ਕੁਰੂਕਸ਼ੇਤਰ (ਸੱਚ ਕਹੂੰ ਬਿਊਰੋ)। Kurukshetra News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਨਹਿਰ ’ਚ ਡੁੱਬਦੇ ਵਿਅਕਤੀ ਦੀ ਜਿੰਦਗੀ ਬਚਾਈ। ਡੇਰਾ ਸੱਚਾ ਸੌਦਾ ਦੇ ਬਲਾਕ ਕੁਰੂਕਸ਼ੇਤਰ ਦੇ ਸੇਵਾਦਾਰ ਰਾਏ ਸਿੰਘ ਇੰਸਾਂ ਨੇ ਦੱਸਿਆ ਕਿ ਜਦੋਂ ਉਹ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੁਰੂਕਸ਼ੇਤਰ ਤੋਂ ਆਪਣੇ ਘਰ ਆ ਰਿਹਾ ਸੀ। ਤਾਂ ਭਾਖੜਾ ਨਹਿਰ ’ਤੇ ਪਹੁੰਚਣ ’ਤੇ ਉਸ ਨੂੰ ਇੱਕ ਨੌਜਵਾਨ ਨੇ ਦੱਸਿਆ ਕਿ ਪੁਲ ਹੇਠਾਂ ਇੱਕ ਵਿਅਕਤੀ ਝਾੜੀਆਂ ਫੜੀ ਬੈਠਾ ਹੈ ਤੇ ਉਸ ਦੀ ਜਾਨ ਖਤਰੇ ’ਚ ਹੈ।
ਇਹ ਖਬਰ ਵੀ ਪੜ੍ਹੋ : Transfer News: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਆ ਗਈ ਸੂਚੀ, ਤੁਸੀਂ ਵੀ ਦੇਖੋ
ਉਹਨੇ ਵੇਖਿਆ ਕਿ ਪਾਣੀ ਦੇ ਵਹਾਅ ਦੇ ਚੱਲਦੇ ਉਸ ਦੇ ਹੱਥਾਂ ’ਚੋਂ ਝਾੜੀਆਂ ਖਿਸਕਣ ਵਾਲੀਆਂ ਹੀ ਸਨ। ਉਹ ਤੁਰੰਤ ਵਾਪਸ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਹੁੰਚਿਆ ਤੇ ਉੱਥੇ ਹੋਰ ਸੇਵਾਦਾਰਾਂ ਤੇ ਰੱਸੇ ਲੈ ਕੇ ਆਇਆ। ਸੇਵਾਦਾਰਾਂ ਨੇ ਰੱਸੇ ਦੀ ਮੱਦਦ ਨਾਲ ਵਿਅਕਤੀ ਨੂੰ ਬਾਹਰ ਕੱਢਿਆ ਤੇ ਡਾਇਲ 112 ’ਤੇ ਕਾਲ ਕਰਕੇ ਉਸ ਨੂੰ ਹਸਪਤਾਲ ਪਹੁੰਚਿਆ। ਵਿਅਕਤੀ ਨੇ ਦੱਸਿਆ ਕਿ ਪੁੰਡਰੀ ਦੇ ਪਿੰਡ ਹਜਵਾਨਾ ਵਾਸੀ ਰਾਮਕਲਾ ਹੈ। ਰਾਮਕਲਾ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਦੀ ਜਾਨ ਬਚਾਈ ਹੈ। ਜੇਕਰ ਥੋੜਾ ਸਮਾਂ ਹੋਰ ਲੰਘ ਜਾਂਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਇਸ ਦੌਰਾਨ ਸੇਵਾਦਾਰਾਂ 85 ਮੈਂਬਰ ਸਿੰਦਰ ਪਾਲ, ਰੂਧ ਸਿੰਘ ਤੋਂ ਇਲਾਵਾ ਰਾਹਗੀਰ ਅਮਿਤ ਤੇ ਮੁਕੇਸ਼ ਨੇ ਬਹੁਤ ਮਿਹਨਤ ਤੋਂ ਬਾਅਦ ਰਾਮਕਲਾ ਨੂੰ ਬਾਹਰ ਕੱਢਿਆ।