ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੌਰ ਵਲੋਂ ਕਾਂਗਰਸ ਸਰਕਾਰ ਨੂੰ ਥਾਪੜਾਂ
ਤਿੰਨ ਸਾਲ ਦੌਰਾਨ 3 ਲੱਖ 66 ਹਜ਼ਾਰ 143 ਨਸੇੜੀਆਂ ਦਾ ਕੀਤਾ ਜਾ ਚੁਕਾ ਐ ਇਲਾਜ
4736 ਕਰੋੜ ਨਾਲ ਕੀਤਾ 5.83 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼, ਜਾਰੀ ਰਹੇਗੀ ਸਕੀਮ : ਰਾਜਪਾਲ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਖਜਾਨਾ ਖ਼ਾਲੀ ਸੀ ਫਿਰ ਵੀ ਮੌਜੂਦਾ ਸਰਕਾਰ ਵਲੋਂ ਵੱਡੇ ਪੱਧਰ ‘ਤੇ ਕੰਮ ਕਰਦੇ ਹੋਏ ਨਾ ਸਿਰਫ਼ ਪੰਜਾਬ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕੀਤਾ ਹੈ, ਸਗੋਂ ਕਰਜ਼ ਹੇਠ ਦਬੇ ਹੋਏ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਉਨਾਂ ਦਾ ਕਰਜ਼ ਵੀ ਮੁਆਫ਼ ਕੀਤਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਹ ਥਾਪੜਾਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਪਹਿਲੇ ਦਿਨ ਆਪਣੇ ਭਾਸ਼ਣ ਦੌਰਾਨ ਦਿੱਤਾ ਹੈ। ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਕਾਂਗਰਸ ਸਰਕਾਰ ਦੀ ਜੰਮ ਕੇ ਤਾਰੀਫ਼ ਕੀਤੀ ਗਈ। ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਭਾਸ਼ਣ ਨੂੰ ਕਾਂਗਰਸ ਸਰਕਾਰ ਵਲੋਂ ਤਿਆਰ ਕੀਤਾ ਗਿਆ ਝੂਠ ਦਾ ਪੁਲੰਦਾ ਕਰਾਰ ਦਿੱਤਾ ਗਿਆ ਹੈ ਅਤ ਸਰਕਾਰ ਤੋਂ ਇਸ ਝੂਠੇ ਭਾਸ਼ਣ ਨੂੰ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੋਂ ਦਿਵਾਉਣ ਲਈ ਮੁਆਫ਼ੀ ਦੀ ਵੀ ਮੰਗ ਕਰ ਦਿੱਤੀ ਹੈ।
ਰਾਜਪਾਲ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਅਤੇ ਰਾਜ ਵਿੱਚ ਵਧੇਰੇ ਨੌਕਰੀਆਂ ਪੈਦਾ ਕਰਨ ਲਈ ਯਤਨ ਕੀਤੇ ਹਨ ਅਤੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਤੋਂ ਰਾਹਤ ਮੁਹੱਈਆ ਕਰਵਾਈ ਹੈ। ਪੰਜਾਬ ਵਿੱਚ 13 ਏ ਕੈਟਾਗਿਰੀ ਦੇ ਗੈਂਗਸਟਰਾਂ ਦੇ ਖ਼ਾਤਮੇ ਅਤੇ ਰਾਜ ਵਿੱਚ ਸਰਗਰਮ ਵੱਖ-ਵੱਖ ਅਪਰਾਧਿਕ ਸਮੂਹਾਂ ਦੇ 1931 ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ ਅਪਰਾਧਾਂ ਵਿੱਚ ਵੱਡੇ ਪੱਧਰ ‘ਤੇ ਕਮੀ ਆਈ ਹੈ। ਪੰਜਾਬ ਪੁਲਿਸ ਨੇ 31 ਅੱਤਵਾਦੀ ਮਾਡੀਊਲਜ਼ ਦਾ ਖ਼ਤਮ ਕੀਤਾ ਹੈ। ਇਸ ਸਰਕਾਰ ਨੇ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ‘ਡਾਇਲ 112’ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਐਮਰਜੈਂਸੀ ਵਿੱਚ ਕੋਈ ਵੀ ਮਦਦ ਲੈ ਸਕਦਾ ਹੈ।
ਵੱਡੇ ਪੱਧਰ ‘ਤੇ ਨਸ਼ੇ ਦਾ ਲੱਕ ਤੋੜੀਆਂ
ਪੰਜਾਬ ਵਿੱਚ ਨਸ਼ੇ ਦੇ ਖ਼ਾਤਮੇ ਲਈ ਸਪੈਸ਼ਲ ਟਾਕਸ ਫੋਰਸ ਵਲੋਂ 2019 ਵਿੱਚ 432.296 ਕਿਲੋਗ੍ਰਾਮ ਹੈਰੋਇਨ ਫੜਦੇ ਹੋਏ ਵੱਡੇ ਪੱਧਰ ‘ਤੇ ਨਸ਼ੇ ਦਾ ਲੱਕ ਤੋੜੀਆਂ ਹੈ। ਇਸ ਨਾਲ ਹੀ ਪੰਜਾਬ ਵਿੱਚ 193 ਸਰਕਾਰੀ ਓ.ਓ.ਏ.ਟੀ. ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਅਤੇ 9 ਸੈਂਟਰਲ ਜੇਲਾਂ ਵਿੱਚ ਵੀ ਨਸ਼ਾ ਛੁੜਾਉਣ ਦੇ ਕੈਂਪ ਲਗਾਏ ਗਏ।ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਆਪਣੇ ਭਾਸ਼ਣ ਵਿੱਚ ਅੱਗੇ ਕਿਹਾ ਕਿ ਨਸ਼ੇ ਦੀ ਲੱਤ ਵਿੱਚ ਪਏ ਹੋਏ 3 ਲੱਖ 66 ਹਜ਼ਾਰ 143 ਮਰੀਜ਼ਾ ਦਾ ਹੁਣ ਤੱਕ ਇਲਾਜ ਕੀਤਾ ਜਾ ਚੁੱਕਾ ਹੈ।
ਇਥੇ ਹੀ ਪੰਜਾਬ ਵਿੱਚ 57 ਹਜ਼ਾਰ 735 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਕਰਦੇ ਹੋਏ 1 ਲੱਖ 89 ਹਜ਼ਾਰ ਰੁਜ਼ਗਾਰ ਦੀ ਸਿਰਜਨਾ ਕੀਤੀ ਗਈ ਹੈ। ਕਿਸਾਨੀ ਕਰਜ਼ੇ ਵਿੱਚ ਕਾਂਗਰਸ ਸਰਕਾਰ ਨੇ 5 ਲੱਖ 83 ਹਜ਼ਾਰ ਕਿਸਾਨਾਂ ਦਾ 4736 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ, ਜਿਸ ਨਾਲ ਕਰਜ਼ੇ ਦੇ ਬੋਝ ਹੇਠਾਂ ਦਬੇ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਰਾਹਤ ਮਿਲੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।