ਦਿੱਲੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਹੈ ਜੋ ਕੈਂਸਰ ਦੀ ਨਕਲੀ ਦਵਾਈ ਤਿਆਰ ਕਰਦਾ ਹੈ ਦਵਾਈ ਦੀ ਸ਼ੀਸ਼ੀ ਦੀ ਕੀਮਤ 5 ਹਜ਼ਾਰ ਰੁਪਏ ਹੈ ਜਿਸ ਵਿੱਚਲੀ ਦਵਾਈ ਦੀ ਕੀਮਤ ਸਿਰਫ 100 ਰੁਪਏ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਮਰੀਜ਼ਾਂ ਨੂੰ ਸਸਤੀ ਦਵਾਈ ਦਾ ਝਾਂਸਾ ਦੇ ਕੇ ਨਕਲੀ ਦਵਾਈ ਵੇਚ ਰਿਹਾ ਸੀ ਪਤਾ ਨਹੀਂ ਕਿੰਨੇ ਮਰੀਜ਼ਾਂ ਦੀ ਜ਼ਿੰਦਗੀ ਇਸ ਨਕਲੀ ਦਵਾਈ ਕਾਰਨ ਗਈ ਹੋਵੇਗੀ ਮਰੀਜ਼ਾਂ ਨਾਲ ਧੋਖਾ ਮਨੁੱਖਤਾ ਖਿਲਾਫ਼ ਵੱਡਾ ਗੁਨਾਹ ਹੈ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਕਾਰਨ ਜਿੱਥੇ ਮਰੀਜ਼ ਅਤਿਅੰਤ ਪੀੜਾ ਤੇ ਮਾਨਸਿਕ ਸੰਤਾਪ ਭੋਗਦਾ ਹੈ। (Delhi Police)
ਪੀਐੱਮ ਸੂਰਜ ਪੋਰਟਲ ਦੀ ਸ਼ੁਰੂਆਤ, ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ
ਉੱਥੇ ਪਰਿਵਾਰਕ ਮੈਂਬਰ ਇਲਾਜ ਵਾਸਤੇ ਆਪਣਾ ਗਹਿਣਾ-ਗੱਟਾ ਤੇ ਜ਼ਮੀਨ-ਜਾਇਦਾਦ ਤੱਕ ਵੀ ਵੇਚ ਰਹੇ ਹਨ। ਨਕਲੀ ਦਵਾਈ ਵੇਚ ਕੇ ਮਰੀਜ਼ਾਂ ’ਤੇ ਅੱਤਿਆਚਾਰ ਹੋ ਰਿਹਾ ਹੈ ਅਜਿਹੇ ਅਪਰਾਧੀਆਂ ਲਈ ਸਖਤ ਤੋਂ ਸਖਤ ਸਜ਼ਾ ਤੈਅ ਹੋਣੀ ਚਾਹੀਦੀ ਹੈ ਜ਼ਿੰਦਗੀ ਖੋਹਣ ਵਾਲੇ ਲਈ ਸਜ਼ਾ ਵੀ ਉਸੇ ਤਰੀਕੇ ਦੀ ਹੋਣੀ ਚਾਹੀਦੀ ਹੈ ਇਹ ਘਟਨਾਚੱਕਰ ਭਾਰਤੀ ਸੰਸਕ੍ਰਿਤੀ ਤੇ ਸਮਾਜ ’ਤੇ ਵੱਡਾ ਕਲੰਕ ਹੈ ਅਸੀਂ ਉਸ ਭਾਰਤ ਦੇ ਵਾਰਸ ਹਾਂ ਜਿੱਥੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਪੱਲਿਓਂ ਪੈਸਾ ਖਰਚਿਆ ਜਾਂਦਾ ਹੈ। ਉਹਨਾਂ ਖਾਮੀਆਂ ਨੂੰ ਸਮਝਣ ਤੇ ਦੂਰ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਕਾਰਨ ਮੁਨਾਫ਼ਾਖੋਰ ਅਪਰਾਧੀ ਪੈਸੇ ਖਾਤਰ ਦੂਜਿਆਂ ਦੀ ਜ਼ਿੰਦਗਾਨੀ ਨੂੰ ਖਤਮ ਕਰ ਰਹੇ ਹਨ ਕੇਂਦਰ ਤੇ ਸੂਬਾ ਸਰਕਾਰ ਰਲ਼ ਕੇ ਦੇਸ਼ ਭਰ ’ਚ ਅਜਿਹੇ ਗਿਰੋਹਾਂ ’ਤੇ ਨਜ਼ਰ ਰੱਖਣ ਜੋ ਪੈਸੇ ਖਾਤਰ ਮੌਤ ਵੇਚ ਰਹੇ ਹਨ। (Delhi Police)