ਦੇਸ਼ ਭਗਤ ਯੂਨੀਵਰਸਿਟੀ : ਨਰਸਿੰਗ ਦੇ ਵਿਦਿਆਰਥੀਆਂ ਦੀ ਜਿੱਤ, ਮਸਲਾ ਹੱਲ ਹੋਇਆ

Desh Bhagat University
ਅਮਲੋਹ : ਡੀਬੀਯੂ ਦੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਹਰਪ੍ਰੀਤ ਪ੍ਰਿੰਸ ਤੇ ਆਪ ਦੇ ਅਹੁਦੇਦਾਰ ਤਸਵੀਰ : ਅਨਿਲ ਲੁਟਾਵਾ

ਪੰਜਾਬ ਸਰਕਾਰ ਵੱਲੋਂ ਨਰਸਿੰਗ ’ਚ ਨਵੀਂ ਐਡਮੀਸ਼ਨ ’ਤੇ ਪਾਬੰਦੀ (Desh Bhagat University)

  • ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਨੂੰ ਦਿੱਤੇ ਸਖ਼ਤ ਆਦੇਸ਼ ਹਰ ਪੀੜਤ ਵਿਦਿਆਰਥੀ ਨੂੰ ਦਿੱਤੇ ਜਾਣ 10 ਲੱਖ ਰੁਪਏ

(ਅਨਿਲ ਲੁਟਾਵਾ) ਅਮਲੋਹ । ਦੇਸ਼ ਭਗਤ ਯੂਨੀਵਰਸਿਟੀ (Desh Bhagat University) ’ਚ ਚਲ ਰਹੇ ਵਿੱਦਿਆਰਥੀਆਂ ਅਤੇ ਯੂਨਿਵਰਸਿਟੀ ਵਿਚਲੇ ਵਿਵਾਦ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਸੁਲਝਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਿਸਟੀ ਤੇ ਨਰਸਿੰਗ ਦੇ ਵਿਦਿਆਰਥੀਆਂ ’ਚ ਚੱਲ ਰਹੇ ਵਿਵਾਦ ’ਚ ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਖ਼ਿਲਾਫ਼ ਸਖ਼ਤ ਫ਼ੈਸਲੇ ਲਏ ਹਨ। ਸਰਕਾਰ ਨੇ ਯੂਨੀਵਰਸਿਟੀ ਨੂੰ ਨਰਸਿੰਗ ਦੇ ਹਰ ਪੀੜਤ ਵਿਦਿਆਰਥੀ ਨੂੰ 10 ਲੱਖ ਰੁਪਏ ਅਦਾ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਸਹਿਣ ਕੀਤੇ ਮਾਨਸਿਕ ਤਣਾਅ ਤੇ ਹੋਰ ਝੱਲੀਆਂ ਪ੍ਰੇਸ਼ਾਨੀਆਂ ਦਾ ਮੁਆਵਜ਼ਾ ਮਿਲ ਸਕੇ।

ਇਹ ਵੀ ਪੜ੍ਹੋ : Alert | ਦੇਸ਼ ਭਰ ਵਿੱਚ ਇੱਕੋ ਵੇਲੇ ਵੱਜੀਆਂ ਮੋਬਾਇਲਾਂ ‘ਤੇ ਘੰਟੀਆਂ, ਪਿਆ ਰੌਲਾ

ਉਨ੍ਹਾਂ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਦੇ ਵਿਵਾਦ ਤੋਂ ਬਾਅਦ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਆਪਣੀ ਜਾਂਚ ਰਿਪੋਰਟ
ਯੂਨੀਵਰਸਿਟੀ ਦੇ ਚਾਂਸਲਰ ਨੂੰ ਭੇਜ ਕੇ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ ਜਾਣੂੰ ਕਰਵਾਇਆ ਹੈ। ਵਿਭਾਗ ਦੀ ਟੀਮ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ ਅਤੇ ਬਾਅਦ ਵਿਚ ਭੇਜੀ ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਯੂਨੀਵਰਸਿਟੀ ਕੋਲ ਪੂਰਾ ਢਾਂਚਾ ਵੀ ਮੌਜੂਦ ਨਹੀਂ ਹੈ ਰਿਪੋਰਟ ਵਿਚ ਕਿਹਾ ਗਿਆ ਕਿ ਯੂਨੀਵਰਸਿਟੀ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਜਾਰੀ ਰੱਖੇਗੀ ਜਿਹੜੇ ਜਾਇਜ਼ ਢੰਗ ਨਾਲ ਯੂਨੀਵਰਸਿਟੀ ਵਿਚ ਦਾਖ਼ਲ ਕੀਤੇ ਗਏ ਹਨ।

ਪੀੜਤ ਵਿਦਿਆਰਥੀਆਂ ਨੂੰ ਤੀਸਰੇ ਸਾਲ ਦੀ ਪੜ੍ਹਾਈ ਲਈ ਕਿਸੇ ਵੀ ਆਈਐੱਨਸੀ ਮਾਨਤਾ ਪ੍ਰਾਪਤ ਕਾਲਜ ’ਚ ਦਾਖ਼ਲਾ ਦਿਵਾਇਆ ਜਾਵੇਗਾ (Desh Bhagat University)

ਜਿਕਰਯੋਗ ਹੈ ਕਿ ਪੀੜਤ ਨਰਸਿੰਗ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਅਮਲੋਹ ਪੁਲਿਸ ਪਹਿਲਾਂ ਹੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਉਨ੍ਹਾਂ ਦੀ ਪਤਨੀ ਤਜਿੰਦਰ ਕੌਰ ਅਤੇ ਹੋਰ ਕਈ ਸਟਾਫ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪੀੜਤ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ।

ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪੀੜਤ ਵਿਦਿਆਰਥੀਆਂ ਨੂੰ ਦਸ-ਦਸ ਲੱਖ ਰੁਪਈਆ ਹਰਜਾਨਾ ਦੇਵੇਗੀ। ਪੀੜਤ ਵਿਦਿਆਰਥੀਆਂ ਨੂੰ ਤੀਸਰੇ ਸਾਲ ਦੀ ਪੜ੍ਹਾਈ ਲਈ ਕਿਸੇ ਵੀ ਆਈਐੱਨਸੀ ਮਾਨਤਾ ਪ੍ਰਾਪਤ ਕਾਲਜ ’ਚ ਦਾਖ਼ਲਾ ਦਿਵਾਇਆ ਜਾਵੇਗਾ। ਜਿਸ ਦੀ ਫੀਸ ਵੀ ਦੇਸ਼ ਭਗਤ ਯੂਨੀਵਰਸਿਟੀ ਅਦਾ ਕਰੇਗੀ ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਦਾ ਸਾਰਾ ਰਿਕਾਰਡ ਵੀ ਪੰਜਾਬ ਸਰਕਾਰ ਨੂੰ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੇ ਦਾਖ਼ਲੇ ਸਹੀ ਢੰਗ ਨਾਲ ਹੋ ਸਕਣ। (Desh Bhagat University)