ਪਿੰਡ ਦੇ ਪਹਿਲੇ ਅਤੇ ਬਲਾਕ ਦੇ18ਵੇਂ ਸਰੀਰਦਾਨੀ ਬਣੇ ਦੇਸਰਾਜ ਇੰਸਾਂ

Body Donor
Body Donor: ਪਿੰਡ ਦੇ ਪਹਿਲੇ ਅਤੇ ਬਲਾਕ ਦੇ18ਵੇਂ ਸਰੀਰਦਾਨੀ ਬਣੇ ਦੇਸਰਾਜ ਇੰਸਾਂ

Body Donor: ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Body Donor: ਦਿੜ੍ਹਬਾ ਮੰਡੀ (ਪ੍ਰਵੀਨ ਇੰਸਾਂ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਦਿੜ੍ਹਬਾ ਦੇ ਪਿੰਡ ਰੋਗਲਾ ਦੇ ਡੇਰਾ ਸ਼ਰਧਾਲੂ ਦੇਸਰਾਜ ਇੰਸਾਂ (59) ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਦੇਸਰਾਜ ਇੰਸਾਂ ਨੇ ਬਲਾਕ ਦਿੜ੍ਹਬਾ ਦੇ 18ਵੇਂ ਤੇ ਪਿੰਡ ਰੋਗਲਾ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਦੇਸ਼ਰਾਜ ਇੰਸਾਂ ਨੇ ਜਿਉਂਦੇ ਜੀਅ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਵੱਲੋਂ ਲਏ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਹੀਦ ਹਸਨ ਖਾਨ ਮੇਵਾਂਤੀ ਗੌਰਮਿੰਟ ਮੈਡੀਕਲ ਕਾਲਜ ਨਲਹਰ ਨੂੰਹ ਮੇਵਾਤ ਹਰਿਆਣਾ ਨੂੰ ਦਾਨ ਕਰ ਦਿੱਤਾ। Body Donor

Read Also : Jan Kalyan Parmarthi Camp: ਜਨ ਕਲਿਆਣ ਪਰਮਾਰਥੀ ਕੈਂਪ ’ਚ 689 ਮਰੀਜ਼ਾਂ ਦੀ ਹੋਈ ਜਾਂਚ, 71 ਯੂਨਿਟ ਖੂਨਦਾਨ

ਇਸ ਮੌਕੇ ਸਰੀਰਦਾਨੀ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ , ਇਲਾਕਾ ਨਿਵਾਸੀਆਂ , ਸ਼ਾਹ ਸਤਿਨਾਮ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ਸਰੀਰਦਾਨੀ ਦੇਸਰਾਜ ਇੰਸਾਂ ਅਮਰ ਰਹੇ ਦੇ ਅਕਾਸ਼ ਗੁੰਜਾਊ ਨਾਆਰਿਆਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਸਰੀਰਦਾਨੀ ਨੂੰ ਸਰਪੰਚ ਗੁਰਪ੍ਰੀਤ ਸਿੰਘ ਨੇ ਹਰੀ ਝੰਡੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ ।

ਇਸ ਮੌਕੇ 85 ਮੈਂਬਰ ਨੇਕ ਇੰਸਾਂ, ਮਲਕੀਤ ਇੰਸਾਂ , ਬਲਜੀਤ ਇੰਸਾਂ ਸਰੀਰਦਾਨੀ ਦੀ ਪਤਨੀ ਅੰਗਰੇਜ਼ ਕੌਰ ਪੁੱਤਰ ਸਤਿਨਾਮ ਸਿੰਘ ਤੋਂ ਇਲਾਵਾ ਪ੍ਰੇਮੀ ਸੇਵਕ ਦੇਵਰਾਜ ਇੰਸਾਂ, ਪ੍ਰੇਮੀ ਸੰਮਤੀ ਮੈਂਬਰ ਕੁਲਦੀਪ ਇੰਸਾਂ, ਸੂਰਜਭਾਨ ਇੰਸਾਂ, ਰਾਜੂ ਇੰਸਾਂ, ਕਾਲਾ ਇੰਸਾਂ ਪ੍ਰਿਤਪਾਲ ਇੰਸਾਂ, ਸਤਿਗੁਰ ਇੰਸਾਂ ਸ਼ਾਦੀਹਰੀ, ਲੀਲਾ ਇੰਸਾਂ ਲਾਡਬੰਜਾਰਾ ਖੁਰਦ, ਭੋਲਾ ਇੰਸਾਂ ਕੈਂਪਰ , ਕਾਲਾ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।