ਕੌਸ਼ਲ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਬਣਾਏਗਾ ਰੁਜ਼ਗਾਰ ਦੇ ਕਾਬਲ

Haryana, Skill Development, Mission, Employment NSQF, PMKVY
  • 1,33,100 ਨੌਜਵਾਨਾਂ ਦਾ ਹੋਵੇਗਾ ਸਕਿੱਲ ਡਿਵੈਲਪਮੈਂਟ

  • 50 ਹਜ਼ਾਰ ਨੌਜਵਾਨਾਂ ਨੂੰ ਟਰੇਨਿੰਗ ਦੇਵੇਗਾ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ

ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ ਵਾਲੀ ਖ਼ਬਰ ਹੈ। ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਰੁਜ਼ਗਾਰ ਦੇ ਕਾਬਲ ਬਣਾਏਗਾ। ਹਰਿਆਣਾ ਸਰਕਾਰ ਨੇ ਸਾਲ 2017-18 ਦੌਰਾਨ ਰਾਜ ਵਿੱਚ 1,33,100 ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਦੇਣ ਦਾ ਟੀਚਾ ਮਿਥਿਆ ਹੈ ਤਾਂਕਿ ਉਨ੍ਹਾਂ ਨੂੰ ਆਧੁਨਿਕ ਟਰੇਡਾਂ ਵਿੱਚ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ ਅਤੇ ਰੁਜ਼ਾਗਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਸਕਣ। ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਇੱਥ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 50 ਹਜ਼ਾਰ ਨੌਜਵਾਨਾਂ ਨੂੰ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਸਿਖਲਾਈ ਦਿੱਤੀ ਜਾਵੇਗੀ, ਜਦੋਂਕਿ ਬਾਕੀਆਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ।

nsqf

ਸਕਿੱਲ ਡਿਵੈਲਪਮੈਂਟ ਲਈ ਕਿਵੇਂ ਕਰੀਏ ਅਪਲਾਈ

ਉਨ੍ਹਾਂ ਦੱਸਿਆ ਕਿ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਕੁੱਲ 50 ਹਜ਼ਾਰ ਚੁਣੇ ਨੌਜਵਾਨਾਂ ਵਿੱਚੋਂ 14 ਹਜ਼ਾਰ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਦੇ ਕੇਂਦਰ ਵੱਲੋਂ ਚਲਾਏ ਗਏ ਰਾਜ-ਵਿਵਸਥਿਤ ਸਹਿਯੋਗ ਦੇ ਤਹਿਤ ਜਦੋਂਕਿ 5 ਹਜ਼ਾਰ ਨੌਜਵਾਨਾਂ ਨੂੰ ਡਰਾਈਵਿੰਗ ਸਿਖਲਾਈ ਸਕੂਲਾਂ ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ  ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੇ 23 ਸਿਖਲਾਈ ਕੇਂਦਰਾਂ ਨੂੰ ਸੂਚੀ ਬੱਧ ਕੀਤਾ ਹੈ ਜੋ ਕਿ ਖੇਤੀ, ਸੁੰਦਰਤਾ ਅਤੇ ਸਿਹਤ, ਦੂਰਸੰਚਾਰ, ਗਾਰਮੈਂਟ ਟੈਕਸਟਾਈਲ, ਸੁਰੱਖਿਆ, ਸਿਹਤ ਦੇਖਭਾਲ, ਆਟੋਮੋਟਿਵ, ਰਿਟੇਲ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਅਤੇ ਬੀਮਾ, ਲਾਜਿਸਟਿਕਸ, ਇਲੈਕਟ੍ਰੋਨਿਕਸ ਅਤੇ ਪਲਾਸਟਿਕ ਮੁੜ ਨਿਰਮਾਣ ਵਿੱਚ ਕੌਮੀ ਕੌਸ਼ਲ ਯੋਗਤਾ ਫਰੇਮਵਰਕ (ਐਨਐੱਸਕਿਊਐਫ਼) ਦੇ ਅਨੁਸਾਰ ਸਿਖਲਾਈ ਦੇਣਗੇ। ਬੁਲਾਰੇ ਨੇ ਦੱਸਿਆ ਕਿ ਸਮਾਰਟ ਗ੍ਰਾਮ ਪਹਿਲ ਦੇ ਤਹਿਤ ਜ਼ਿਲ੍ਹਾ ਗੁਰੂਗ੍ਰਾਮ ਦੇ ਪਿੰਡ ਦੌਲਾ (ਸੋਹਣਾ) ਵਿੱਚ ਕੌਸ਼ਲ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਰਾਸ਼ਟਰਪਤੀ ਵੱਲੋਂ ਗੋਦ ਲਏ ਗਏ ਪੰਜ ਪਿੰਡਾਂ ਦੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਗੁਰੂਗ੍ਰਾਮ ਵਿੱਚ ਕੌਸ਼ਲ ਯੂਨੀਵਰਸਿਟੀ ਦਾ ਟਰਾਂਜਿਟ ਕੈਂਪਸ ਚਾਲੂ

ਸਾਈਬਰ ਸਿਟੀ ਗੁਰੂਗ੍ਰਾਮ ਤੋਂ ਹਰਿਆਣਾ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ (ਟਰਾਂਜਿਟ ਕੈਂਪਸ) ਚਾਲੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦਰਿਤ ਕਰਦੇ ਹੋÂੈ ਰਾਜ ਵਿੱਚ ਬਹੁ-ਕੌਸ਼ਲ ਵਿਕਾਸ ਕੇਂਦਰ, ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾ, ਰਾਸ਼ਟਰੀ ਡਿਜ਼ਾਈਨ ਸੰਸਥਾ, ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਅਤੇ ਭਾਰਤ ਅੰਤਰਰਾਸ਼ਟਰੀ ਕੌਸ਼ਲ ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਦੇ ਸਾਹਮਣੇ ਪੋਰਟਲ ‘ਤੇ ਰਜਿਸਟਰਡ ਨੌਜਵਾਨਾਂ ਨੂੰ ਵੀ ਸਿਖਲਾਈ ਦੇਣ ਦਾ ਪ੍ਰਸਤਾਵ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।