ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਵਿਚਾਰ ਪ੍ਰੇਰਨਾ ਸ਼ਰਧਾ ਤੇ ਭਗਤੀ-...

    ਸ਼ਰਧਾ ਤੇ ਭਗਤੀ-ਭਾਵਨਾ ਜ਼ਰੂਰੀ

    Children Education

    ਸ਼ਰਧਾ ਤੇ ਭਗਤੀ-ਭਾਵਨਾ ਜ਼ਰੂਰੀ

    ਮਹਾਂਰਾਸ਼ਟਰ ਦੇ ਮਸ਼ਹੂਰ ਮਹਾਤਮਾ ਗਾਡਗੇ ਇੱਕ ਵਾਰ ਘੁੰਮਦੇ-ਘੁੰਮਾਉਂਦੇ ਕਿਸੇ ਪਿੰਡ ’ਚ ਪਹੁੰਚੇ ਉੱਥੇ ਉਨ੍ਹਾਂ ਨੂੰ ਨਦੀ ਕਿਨਾਰੇ ਬਹੁਤ ਸਾਰੇ ਧਾਰਮਿਕ ਸਥਾਨ ਬਣੇ ਦਿਖਾਈ ਦਿੱਤੇ ਐਨੇ ਧਾਰਮਿਕ ਸਥਾਨ ਵੇਖ ਕੇ ਉਨ੍ਹਾਂ ਨੂੰ ਚੰਗਾ ਵੀ ਲੱਗਾ ਅਤੇ ਹੈਰਾਨੀ ਵੀ ਹੋਈ ਫ਼ਕੀਰ ਨੇ ਉਨ੍ਹਾਂ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਸੋਚੀ ਰਾਹ ਆਦਿ ਦੀ ਜਾਣਕਾਰੀ ਦੇਣ ਲਈ ਪਿੰਡ ਦਾ ਇੱਕ ਆਦਮੀ ਵੀ ਉਨ੍ਹਾਂ ਦੇ ਨਾਲ ਗਿਆ
    ਫਕੀਰ ਨੇ ਉਸ ਵਿਅਕਤੀ ਤੋਂ ਪੁੱਛਿਆ ਕਿ ਪਿੰਡ ’ਚ ਐਨੇ ਧਾਰਮਿਕ ਸਥਾਨ ਕਿਵੇਂ ਬਣ ਗਏ? ਉਸ ਨੇ ਦੱਸਿਆ ਕਿ ਲੋਕਾਂ ਨੇ ਇਹ ਧਾਰਮਿਕ ਸਥਾਨ ਬਣਵਾਏ ਹਨ ਕਿਸੇ ਨੇ ਪੁੱਤਰ ਪ੍ਰਾਪਤੀ ਦੀ ਖੁਸ਼ੀ ’ਚ ਬਣਵਾਇਆ,

    ਕਿਸੇ ਨੇ ਪਤਨੀ ਦੀ ਯਾਦ ’ਚ ਬਣਵਾਇਆ ਗਾਡਗੇ ਨੇ ਵੇਖਿਆ ਕਿ ਉਨ੍ਹਾਂ ਧਾਰਮਿਕ ਸਥਾਨਾਂ ਦੀ ਹਾਲਾਤ ਬਹੁਤ ਖ਼ਰਾਬ ਸੀ ਧਾਰਮਿਕ ਸਥਾਨਾਂ ’ਚ ਸਫ਼ਾਈ ਦੀ ਘਾਟ ਸੀ ਕਿਸੇ ਧਾਰਮਿਕ ਸਥਾਨ ਦਾ ਦਰਵਾਜਾ ਟੁੱਟਿਆ ਸੀ ਤਾਂ ਕਿਸੇ ਦੀ ਕੰਧ ਡਿੱਗ ਪਈ ਸੀ ਯਾਤਰਾ ਦਾ ਉਨ੍ਹਾਂ ਦਾ ਸਾਰਾ ਉਤਸ਼ਾਹ ਖ਼ਤਮ ਹੋ ਗਿਆ ਸ਼ਾਮ ਨੂੰ ਲੋਕ ਜਦੋਂ ਕੀਰਤਨ ਸੁਣਨ ਲਈ ਇਕੱਠੇ ਹੋਏ ਤਾਂ ਗਾਡਗੇ ਨੂੰ ਹੋਰ ਵੀ ਹੈਰਾਨੀ ਹੋਈ ਉਨ੍ਹਾਂ ਵੇਖਿਆ ਕਿ ਪਿੰਡ ’ਚ ਜਿੰਨੇ ਧਾਰਮਿਕ ਸਥਾਨ ਹਨ,

    ਉਸ ਤੋਂ ਵੀ ਘੱਟ ਲੋਕ ਪੂਜਾ ਅਤੇ ਪ੍ਰਾਰਥਨਾ ਲਈ ਆਉਂਦੇ ਹਨ ਗਾਡਗੇ ਨੇ ਉੱਥੇ ਮੌਜ਼ੂਦ ਲੋਕਾਂ ਨੂੰ ਕਿਹਾ, ‘‘ਧਾਰਮਿਕ ਸਥਾਨ ਦਾ ਨਿਰਮਾਣ ਵਧੀਆ ਗੱਲ ਹੈ ਪਰ ਉਸ ਤੋਂ ਵੱਡੀ ਜ਼ਿੰਮੇਵਾਰੀ ਹੈ ਉਸ ਦੀ ਦੇਖਭਾਲ ਦੀ ਹੁੰਦੀ ਹੈ ਉਦੇਸ਼ ਇਹ ਹੈ ਕਿ ਲੋਕਾਂ ਦੇ ਮਨ ’ਚ ਸ਼ਰਧਾ ਹੋਵੇ ਸ਼ਰਧਾ ਹੁੰਦੀ ਤਾਂ ਧਾਰਮਿਕ ਸਥਾਨ ਦੇ ਦਰਵਾਜੇ ਟੁੱਟੇ ਨਾ ਹੁੰਦੇ ਧਾਰਮਿਕ ਸਥਾਨ ਬਣਾ ਕੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਤੋਂ ਚੰਗਾ ਹੈ ਕਿ ਮਨ ਵਿੱਚ ਸ਼ਰਧਾ ਤੇ ਭਗਤੀ ਦਾ ਭਾਵਨਾ ਬਣਾਈ ਜਾਵੇ’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.