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਹਰ ਐਤਵਾਰ ਪੰਜਾਬ ਸਮੇਤ ਗੁਆਂਢੀ ਰਾਜਾਂ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਪੁੱਜਦੇ ਹਨ ਇਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਵੱਲੋਂ ਸਭ ਨਾਲ ਗੱਲਬਾਤ ਕੀਤੀ ਜਾਂਦੀ ਹੈ 21 ਅਗਸਤ ਨੂੰ ਪੁੱਜੇ ਸਿੱਧੂ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦਿਆਂ ਹੀ ਸਿੱਧੂ ਦੇ ਮਾਪਿਆਂ ਨੇ ਇਨਸਾਫ਼ ਦੀ ਮੰਗ ਤੇਜ਼ ਕਰਨ ਦੀ ਗੱਲ ਕਹਿੰਦਿਆਂ ਸਰਕਾਰ ਨੂੰ ਹਫ਼ਤੇ ਦੀ ਮੋਹਲਤ ਦਿੱਤੀ ਸੀ ਉੱਥੇ ਮੌਜੂਦ ਸਿੱਧੂ ਦੇ ਪ੍ਰਸੰਸਕਾਂ ਨੇ ਉਸਦੇ ਮਾਪਿਆਂ ਨੂੰ ਇਨਸਾਫ਼ ਲਈ ਸੜਕਾਂ ’ਤੇ ਉੱਤਰਨ ਸਮੇਂ ਨਾਲ ਡਟਣ ਦਾ ਭਰੋਸਾ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ