ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News Barnava: ਭਿਆਨ...

    Barnava: ਭਿਆਨਕ ਗਰਮੀ ਦੇ ਬਾਵਜ਼ੂਦ ਬਰਨਾਵਾ ਆਸ਼ਰਮ ਵਿਖੇ ਭਾਰੀ ਗਿਣਤੀ ’ਚ ਪੁੱਜੀ ਸਾਧ-ਸੰਗਤ

    Barnava

    ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਅੱਜ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਰਨਾਵਾ ਆਸ਼ਰਮ ਉੱਤਰ-ਪ੍ਰਦੇਸ਼ ’ਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਨਾਮ ਚਰਚਾ ਸਤਿਸੰਗ ਕਰਵਾਈ ਗਈ, ਜਿਸ ’ਚ ਉੱਤਰ-ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਕਵੀਰਾਜ ਭਰਾਵਾਂ ਨੇ ‘ਆਕੇ ਸਤਿਸੰਗ ਮੇਂ ਵਿਚਕਾਰ ਕਰ ਲੇ, ਮਾਨਸ ਜਨਮ ਦਾ ਉੱਧਾਰ ਕਰ ਲੇ’, ‘ਇਹ ਜਨਮ ਮਿਲਾ ਹੈ ਕਿਸ ਲਿਏ, ਵਿਚਕਾਰ ਕੀਆ ਜਾਏ,’’ ‘ਕੀਮਤੀ ਹੈ ਇਹ ਸਮਾਂ, ਇਸੇ ਲਗਾਤਾ ਕਹਾਂ’ ਆਦਿ ਸ਼ਬਦ ਮਧੁਰ ਸੰਗੀਤ ਨਾਲ ਲਾਏ। (Barnava Naamcharcha)

    ਸਾਧ-ਸੰਗਤ ਨੂੰ ਵੱਡੀਆਂ-ਵੱਡੀਆਂ ਸਕ੍ਰੀਨਾਂ, ਲਾਊਡ ਸਪੀਕਰਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਰਿਕਾਰਡ ਕੀਤੇ ਗਏ ਬਚਨ ਵੀ ਸੁਣਾਏ ਗਏ, ਜਿਸ ਵਿੱਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਹਾਡੇ ਸਵਾਸ ਬਹੁਤ ਅਨਮੋਲ ਹਨ, ਇਸ ਸਮਾਂ ਬਹੁਤ ਕੀਮਤੀ ਹੈ, ਪਲ-ਪਲ, ਛਿਨ-ਛਿਨ ਕਰਕੇ ਸਮਾਂ ਲੰਘ ਰਿਹਾ ਹੈ, ਇਨ੍ਹਾਂ ਸੁਆਸਾਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ, ਜੇਕਰ ਇਨਸਾਨ ਦੀ ਆਤਮਿਕ ਸ਼ਕਤੀ ਵਿਲ ਪਾਵਰ ਵਧੀ ਹੋਈ ਹੈ ਤਾਂ ਉਹ ਖੁੱਦ ਕੰਮ ਨੂੰ ਵੀ ਸੰਭਵ ਕਰ ਦਿੰਦਾ ਹੈ, ਤੇ ਇਸ ਲਈ ਗੁਰੂ ਮੰਤਰ ਮੈਥਡ ਆਫ ਮੈਡੀਟੇਸ਼ਨ ਕਰਨ ਦੀ ਜ਼ਰੂਰਤ ਹੈ। (Barnava Naamcharcha)

    ਇਹ ਵੀ ਪੜ੍ਹੋ : Rajasthan Weather: ਰਾਜਸਥਾਨ ’ਚ ਪਾਰਾ ਡਿੱਗਿਆ, ਲੂ ਤੋਂ ਮਿਲੇਗੀ ਰਾਹਤ, IMD ਵੱਲੋਂ ਮੀਂਹ ਸਬੰਧੀ ਨਵਾਂ ਅਲਰਟ ਜਾਰੀ

    ਜਿਸ ਨੂੰ ਸੰਤ ਸਤਿਸੰਗ ’ਚ ਸ਼ਰਧਾਲੂਆਂ ਨੂੰ ਮੁਫ਼ਤ ਪ੍ਰਦਾਨ ਕਰਦੇ ਹਨ। ਜਿਨ੍ਹਾਂ ਵੀ ਹੋ ਸਕੇ, ਪ੍ਰਭੁ-ਪਰਮਾਤਮਾ ਦੀ ਬਣਾਈ ਹੋਈ ਇਨਸਾਨੀਅਤ ਦੀ ਸੇਵਾ, ਭਲਾ ਕਰਨਾ ਚਾਹੀਦਾ ਹੈ। ਪੂਜਨੀਕ ਗੁਰੂ ਜੀ ਵੱਲੋਂ ਨਸ਼ੇ ’ਤੇ ਆਧਾਰਿਤ ਗਾਏ ਗਏ ਦੋ ਗੀਤਾਂ ‘ਆਸ਼ੀਰਵਾਦ ਮਾਂਓਂ ਕਾ’ ਤੇ ‘ਮੇਰੇ ਦੇਸ਼ ਕੀ ਜਵਾਨੀ’ ਦੀ ਸਾਧ-ਸੰਗਤ ਨੂੰ ਸੁਣਾਏ ਗਏ, ਜਿਸ ’ਤੇ ਸਾਧ-ਸੰਗਤ ਨੇ ਨੱਚ ਕੇ ਮਸਤੀ ਮਨਾਈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ਗੀਤਾਂ ਨੂੰ ਸੁਣ ਕੇ ਅਨੇਕਾਂ ਲੋਕਾਂ ਨੇ ਭਿਆਨਕ ਤੋਂ ਭਿਆਨਕ ਨਸ਼ੇ ਵੀ ਛੱਡੇ ਹਨ। ਗਰਮੀ ਦੇ ਮੌਮਸ ਨੂੰ ਵੇਖਦੇ ਹੋਏ ਪਾਣੀ ਸਮਿਤੀ ਦੇ ਸੇਵਾਦਾਰ ਭਾਈ-ਭੈਣਾਂ ਵੱਲੋਂ ਜਗ੍ਹਾ-ਜਗ੍ਹਾ ਸ਼ਰਧਾਲੂਆਂ ਲਈ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਗਿਆ। (Barnava Naamcharcha)

    ਨਾਮਚਰਚਾ ਸਤਿਸੰਗ ’ਚ ਬੈਠੇ ਸ਼ਰਧਾਲੂਆਂ ਨੂੰ ਸੇਵਾਦਾਰਾਂ ਨੇ ਘੁੰਮ-ਘੁੰਮ ਕੇ ਪਾਣੀ ਪਿਲਾਇਆ। ਹਾਲਾਂਕਿ ਮੌਸਮ ਅੱਜ ਮਿਹਰਬਾਨ ਰਿਹਾ ਕਈ ਹਫ਼ਤਿਆਂ ਤੋਂ ਪੈ ਰਹੀ ਭਿਆਨਕ ਗਰਮੀ ’ਚ ਅੱਜ ਸੂਰਜ ਦੇਵਤਾ ਬੱਦਲਾਂ ’ਚ ਛਾਏ ਰਹਿਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ। ਟ੍ਰੈਫਿਕ ਸਮਿਤੀ ਦੇ ਸੇਵਾਦਾਰ ਭਾਈਆਂ ਵੱਲੋਂ ਸਾਧ-ਸੰਗਤ ਦੇ ਸਾਧਨਾਂ ਨੂੰ ਨਿਰਧਾਰਤ ਪਾਰਕਿੰਗ ’ਚ ਕਤਾਰਾਂ ’ਚ ਖੜ੍ਹਾ ਕਰਵਾਇਆ। ਲੰਗਰ ਸਮਿਤੀ ਦੇ ਸੇਵਾਦਾਰ ਭਾਈ ਭੈਣਾਂ ਵੱਲੋਂ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਕੁਝ ਹੀ ਸਮੇਂ ’ਚ ਸਮੂਹ ਸਾਧ-ਸੰਗਤ ਨੂੰ ਲੰਗਰ ਵਰਤਾਇਆ। ਭੋਜਨ ਪ੍ਰਸ਼ਾਦ ਛਕਣ ਉਪਰੰਤ ਸਾਧ-ਸੰਗਤ ਕੁਝ ਹੀ ਸਮੇਂ ’ਚ ਆਪਣੇ-ਆਪਣੇ ਸਾਧਨਾਂ ’ਤੇ ਆਪਣੇ ਘਰਾਂ ਨੂੰ ਵਾਪਸ ਚਲੀ ਗਈ। (Barnava Naamcharcha)

    LEAVE A REPLY

    Please enter your comment!
    Please enter your name here