Climate
Climate: ਜਲਵਾਯੂ ਤਬਦੀਲੀ ਦਾ ਅਸਰ ਹਰ ਮੌਸਮ ’ਤੇ ਵੇਖਣ ਨੂੰ ਮਿਲ ਰਿਹਾ ਹੈ ਕਦੇ ਵੱਧ ਵਰਖਾ ਕਾਰਨ ਹੜ੍ਹਾਂ ਦੀ ਸਮੱਸਿਆ ਹੁੰਦੀ ਸੀ ਤੇ ਕਦੇ ਸੋਕ ਹੁੰਦਾ ਸੀ ਹੁਣ ਅਜੀਬੋ-ਗਰੀਬ ਤਬਦੀਲੀ ਇਹ ਹੈ ਕਿ ਔਸਤ ਤੋਂ ਵੱਧ ਵਰਖਾ ਦੇ ਨਾਲ ਹੀ ਕੁਝ ਖੇਤਰਾਂ ’ਚ ਸੋਕੇ ਜਿਹੀ ਸਥਿਤੀ ਬਣ ਰਹੀ ਹੈ ਇਸ ਵਾਰ ਰਾਜਸਥਾਨ ’ਚ ਵਰਖਾ 50 ਫੀਸਦੀ ਵੱਧ ਹੋਈ ਹੈ ਫਿਰ ਵੀ ਚਾਰ ਜਿਲ੍ਹੇ ਅਜਿਹੇ ਹਨ ਜਿੱਥੇ ਵਰਖਾ ਦੀ ਕਮੀ ਹੈ ਅਜਿਹੀਆਂ ਚੀਜ਼ਾਂ ਸਰਕਾਰਾਂ ਲਈ ਵੱਡੀ ਸਿਰਦਰਦੀ ਬਣਨਗੀਆਂ ਸਰਕਾਰਾਂ ਹੜ੍ਹਾਂ ਲਈ ਨੀਤੀ ਬਣਾਉਣ ਜਾਂ ਸੋਕੇ ਲਈ, ਇੱਕੋ ਸਮੇਂ ਵੱਖ-ਵੱਖ ਹਾਲਾਤ ਹੋਣ ਕਰਕੇ ਸਰਕਾਰਾਂ ਦੀ ਮੱਥਾਪੱਚੀ ਵਧੇਗੀ ਇਸ ਕੰਮ ਲਈ ਪ੍ਰਸ਼ਾਸਨਿਕ ਢਾਂਚੇ ਨੂੰ ਨਵੀਆਂ ਲੀਹਾਂ ’ਤੇ ਲਿਆਉਣਾ ਪਵੇਗਾ ਰਾਜਸਥਾਨ ਜਿੱਥੇ ਕਦੇ ਔਸਤ ਵਰਖਾ ਵੇਖਣ ਨੂੰ ਨਹੀਂ ਮਿਲਦੀ ਸੀ।
Read This : Climate Crisis : ਜਲਵਾਯੂ ਸੰਕਟ ਅਤੇ ‘ਲੱਕੜਾਂ ਦੇ ਸ਼ਹਿਰ’ ਦੀ ਕਲਪਨਾ
ਉੁਥੇ ਹੜ੍ਹਾਂ ਜਿਹੇ ਹਾਲਾਤ ਬਣ ਰਹੇ ਹਨ ਟਿੱਬਿਆਂ ’ਚ ਦਰਿਆ ਵਹਿਣ ਵਾਲੀ ਗੱਲ ਸੀ ਦੂਜੇ ਪਾਸੇ ਪੰਜਾਬ ’ਚ ਅਗਸਤ ਦੇ ਅਖੀਰ ਤੱਕ 35 ਫੀਸਦੀ ਵਰਖਾ ਘੱਟ ਹੋਈ ਹੈ ਬਠਿੰਡਾ ਜਿਲ੍ਹੇ ’ਚ ਸਭ ਤੋਂ ਘੱਟ ਵਰਖਾ ਦਰਜ ਕੀਤੀ ਗਈ ਹੈ ਅਸਲ ’ਚ ਸ਼ਹਿਰੀ ਖੇਤਰ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਵਰਖਾ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਪਰ ਖੇਤੀ ਖੇਤਰ ’ਚ ਵਰਖਾ ਦਾ ਵਿਸ਼ਲੇਸ਼ਣ ਗੰਭੀਰ ਸਥਿਤੀ ਨੂੰ ਸਾਹਮਣੇ ਲਿਆਉਂਦਾ ਹੈ ਨਵੇਂ ਹਾਲਾਤਾਂ ਦੇ ਮੱਦੇਨਜ਼ਰ ਖਾਸ ਕਰਕੇ ਖੇਤੀ ਵਿਭਾਗਾਂ ਨੂੰ ਨਵੀਂ ਰਣਨੀਤੀ ਬਣਾਉਣੀ ਪਵੇਗੀ ਘੱਟ ਵਰਖਾ ਦੇ ਹਾਲਾਤਾਂ ’ਚ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਤੇ ਤਕਨੀਕ ਵੱਲ ਧਿਆਨ ਦੇਣਾ ਪਵੇਗਾ ਕਿਸਾਨਾਂ ਨੂੰ ਨਵੀਆਂ ਫਸਲਾਂ ਤੇ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣੀ ਪਵੇਗੀ। Climate