ਸਿਵਲ ਹਸਪਤਾਲ ਮਲੇਰਕੋਟਲਾ ਅੱਗੇ 31ਵੇਂ ਦਿਨ ਵੀ ਰਿਹਾ ਧਰਨਾ ਜਾਰੀ

Malerkotla News

ਮਾਮਲਾ ਡਾਕਟਰਾਂ ਦੀ ਘਾਟ ਦਾ | Malerkotla News

ਮਲੇਰਕੋਟਲਾ (ਗੁਰਤੇਜ ਜੋਸੀ)। ਸਮਾਜ ਸੇਵੀ ਜਥੇਬੰਦੀ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ 9 ਅਕਤੂਬਰ ਤੋਂ ਸ਼ੁਰੂ ਕੀਤੇ ਗਏ ਰੋਸ ਧਰਨੇ ਦੇ 31ਵੇਂ ਦਿਨ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਘੜੂਆ ਨੇ ਅਪਣੇ ਸਾਥੀਆਂ ਸਮੇਤ ਪਹੁੰਚ ਕੇ ਹਾਜ਼ਰੀ ਲਵਾਈ। (Malerkotla News)

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਰਕਾਰ ਦੀ ਅਣਦੇਖੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ਼ ਪੰਜਾਬ ਵਲੋਂ ਪਿਛਲੇ 9 ਅਕਤੂਬਰ ਤੋਂ ਸਿਵਲ ਹਸਪਤਾਲ ਵਿੱਚ ਡਾਕਟਰਾਂ, ਸਟਾਫ ਨਰਸਾਂ, ਹੋਰ ਸਟਾਫ ਤੇ ਹੋਰ ਘਾਟਾ ਨੂੰ ਲੈਕੇ ਸੁਰੂ ਕੀਤੇ ਧਰਨਾਕਾਰੀਆਂ ਨਾਲ ਪ੍ਰਸ਼ਾਸਨ ਵੱਲੋਂ ਨਾ ਪੁਛਣਾ ਬੜੀ ਹੈਰਾਨੀ ਵਾਲੀ ਵਾਲੀ ਗੱਲ ਹੈ ਕਿਉਂਕਿ ਧਰਨਕਾਰੀਆਂ ਦੀ ਤਾਂ ਮੰਗ ਹੀ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਹੀ ਯਾਦ ਕਰਵਾਇਆ ਜਾ ਰਹੀਆਂ ਹਨ। (Malerkotla News)

ਬੀਬੀ ਘੜੂਆ ਨੇ ਕਿਹਾ ਇੱਥੇ ਅਪਰੇਸ਼ਨ ਸਮੇਂ ਐਨਸੀਸੀ ਡਾਕਟਰ ਨਾ ਹੋਣਾ ਤੇ ਗਾਇਨੀ ਦੀ ਲੇਡੀ ਡਾਕਟਰ ਦਾ ਨਾ ਹੋਣਾ ਬੜੀ ਚਿੰਤਾ ਵਾਲੀ ਗੱਲ ਹੈ। ਸਰਕਾਰ ਨੂੰ ਇਨ੍ਹਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨੇ ਮੈਨੂੰ ਦੱਸਿਆ ਕਿ ਲੇਬਲ ਟੋ ਮਸ਼ੀਨ ਤਾਂ ਧਾਗਾ ਮਿਲ ਨੇ ਦੇ ਦਿੱਤੀ ਜਿਸ ਦਾ ਉਦਘਾਟਨ ਵੀ ਵਿਧਾਇਕ ਨੇ ਕਰ ਦਿੱਤਾ ਤਾਂ ਉਹ ਇਸ ਲਈ ਚਾਲੂ ਨਹੀਂ ਹੋ ਰਹੀ ਕਿ ਉਸ ਦੇ ਲਈ ਡਾਕਟਰ ਹੀ ਨਹੀਂ ਤੇ ਸਸਤੀ ਦਵਾਈਆਂ ਦੀ ਜਨ ਔਸ਼ਧੀ ਦੁਕਾਨ ਵੀ ਬੰਦ ਪਈ ਹੈ ਤੇ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਮੈਂ ਬਚਪਨ ਵਿਚ ਆਪਣੇ ਪਾਪਾ ਨਾਲ ਦੰਦ ਵਿਖਾਉਣ ਲਈ ਡਾਕਟਰ ਸਬੀਰ ਨੂੰ ਵਿਖਾਉਣ ਆਉਂਦੀ ਸੀ ਤਾਂ ਇਹ ਹਸਪਤਾਲ ਹਰ ਪਖੋਂ ਪ੍ਰਾਇਵੈਟ ਹਸਪਤਾਲ ਨਾਲੋਂ ਵਧੀਆ ਹੁੰਦਾ ਸੀ ਪਰ ਜੋ ਹਾਲਾਤ ਮੈਂ ਵੇਖ ਰਹੀ ਹਾਂ ਇਹ ਤਾਂ ਬਹੁਤ ਹੀ ਦੁਖਦਾਈ ਵਾਲੇ ਹਨ।

ਆਪਣੇ ਸਾਥੀਆਂ ਨਾਲ ਇਸ ਧਰਨੇ ’ਚ ਸ਼ਾਮਲ | Malerkotla News

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਹਸਪਤਾਲ ਦੀਆਂ ਘਾਟਾ ਨੂੰ ਸਹੀ ਕਰੇ ਕਿਤੇ ਇਹ ਨਾ ਹੋਵੇ ਕੋਈ ਵੱਡਾ ਸੰਘਰਸ ਵਿੱਢਣਾ ਪੈਵੇ। ਘੜੂਆ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਤੁਹਾਡੇ ਨਾਲ ਹਨ ਜਦੋਂ ਵੀ ਤੁਸੀਂ ਕਹੋਗੇ ਮੈ ਆਪਣੇ ਸਾਥੀਆਂ ਨਾਲ ਇਸ ਧਰਨੇ ’ਚ ਸ਼ਾਮਲ ਹੋਵਾਂਗੇ।

ਅੱਜ ਦੇ ਧਰਨੇ ਨੂੰ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਪੰਜਾਬ ਬੋਲਦਾ ਕਿਸਾਨ ਯੂਨੀਅਨ ਦੀ ਪ੍ਰਧਾਨ ਸੁਖਵਿੰਦਰ ਕੌਰ, ਸੀਨੀਅਰ ਪੱਤਰਕਾਰ ਅਨਵਰ ਮਹਿਬੂਬ, ਕਾਮਰੇਡ ਮੁਹੰਮਦ ਖਲੀਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਕਿਹਾ ਸੀ ਕਿ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇਵੋ ਫਿਰ ਦੇਖਿਓ ਸਿਵਲ ਹਸਪਤਾਲ ਵਿੱਚ ਤੁਹਾਨੂੰ ਸਿਹਤ ਸਹੂਲਤਾਂ ਚੰਗੀਆਂ ਦਿਤੀਆਂ ਜਾਣਗੀਆਂ ਤੇ ਤੁਹਾਨੂੰ ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਜਾਣ ਦੀ ਲੋੜ ਨਹੀਂ ਪੈਣੀ ਪਰ ਡੇਢ ਸਾਲ ਤੋਂ ਵੱਧ ਸਮਾਂ ਸਰਕਾਰ ਨੂੰ ਬਨਣ ਤੇ ਹਸਪਤਾਲ ਦੇ ਹਾਲਾਤ ਤਾਂ ਕੀ ਸੁਧਾਰਨੇ ਸੀ, ਅੱਗੇ ਨਾਲੋਂ ਵੀ ਮਾੜੇ ਹਾਲਾਤ ਪੈਦਾ ਕਰ ਦਿੱਤੇ ਹਨ। (Malerkotla News)

ਇੱਥੋਂ ਦੇ ਵਿਧਾਇਕ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਹਸਪਤਾਲ ਵਿਚ ਡਾਕਟਰਾਂ ਤੇ ਸਟਾਫ਼ ਦੀ ਘਾਟ ਤੇ ਗਾਇਨੀ ਦੀ ਲੇਡੀ ਡਾਕਟਰ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਪਰ ਪਤਾ ਨਹੀਂ ਉਹ ਕਿਉਂ ਹਸਪਤਾਲ ਵੱਲ ਧਿਆਨ ਨਹੀਂ ਦੇ ਰਿਹਾ। ਹਸਪਤਾਲ ਵਿਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੀ ਘਾਟ ਕਾਰਨ ਗਰੀਬ ਮਰੀਜਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਪਰ ਵਿਧਾਇਕ ਧਰਨਾ ਲੱਗਣ ਤੋਂ ਬਾਅਦ ਵੀ ਚੁੱਪੀ ਧਾਰੀ ਬੈਠੇ ਹਨ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਕੰਮ ਸਰਕਾਰਾ ਦੇ ਹੁੰਦੇ ਹਨ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਹਸਪਤਾਲਾ ਵਿਚ ਪ੍ਰਬੰਧ ਕਰੇ।

ਭੂਚਾਲ ਦੇ ਜਬਰਦਸਤ ਝਟਕੇ, ਤੀਬਰਤਾ 7.2, ਲੋਕਾਂ ’ਚ ਦਹਿਸ਼ਤ

ਅੱਜ ਦੇ ਧਰਨੇ ਵਿੱਚ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਅਬਦੁਲ ਸਤਾਰ, ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਪ੍ਰਧਾਨ ਸਮਸ਼ਾਦ ਝੋਕ, ਮੁਹੰਮਦ ਅਕਰਮ ਲਿਬੜਾ ਬਲਾਕ ਪ੍ਰਧਾਨ ਕਾਂਗਰਸ, ਅਰਸ ਬਾਠ ਧੁਰੀ,ਮਨੋਜ ਕੁਮਾਰ ਧੁਰੀ, ਮੁਹੰਮਦ ਇਮਰਾਨ, ਕਮਲ ਅਹੁਜਾ, ਜਨਰਲ ਸਕੱਤਰ ਮੁਨਸ਼ੀ ਫਾਰੂਕ, ਫੈਸਲ ਰਾਣਾ, ਪ੍ਰੈਸ ਸਕੱਤਰ ਸ਼ਾਹਿਦ ਜੁਬੈਰੀ, ਕਾਂਗਰਸ ਮਲੇਰਕੋਟਲਾ ਦੇ ਮੀਡੀਆ ਇੰਚਾਰਜ ਮਹਿਮੂਦ ਰਾਣਾ, ਮੁਹੰਮਦ ਨਸੀਮ ਪਤੀ ਕੌਂਸਲਰ ਸਬਾਨਾ, ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸ਼ੀਨ ਘੁੱਗੀ, ਸਮਾਜ ਸੇਵੀ ਮੁਹੰਮਦ ਸਕੀਲ ਜਮਾਲਪੁਰਾ, ਤਲਹਾ ਜ਼ਿੰਮੀ ਖਾਂ, ਸੋਨੀ, ਮੁਹੰਮਦ ਇਮਰਾਨ, ਮੁਹੰਮਦ ਸਮਸਾਦ ਤੋਂ ਇਲਾਵਾ ਇਲਾਕੇ ਦੇ ਲੋਕਾ ਨੇ ਸ਼ਮੂਲੀਅਤ ਕੀਤੀ।