ਸੇਵਾਦਾਰਾਂ ਨੇ 170 ਕੋਰੋਨਾ ਯੋਧਿਆ ਨੂੰ ਫਰੂਟ ਦੇ ਕੇ ਕੀਤੀ ਸਲੂਟ ਦੀ ਵਰਖਾ

ਸੇਵਾਦਾਰਾਂ ਨੇ 170 ਕੋਰੋਨਾ ਯੋਧਿਆ ਨੂੰ ਫਰੂਟ ਦੇ ਕੇ ਕੀਤੀ ਸਲੂਟ ਦੀ ਵਰਖਾ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ ਰਘਬੀਰ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਕੋਰੋਨਾ ਯੋਧਿਆ ਦਾ ਸਨਮਾਣ ਹੋ ਰਿਹਾ ਹੈ। ਲੁਧਿਆਣਾ ਦੇ ਸੇਵਾਦਾਰਾਂ ਨੇ ਅੱਜ ਪਿੰਡ ਫੁੱਲਾਂਵਾਲ ਅਤੇ ਜਵੱਦੀ ਦੀ ਸਰਕਾਰੀ ਡਿਸਪੈਂਸਰੀ, ਅਤੇ ਸ਼ਹੀਦ ਭਗਤ ਸਿੰਘ ਨਗਰ ’ਚ ਸਥਿੱਤ ਪੁਲਿਸ ਚੌਂਕੀ ਦੇ ਮੁਲਾਜ਼ਮਾ ਨੂੰ ਸਲੂਟ ਕਰਕੇ ਅਤੇ ਫਰੂਟ ਦੀਆਂ ਟੋਕਰੀਆਂ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੇ ਭੰਗੀਦਾਸ ਇਕਬਾਲ ਇੰਸਾਂ ਅਤੇ ਜਿਲ੍ਹਾ ਸੁਜਾਨ ਸਿਮਰਨਜੀਤ ਇੰਸਾਂ ਫੁੱਲਾਂਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਆਈ ਪੰਜਵੀਂ ਸ਼ਾਹੀ ਚਿਠ੍ਹੀ ’ਚ ਉਹਨਾਂ ਨੇ ਸੇਵਾਦਾਰਾਂ ਨੂੰ ਕੋਰੋਨਾ ਫਰੰਟਲਾਈਨ ਵਾਰੀਅਰਜ਼ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਕਿਹਾ ਗਿਆ ਸੀ, ਜਿਸ ਦੇ ਤਹਿਤ ਅੱਜ ਲੁਧਿਆਣਾ ’ਤੇ ਸਰੀਂਹ ਬਲਾਕ ਦੇ ਸੇਵਾਦਾਰਾਂ ਵੱਲੋਂ 170 ਕੋਰੋਨਾ ਯੋਧਿਆ ਨੂੰ ਸਲੂਟ ਕਰਕੇ ਅੱਜ ਫਰੂਟ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ 45 ਮੈਂਬਰ ਜਸਵੀਰ ਇੰਸਾਂ, 25 ਮੈਂਬਰ ਪੂਰਨਚੰਦ ਇੰਸਾਂ, 25 ਮੈਂਬਰ ਮੇਜਰ ਇੰਸਾਂ, 15 ਮੈਂਬਰ ਜਸਵੰਤ ਇੰਸਾਂ, ਬਲਾਕ ਭੰਗੀਦਾਸ ਕਮਲਦੀਪ ਇੰਸਾਂ ਦੇ ਨਾਲ ਸੁਖਪਾਲ ਇੰਸਾਂ, ਗੁਰਪਾਲ ਸਿੰਘ, ਰਾਮਲਾਲ ਇੰਸਾਂ, ਕੇਸਰ ਸਿੰਘ, ਜਵੱਦੀ ਤੋਂ ਹਰਪ੍ਰੀਤ ਇੰਸਾਂ, ਪ੍ਰਦੀਪ ਇੰਸਾਂ, ਨਵਜੋਤ ਸਿੰਘ, ਗੁਰਦਾਸ ਸਿੰਘ, ਫੁੱਲਾਂਵਾਲ ਤੋਂ ਭੰਗੀਦਾਸ ਇਕਬਾਲ ਇੰਸਾਂ, ਬੂਟਾ ਇੰਸਾਂ, ਬਲਬੀਰ ਫੌਜੀ ਇੰਸਾਂ, ਜਗਤਾਰ ਇੰਸਾਂ, ਆਸ਼ੂ ਇੰਸਾਂ ਸਮੇਤ ਜਿਲ੍ਹਾ ਸੁਜਾਨ ਭੈਣ ਸਿਮਰਨਜੀਤ ਇੰਸਾਂ ਫੁੱਲਾਂਵਾਲ, ਸਿੰਮਪਲ ਇੰਸਾਂ, ਨੀਤੂ ਇੰਸਾਂ, ਪ੍ਰੀਤੀ ਇੰਸਾਂ, ਸਰਬਜੀਤ ਇੰਸਾਂ, ਚਰਨਜੀਤ ਕੌਰ, ਜਸਵਿੰਦਰ ਇੰਸਾਂ ਹਾਜ਼ਰ ਸਨ।

ਡੇਰਾ ਸ਼ਰਧਾਲੂਆਂ ਦਾ ਕੋਰੋਨਾ ਯੋਧਿਆ ਨੂੰ ਸਨਮਾਨ ਕਰਨਾ ਬਹੁਤ ਵਧੀਆ ਗੱਲ ਡਾ. ਸਨੇਹਲਤਾ

ਪਿੰਡ ਫੁੱਲਾਂਵਾਲ ਦੀ ਡਿਸਪੈਂਸਰੀ ਤੋਂ ਸੂਪਰਵਾਇਜ਼ਰ ਮੈਡਮ ਸਨੇਹਲਤਾ ਨੇ ਕਿਹਾ ਕਿ ਜੋ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੋਰੋਨਾ ਯੋਧਿਆ ਦਾ ਸਨਮਾਨ ਕੀਤਾ ਉਹ ਸਾਨੂੰ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਹੌਂਸਲਾ ਵਧਾਉਣ ਨਾਲ ਸਾਡੀ ਕੰਮ ਕਰਨ ਦੀ ਪਾਵਰ ਬੂਸਟ ਹੁੰਦੀ ਹੈ।

ਹੌਂਸਲਾ ਵਧਾਉਣ ਲਈ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹਾਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਨੋਡਲ ਅਫ਼ਸਰ

ਅਰਬਨ ਹੈਲਥ ਸੈਨਟਰ ਜਵੱਦੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਂ।ਜਸਵਿੰਦਰ ਸਿੰਘ ਅਤੇ ਨੋਡਲ ਅਫ਼ਸਰ ਡਾ. ਸੀਮਾਂ ਕੋਸ਼ਲ ਨੇ ਸਾਂਝੇ ਤੋਰ ’ਤੇ ਕਿਹਾ ਕਿ ਡਾਕਟਰਾਂ ਦਾ ਹੌਂਸਲਾ ਲਈ ਅਸੀਂ ਤੁਹਾਡਾ ਤਹਿ ਦਿੱਲੋਂ ਧੰਨਵਾਦ ਕਰਦੇ ਹਾਂ।

ਡੇਰਾ ਸ਼ਰਧਾਲੂਆਂ ਨੂੰ ਪਰਮਾਤਮਾ ’ਚੜ੍ਹ ਦੀ ਕਲਾਂ ’ਚ ਰੱਖੇ : ਚੌਂਕੀ ਇੰਚਾਰਜ

ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ’ਚ ਚੌਕੀ ਇੰਚਾਰਜ਼ ਧਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਜੋ ਡੇਰਾ ਸ਼ਰਧਾਲੂਆਂ ਨੇ ਕੋਰੋਨਾ ਯੋਧਿਆ ਦਾ ਸਨਮਾਨ ਕੀਤਾ ਉਸ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੂਸਰਿਆਾਂ ਦਾ ਹੌਂਲਸਾ ਵਧਾਉਣ ਵਾਲੇ ਡੇਰਾ ਸ਼ਰਧਾਲੂਆਂ ਨੂੰ ਪਰਮ ਪਿਤਾ ਪਰਮਾਤਮਾ ਚੜ੍ਹ ਦੀਆਂ ਕਲਾਂ ’ਚ ਰੱਖੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।