ਕਈ ਥਾਂਵਾਂ ‘ਤੇ ਖੁਦ ਕਾਂਗਰਸ ਦੇ ਮੰਤਰੀ ਕਰਨ ਵਿੱਚ ਲਗੇ ਹੋਏ ਹਨ ਰੈਲੀਆਂ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਕਾਂਗਰਸ ਦੀ ਸਕ੍ਰਿਨਿੰਗ ਕਮੇਟੀ ਤੋਂ ਲੈ ਕੇ ਕੇਂਦਰੀ ਚੋਣ ਕਮੇਟੀ ਉਮੀਦਵਾਰਾਂ ਨੂੰ ਲੈ ਕੇ ਮੱਥਾ-ਪੱਚੀ ਕਰਨ ਵਿੱਚ ਲਗੀ ਹੋਈ ਹੈ ਅਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਕਿ ਇਹ ਫੈਸਲਾ ਕੀਤਾ ਜਾਵੇ ਕਿ ਕਿਹੜੇ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰਿਆਂ ਜਾਵੇ ਜਾਂ ਫਿਰ ਨਹੀਂ ਉਤਾਰੀਆਂ ਜਾਵੇ। ਇਸੇ ਮੀਟਿੰਗਾਂ ਦੇ ਦੌਰ ਵਿੱਚ ਕੋਈ ਵੀ ਫੈਸਲਾ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ 7 ਕਾਂਗਰਸੀ ਲੀਡਰਾਂ ਨੇ ਖ਼ੁਦ ਮੁਖ਼ਤਿਆਰੀ ਦਿਖਾਉਂਦੇ ਹੋਏ ਹੀ ਆਪਣੇ ਆਪ ਨੂੰ ਕਾਂਗਰਸ ਦਾ ਸੰਭਾਵੀ ਉਮੀਦਵਾਰ ਐਲਾਨਦੇ ਹੋਏ ਚੋਣ ਪ੍ਰਚਾਰ ਤੱਕ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ 7 ਲੋਕ ਸਭਾ ਹਲਕੇ ਵਿੱਚ ਰੋਜ਼ਾਨਾ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਮੀਟਿੰਗਾਂ ਦੇ ਦੌਰ ਤੋਂ ਲੈ ਕੇ ਰੈਲੀਆਂ ਤੱਕ ਕੀਤੀ ਜਾ ਰਹੀਆਂ ਹਨ।
ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਇਨਾਂ ਖ਼ੁਦ ਮੁਖ਼ਤਿਆਰੀ ਉਮੀਦਵਾਰਾਂ ਦੇ ਹੱਕ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਤੱਕ ਮੀਟਿੰਗਾਂ ਕਰਨ ਵਿੱਚ ਲਗੇ ਹੋਏ ਹਨ। ਜਿਸ ਤੋਂ ਇੰਜ ਲਗ ਰਿਹਾ ਹੈ ਕਿ ਪੰਜਾਬ ਵਿੱਚ ਨਾ ਸਿਰਫ਼ ਕੇਂਦਰੀ ਚੋਣ ਕਮੇਟੀ ਦੀ ਕੋਈ ਵੁਕਤ ਹੈ, ਸਗੋਂ ਕੇਂਦਰੀ ਚੋਣ ਕਮੇਟੀ ਵਲੋਂ ਕੀਤੀ ਜਾਣ ਵਾਲੀ ਟਿਕਟਾਂ ਦੀ ਵੰਡ ਦਾ ਇੰਤਜ਼ਾਰ ਤੱਕ ਨਹੀਂ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੇ ਫੈਸਲੇ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਦਿੱਲੀ ਵਿਖੇ ਸਕ੍ਰਿਨਿੰਗ ਕਮੇਟੀ ਦੀਆਂ ਲਗਾਤਾਰ ਮੀਟਿੰਗਾਂ ਕਰਦੇ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀਂ ਹੈ। ਸਕ੍ਰਿਨਿੰਗ ਕਮੇਟੀ ਵਲੋਂ ਫੈਸਲਾ ਕਰਨ ਤੋਂ ਬਾਅਦ ਸੂਚੀ ਨੂੰ ਕੇਂਦਰੀ ਚੋਣ ਕਮੇਟੀ ਕੋਲ ਭੇਜਿਆ ਜਾਏਗਾ, ਜਿਥੋਂ ਕਿ ਉਮੀਦਵਾਰ ਦੇ ਨਾਅ ਦਾ ਐਲਾਨ ਕਰਦੇ ਹੋਏ ਉਸ ਲੀਡਰ ਨੂੰ ਚੋਣ ਪ੍ਰਚਾਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਜਾਏਗੀ।
ਕਾਂਗਰਸ ਉਮੀਦਵਾਰਾਂ ਦੀ ਚੋਣ ਲਈ ਬਣੀ ਸਕ੍ਰਿਨਿੰਗ ਕਮੇਟੀ ਵਲੋਂ ਅਜੇ ਤੱਕ ਸੂਚੀ ਫਾਈਨਲ ਨਹੀਂ ਕੀਤੀ ਗਈ ਹੈ, ਜਦੋਂ ਕਿ ਕੇਂਦਰੀ ਚੋਣ ਕਮੇਟੀ ਨੂੰ ਸੂਚੀ ਭੇਜਣਾ ਤਾਂ ਦੂਰ ਦੀ ਗਲ ਹੈ। ਜਿਥੋਂ ਕਿ ਉਮੀਦਵਾਰਾਂ ਦੇ ਨਾਅ ਦਾ ਐਲਾਨ ਹੋਣਾ ਹੈ। ਇਸ ਸਾਰੀ ਪ੍ਰਕ੍ਰਿਆ ਨੂੰ ਮੁਕੰਮਲ ਹੋਣ ਦਾ ਇੰਤਜ਼ਾਰ ਕਰਨ ਦੀ ਥਾਂ ‘ਤੇ 7 ਕਾਂਗਰਸੀ ਲੀਡਰਾਂ ਅਤੇ ਮੌਜੂਦਾ ਸੰਸਦ ਮੈਂਬਰਾਂ ਨੇ ਖ਼ੁਦ ਹੀ ਸੰਭਾਵੀ ਉਮੀਦਵਾਰ ਐਲਾਨ ਕਰਦੇ ਹੋਏ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।