ਮਾਨੀਟਰਿੰਗ ਨਾਲ ਪਤਾ ਲੱਗੇਗਾ ਹਵਾ ‘ਚ ਕਿੰਨਾ ਜ਼ਹਿਰ

Haryana, Air Pollution, CAAQMS, Online Monitoring
  • 19 ਜ਼ਿਲ੍ਹਿਆਂ ਵਿੱਚ ਬਣਨਗੇ ਆਨਲਾਈਨ ਪ੍ਰਵੇਸ਼ੀ ਹਵਾ ਗੁਣਵੱਤਾ ਨਿਰੀਖਣ ਸਟੇਸ਼ਨ

  • ਚਾਰ ਜ਼ਿਲ੍ਹਿਆਂ ‘ਚ ਹੋ ਚੁੱਕੇ ਹਨ ਸਥਾਪਿਤ, ਸਰਵਰ ਰਾਹੀਂ ਅੰਕੜਿਆਂ ‘ਤੇ ਹੈ ਪੈਣੀ ਨਿਗ੍ਹਾ

ਸੱਚ ਕਹੂੰ ਨਿਊਜ਼, ਚੰਡੀਗੜ੍ਹ: ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਵੇਸ਼ੀ ਹਵਾ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣ ਲਈ ਰਾਜ ਦੇ ਜ਼ਿਲ੍ਹਾ ਸਕੱਤਰੇਤਾਂ ‘ਤੇ 19 ਨਿਰੰਤਰ ਆਨਲਾਈਨ ਪ੍ਰਵੇਸ਼ੀ ਹਵਾ ਗੁਣਵੱਤਾ ਨਿਰੀਖਣ (ਸੀਏਏਕਿਊਐੱਮ) ਸਟੇਸ਼ਨ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਬੋਰਡ ਨੇ ਪ੍ਰਵੇਸ਼ੀ ਹਵਾ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣ ਲਈ ਫਰੀਦਾਬਾਦ, ਗੁਰੂਗ੍ਰਾਮ, ਰੋਹਤਕ ਅਤੇ ਪੰਚਕੂਲਾ ਵਿੱਚ ਸੀਏਕਿਊਐੱਮ ਸਟੇਸ਼ਨ ਪਹਿਲਾਂ ਹੀ ਸਥਾਪਿਤ ਕਰ ਦਿੱਤੇ ਹਨ।

ਬੋਰਡ ਦੇ ਸਕੱਤਰੇਤ ‘ਤੇ ਸਰਵਰ ਜ਼ਰੀਏ ਇਨ੍ਹਾਂ ਸ਼ਹਿਰਾਂ ਦੀ ਪ੍ਰਵੇਸ਼ੀ ਹਵਾ ਗੁਦਵੱਤਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਅੰਕੜੇ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਦਯੋਗਾਂ ਵੱਲੋਂ ਛੱਡੀ ਗਈ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਬੋਰਡ ਉਨ੍ਹਾਂ ਦਾ ਨਿਰੀਖਣ ਵੀ ਕਰ ਰਿਹਾ ਹੈ। ਹਵਾ ਪ੍ਰਦੂਸ਼ਣ ਫੈਲਾਉਣ ਵਾਲੇ ਕਿਸੇ ਵੀ ਉਦਯੋਗ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨ ਤੋਂ ਬਿਨਾਂ ਸੰਚਾਲਨ ਦੀ ਮਨਜ਼ੂਰੀ ਨਹੀਂ ਹੈ ਅਤੇ ਪੂਰੀ ਤਰ੍ਹਾਂ ਹਵਾ ਪ੍ਰਦੂਸ਼ਣ ਕੰਟਰੋਲ ਉਪਾਅ ਕੀਤੇ ਜਾਣ ਉਪਰੰਤ ਹੀ ਅਜਿਹੇ ਉਦਯੋਗਾਂ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।

ਹਵਾ ਦੀ ਗੁਣਵੱਤਾ ਵਿੱਚ ਹੋਵੇਗਾ ਸੁਧਾਰ

ਉਦਯੋਗਾਂ ਲਈ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨ ਹਵਾ ਪ੍ਰਦੂਸ਼ਣ ਫੈਲਾਉਦ ਵਾਲੇ ਜ਼ਿਆਦਾਤਰ ਉਦਯੋਗਾਂ ਵੱਲੋਂ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨ ਸਥਾਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨਵੇਂ ਉਦਯੋਗਾਂ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਵਾ ਪ੍ਰਦੂਸ਼ਣ ਕੰਟਰੋਲ ਉਪਕਰਨਾਂ ਦੀ ਸਥਾਪਨਾ ਨਾਲ ਰਾਜ ਵਿੱਚ ਪ੍ਰਵੇਸ਼ੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਨਿਸ਼ਚਿਤ ਹੋਵੇਗਾ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਖੁੱਲ੍ਹਣਗੇ ਸੀਏਏਕਿਊਐੱਮ ਸਟੇਸ਼ਨ

ਪਾਨੀਪਤ, ਸੋਨੀਪਤ, ਰੇਵਾੜੀ (ਧਾਰੂਹੇੜਾ), ਬਹਾਦੁਰਗੜ੍ਹ, ਕੈਥਲ, ਕਰਨਾਲ, ਯਮੁਨਾਨਗਰ, ਗੁਰੂਗ੍ਰਾਮ (ਮਾਨੇਸਰ), ਫਰੀਦਾਬਾਦ (ਸੈਕਟਰ 55 ਅਤੇ 56), ਅੰਬਾਲਾ, ਭਿਵਾਨੀ, ਫਤੇਹਾਬਾਦ, ਹਿਸਾਰ, ਜੀਂਦ, ਕੁਰੂਕੁਸ਼ੇਤਰ, ਮਹਿੰਦਰਗੜ੍ਹ, ਨੂੰਹ, ਪਲਵਲ ਅਤੇ ਸਰਸਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।