Welfare: ਪ੍ਰੇਮੀ ਧਰਮਪਾਲ ਇੰਸਾਂ ਦਾ ਸਰੀਰ ਵੀ ਲੱਗਿਆ ਮਾਨਵਤਾ ਦੇ ਲੇਖੇ

Welfare
ਪਟਿਆਲਾ : ਧਰਮਪਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ।

ਆਮ ਲੋਕਾਂ ਵੱਲੋਂ ਵੀ ਡੇਰਾ ਸਰਧਾਲੂਆਂ ਦੇ ਭਲਾਈ ਕਾਰਜ਼ਾਂ ਦੀ ਪ੍ਰਸੰਸਾਂ

Welfare: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡੇਰਾ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਆਪਣਾ ਜੀਵਨ ਮਾਨਵਤਾ ਭਲਾਈ ਕੰਮਾਂ ਨੂੰ ਸਮਰਪਿਤ ਕਰਦੇ ਹਨ, ਉਥੇ ਹੀ ਦੇਹਾਂਤ ਤੋਂ ਬਾਅਦ ਵੀ ਡੇਰਾ ਸ਼ਰਧਾਲੂ ਦੂਜਿਆਂ ਲਈ ਆਪਣਾ ਸਰੀਰਦਾਨ ਕਰਕੇ ਇੱਕ ਵੱਖਰੀ ਮਿਸ਼ਾਲ ਪੈਦਾ ਕਰਦੇ ਹਨ। ਅਜਿਹੀ ਹੀ ਮਿਸ਼ਾਲ ਬਲਾਕ ਪਟਿਆਲਾ ਦੇ ਤ੍ਰਿਪੜੀ ਜੋਨ ਦੇ ਪ੍ਰੇਮੀ ਧਰਮਪਾਲ ਇੰਸਾਂ ਵੱਲੋਂ ਸਰੀਰਦਾਨ ਕਰਕੇ ਪੈਦਾ ਕੀਤੀ ਗਈ ਹੈ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆ ’ਤੇ ਫੁੱਲ ਚੜਾਏ ਗਏ।

ਬੇਟੀਆਂ ਨੇ ਦਿੱਤਾ ਅਰਥੀ ਨੂੰ ਮੋਢਾ, ਧਰਮਪਾਲ ਇੰਸਾਂ ਅਮਰ ਰਹੇ ਦੇ ਲੱਗੇ ਨਾਅਰੇ

ਡੇਰਾ ਸ਼ਰਧਾਲੂਆਂ ਵੱਲੋਂ ਬੇਨਤੀ ਦਾ ਸ਼ਬਦ ਬੋਲ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਚੌਧਰੀ ਦੇਵੀਲਾਲ ਐਜੂਕੈਸ਼ਨਲ ਇੰਸਟੀਚਿਊਟ ਜਗਾਧਰੀ ਲਈ ਦਾਨ ਕੀਤੀ ਗਈ। ਇਸ ਮੌਕੇ ਪ੍ਰੇਮੀ ਧਰਮਪਾਲ ਇੰਸਾਂ ਦੀਆਂ ਤਿੰਨੋਂ ਬੇਟੀਆਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ ਸੰਗਤ ਨੇ ਪ੍ਰੇਮੀ ਧਰਮਪਾਲ ਇੰਸਾਂ ਅਮਰ ਰਹੇ, ਅਮਰ ਰਹੇ ਦੇ ਆਕਾਸ਼ ਗੁਜਾਓ ਨਾਅਰੇ ਲਗਾਏ ਅਤੇ ਮੈਡੀਕਲ ਵੈਨ ਨੂੰ ਰਵਾਨਾ ਕੀਤਾ। Welfare

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਮਾਨਵਤਾ ਭਲਾਈ ਦੇ 167 ਕਾਰਜ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਸਰੀਰ ਦਾਨ ਵੀ ਇੱਕ ਮਾਨਵਤਾ ਭਲਾਈ ਦਾ ਕਾਰਜ ਹੈ ’ਤੇ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂਆਂ ਨੇ ਮ੍ਰਿਤਕ ਦੇਹ ਦਾਨ ਲਈ ਫਾਰਮ ਭਰੇ ਹੋਏ ਹਨ। ਸਰੀਰਦਾਨੀ ਧਰਮਪਾਲ ਇੰਸਾਂ ਵਾਸੀ ਤ੍ਰਿਪੜੀ ਬਲਾਕ ਪਟਿਆਲਾ ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਤਹਿਤ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ, ਜਿਸ ਤਹਿਤ ਉਨ੍ਹਾਂ ਦੇ ਪਰਿਵਾਰ ਵੱਲੋਂ ਧਰਮਪਾਲ ਇੰਸਾਂ ਦਾ ਸਰੀਰਦਾਨ ਕਰਨ ਦਾ ਫੈਸਲਾ ਕੀਤਾ ਗਿਆ। ਉਹ ਆਪਣੇ ਪਿੱਛੇ ਪੁੱਤਰ ਰਾਕੇਸ ਇੰਸਾਂ ਅਤੇ ਬੇਟੀਆਂ ਡਿੰਪਲ ਇੰਸਾਂ, ਰੇਨੂੰ ਇੰਸਾਂ, ਰਿੰਪੀ ਇੰਸਾਂ, ਜਵਾਈ ਮਾਇਕਲ ਇੰਸਾਂ, ਪਿ੍ਰੰਸ ਗਰਗ, ਪੰਕਜ ਗਰਗ ਛੱਡ ਗਏ ਹਨ।

ਇਹ ਵੀ ਪੜ੍ਹੋ: Bus Accident: ਭਵਾਨੀਗੜ੍ਹ ਨੇੜੇ ਭਿਆਨਕ ਬੱਸ ਹਾਦਸਾ, ਇਨ੍ਹਾਂ ਪਿੰਡਾਂ ਦੇ ਸਨ ਮ੍ਰਿਤਕ

ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਇਨ ਵਿੱਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਮਾਨਵਤਾ ਭਲਾਈ ਦੀ ਚਿਣਗ ਡੇਰਾ ਸੱਚਾ ਸੌਦਾ ਵੱਲੋਂ ਜਗਾਈ ਹੈ, ਉਹ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹੈ ਕਿਉਂਕਿ ਦਿਨੋਂ ਦਿਨ ਵਧ ਰਹੀਆਂ ਬਿਮਾਰੀਆਂ ਕਾਰਨ ਡਾਕਟਰਾਂ ਨੂੰ ਖੋਜ ਕਾਰਜਾਂ ਲਈ ਮਨੁੱਖੀ ਸਰੀਰਾਂ ਦੀ ਬੇਹੱਦ ਵੱਡੀ ਲੋੜ ਹੈ। ਪਰਿਵਾਰ ਨੇ ਵੀ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ।

Body Donation
ਪਟਿਆਲਾ : ਧਰਮਪਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ।

ਸਰੀਰਦਾਨ ਵਾਲੀ ਮੈਡੀਕਲ ਵੈਨ ਨੂੰ ਦੇਖ ਕੇ ਆਮ ਲੋਕ ਵੀ ਡੇਰਾ ਸ਼ਰਧਾਲੂਆਂ ਦੀ ਪ੍ਰਸੰਸਾ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਡੇਰਾ ਸ਼ਰਧਾਲੂ ਸਮਾਜ ਅੰਦਰ ਇੱਕ ਵੱਖਰੀ ਮਿਸਾਲ ਪੈਦਾ ਕਰ ਰਹੇ ਹਨ। ਇਸ ਮੌਕੇ ਪ੍ਰੇਮੀ ਸੰਮਤੀਆਂ ਦੇ ਮੈਂਬਰ ਇਕਬਾਲ ਇੰਸਾਂ, ਮਲਕੀਤ ਸਿੰਘ ਇੰਸਾਂ ਪੇ੍ਰਮੀ ਸੇਵਕ, ਮਾਮ ਚੰਦ ਇੰਸਾਂ, ਨੈਬ ਇੰਸਾਂ, ਸ਼ੇਰ ਸਿੰਘ ਇੰਸਾਂ, ਗੰਗਾ ਰਾਮ ਇੰਸਾਂ, ਹੈਪੀ ਇੰਸਾਂ, ਵੇਦ ਪ੍ਰਕਾਸ਼ ਇੰਸਾਂ, ਸਨਮ ਇੰਸਾਂ ਯੂਥ ਸੇਵਾਦਾਰ, ਜਰਨੈਲ ਇੰਸਾਂ, ਗੁਰਬਖਸ ਸਿੰਘ ਇੰਸਾਂ, ਲਛਮਣ ਇੰਸਾਂ, ਦਿਨੇਸ਼ ਇੰਸਾ, ਤਰਸੇਮ ਇੰਸਾਂ, ਮਨਜੀਤ ਇੰਸਾਂ ਰਿਟਾਇਰਡ ਇੰਸਪੈਕਟਰ, ਸਤਪਾਲ ਇੰਸਾਂ, ਅਮਨਦੀਪ ਇੰਸਾਂ ਪ੍ਰੇਮੀ ਸੇਵਕ, ਅਵਤਾਰ ਇੰਸਾਂ, ਸਾਗਰ ਇੰਸਾਂ, ਬਿੰਦਰ ਇੰਸਾਂ, ਰਿਸ਼ੀ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਮੌਜੂਦ ਸੀ। Welfare