ਭਾਰਤ ਆਸੀਆਨ ਵਿਚਕਾਰ ਰਣਨੀਤੀ ਵਿਸ਼ਵਾਸ ਸਹਿਯੋਗ ਵਧਾਉਣ ’ਤੇ ਜੋਰ ਦਿੱਤਾ ਧਨਖੜ ਨੇ
ਨਾਮਪੇਹ : ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ (ਆਸੀਆਨ) ਵਿਚਕਾਰ ਰਣਨੀਤਕ ਵਿਸ਼ਵਾਸ ਅਤੇ ਸਹਿਯੋਗ ਨੂੰ ਡੂੰਘਾ ਕਰਨ ਅਤੇ ਵਿਸਤਾਰ ਕਰਨ ’ਤੇ ਜ਼ੋਰ ਦਿੰਦੇ ਹੋਏ ਸ਼ਨੀਵਾਰ ਨੂੰ ਉਪ ਪ੍ਰਧਾਨ ਜਗਦੀਪ ਧਨਖੜ ਨੇ ਕਿਹਾ ਕਿ ਭਾਰਤ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਆਸੀਆਨ ਦੀ ਕੇਂਦਰੀ ਭੂਮਿਕਾ ਦਾ ਸਮਰਥਨ ਕਰਦਾ ਹੈ। ਧਨਖੜ ਇੱਥੇ 19ਵੇਂ ਭਾਰਤ-ਆਸੀਆਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਬੈਠਕ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਮੌਜੂਦ ਸਨ। ਇਸ ਸੰਮੇਲਨ ਨੂੰ ਭਾਰਤ-ਆਸੀਆਨ ਸਬੰਧਾਂ ਦੇ 30 ਸਾਲ ਪੂਰੇ ਹੋਣ ’ਤੇ ਯਾਦਗਾਰੀ ਸੰਮੇਲਨ ਵਜੋਂ ਦੇਖਿਆ ਜਾ ਰਿਹਾ ਹੈ। ਇਹ 40 ਅਤੇ 41 ਵਿੱਚ ਆਸੀਆਨ ਸੰਮੇਲਨ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਧਨਖੜ ਦੀ ਅਗਵਾਈ ਵਿੱਚ ਇੱਕ ਭਾਰਤੀ ਵਫ਼ਦ ਮੀਟਿੰਗ ਵਿੱਚ ਹਿੱਸਾ ਲੈਣ ਲਈ ਕੱਲ੍ਹ ਇੱਥੇ ਪੁੱਜਿਆ ਸੀ।
ਧਨਖੜ ਨੇ ਕਿਹਾ, ‘‘ਜੇਕਰ ਅਸੀਂ ਭਵਿੱਖ ’ਤੇ ਨਜ਼ਰ ਮਾਰੀਏ ਤਾਂ ਖੇਤਰ ਦਾ ਸਿਆਸੀ ਦਿ੍ਰਸ਼ ਨਿਸ਼ਚਿਤ ਦਿਖਾਈ ਦਿੰਦਾ ਹੈ। ਅਸੀਂ ਇਸ ਵੱਲ ਅੱਖਾਂ ਬੰਦ ਨਹੀਂ ਰੱਖ ਸਕਦੇ। ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਭਾਰਤ-ਆਸੀਆਨ ਸਹਿਯੋਗ ਦਾ ਵਿਸਥਾਰ ਕਰਨਾ ਚਾਹੀਦਾ ਹੈ, ਰਣਨੀਤਕ ਵਿਸ਼ਵਾਸ ਨੂੰ ਹੋਰ ਡੂੰਘਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਆਸੀਆਨ ਸਹਿਯੋਗ ਦਾ ਵਿਸਤਾਰ ਹੋਣਾ ਚਾਹੀਦਾ ਹੈ, ਰਣਨੀਤਕ ਭਰੋਸਾ ਡੂੰਘਾ ਹੋਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਭਾਰਤ ਅਤੇ ਆਸੀਆਨ ਦਰਮਿਆਨ ਰਣਨੀਤਕ ਭਾਈਵਾਲੀ ਦੀ ਭੂਮਿਕਾ ਦੀ ਮਹੱਤਤਾ ਹੋਰ ਵਧ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ