ਪੈਰਾਂ ਤੋਂ ਨੰਗੇ, ਲਿਬੜੇ ਕੱਪੜੇ, ਦਰ-ਦਰ ਭਟਕਦੇ ਬੱਚੇ ਦੀ ਡੇਰਾ ਸ਼ਰਧਾਲੂਆਂ ਨੇ ਕੀਤੀ ਸਾਂਭ-ਸੰਭਾਲ

Welfare-Work
ਪਟਿਆਲਾ : ਬੱਚੇ ਨੂੰ ਉਸਦੀ ਮਾਂ ਤੇ ਭਰਾ ਨਾਲ ਮਿਲਾਉਦੇ ਹੋਏ ਡੇਰਾ ਸ਼ਰਧਾਲੂ।

ਸੜਕਾਂ ’ਤੇ ਘੁੰਮ ਰਹੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਬੱਚੇ ਲਈ ਫਰਿਸਤਾ ਬਣ ਪਹੁੰਚੇ ਡੇਰਾ ਸ਼ਰਧਾਲੂ (Welfare Work)

(ਨਰਿੰਦਰ ਸਿੰਘ ਬਠੋਈ) ਪਟਿਆਲਾ। ਸੜਕਾਂ ’ਤੇ ਘੁੰਮ ਰਿਹਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਛੋਟੇ ਬੱਚਾ ਜੋ ਕਿ ਭੁੱਖਾ ਪਿਆਸਾ ਸੀ, ਜਿਸ ਨੂੰ ਆਪਣੀ ਕੋਈ ਵੀ ਸੁੱਧ-ਬੁੱਧ ਨਹੀਂ ਸੀ। ਪੈਰਾ ਤੋਂ ਨੰਗਾ, ਲਿਬੜੇ ਕੱਪੜੇ, ਪਿਛਲੇ ਕਈ ਦਿਨਾਂ ਤੋਂ ਦਰ-ਦਰ ਭਟਕਦਾ ਫਿਰ ਰਿਹਾ ਸੀ। ਪਰ ਇਸ ਬੱਚੇ ਲਈ ਫਰਿਸਤਾ ਬਣ ਪਹੁੰਚੇ ਡੇਰਾ ਸ਼ਰਧਾਲੂਆਂ ਨੂੰ ਜਦੋਂ ਇਸ ਬੱਚੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਬੱਚੇ ਦੀ ਸਾਂਭ-ਸੰਭਾਲ ਕਰਕੇ ਇਸ ਬੱਚੇ ਨੂੰ ਉਸਦੇ ਮਾਪਿਆਂ ਨੂੰ ਸੌਂਪ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਗਿਆ। Welfare Work

ਬੱਸ ਚੜ੍ਹ ਕੇ ਪੰਜ-ਛੇ ਦਿਨ ਪਹਿਲਾ ਗੁਹਲਾ ਚੀਕਾ ਤੋਂ ਪਟਿਆਲਾ ਆ ਗਿਆ ਸੀ ਛੋਟਾ ਬੱਚਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪਟਿਆਲਾ ਦੇ 15 ਮੈਂਬਰ ਸਰਬਜੀਤ ਸਿੰਘ ਹੈਪੀ ਨੇ ਦੱਸਿਆ ਕਿ ਜਦੋਂ ਇਹ ਬੱਚਾ ਸਰਹਿੰਦ ਰੋਡ ’ਤੇ ਪਿੰਡ ਹਸਨਪੁਰ ’ਤੇ ਦਰ-ਦਰ ਭਟਕਦਾ ਫਿਰ ਰਿਹਾ ਸੀ ਤਾਂ ਬਲਾਕ ਹਰਦਾਸਪੁਰ ਦੇ ਪਿੰਡ ਹਸਨਪੁਰ ਦੇ 15 ਮੈਂਬਰ ਗੁਰਤੇਜ ਇੰਸਾਂ ਨੂੰ ਇਸ ਬੱਚੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਬੱਚੇ ਨੂੰ ਆਪਣੇ ਕੋਲ ਸੰਭਾਲ ਲਿਆ ਤੇ ਬੱਚੇ ਬਾਰੇ ਮੇਰੇ ਨਾਲ ਸਪਰੰਕ ਕੀਤਾ। ਜਿਸ ਤੋਂ ਬਾਅਦ ਅਸੀਂ ਇਸ ਬੱਚੇ ਨੂੰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਲੈ ਆਏ ਅਤੇ ਇਸ ਨੂੰ ਨਹਾਉਣ ਤੋਂ ਬਾਅਦ, ਵਧੀਆ ਕੱਪੜੇ ਪਾ ਕੇ ਖਾਣਾ ਆਦਿ ਖੁਆ ਕੇ ਇਸ ਦੀ ਸਾਂਭ-ਸੰਭਾਲ ਕੀਤੀ ਗਈ। Welfare Work

15 ਮੈਂਬਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ 85 ਮੈਂਬਰ ਕਰਨਪਾਲ ਪਟਿਆਲਾ ਤੇ ਡੇਰਾ ਸੱਚਾ ਸੌਦਾ ਸਰਸਾ ’ਚ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਹੀ ਇਸ ਬੱਚੇ ਦੇ ਘਰ ਪਰਿਵਾਰ ਬਾਰੇ ਪਤਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਇਸ ਬੱਚੇ ਨੇ ਆਪਣਾ ਨਾਂਅ ਰਾਹੁਲ ਤੇ ਪਿਤਾ ਦਾ ਨਾਂਅ ਰਾਕੇਸ ਤੇ ਮਾਤਾ ਦਾ ਨਾਮ ਕਵਿਤਾ ਵਾਸੀ ਬਾਹਵਪੁਰ ਮੁਹੱਲਾ ਗੁਹਲਾ ਚੀਕਾ ਦੱਸਿਆ। ਰਾਹੁਲ ਵੱਲੋਂ ਦੱਸੇ ਪਤਾ ਬਾਰੇ ਜਦੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਬੱਚਾ ਦਿਮਾਗੀ ਤੌਰ ’ਤੇ ਪ੍ਰੈੇਸ਼ਾਨ ਹੈ ਅਤੇ ਘਰੋਂ ਬਿਨ੍ਹਾਂ ਦੱਸੇ ਆ ਗਿਆ ਸੀ।

Welfare-Work
ਪਟਿਆਲਾ : ਬੱਚੇ ਨੂੰ ਉਸਦੀ ਮਾਂ ਤੇ ਭਰਾ ਨਾਲ ਮਿਲਾਉਦੇ ਹੋਏ ਡੇਰਾ ਸ਼ਰਧਾਲੂ।

ਬੱਚੇ ਦੀ ਮਾਂ ਵਾਰ-ਵਾਰ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਕਰ ਰਹੀ ਸੀ ਧੰਨਵਾਦ

ਰਾਹੁਲ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਯਾਰਾ ਦੋਸਤਾਂ ਨਾਲ ਪੰਜ-ਛੇ ਦਿਨ ਪਹਿਲਾ ਬੱਸ ਚੜ੍ਹ ਕੇ ਆ ਗਿਆ ਸੀ, ਪਰ ਵਾਪਸ ਜਾਣ ਦਾ ਉਸ ਨੂੰ ਕੁੱਝ ਪਤਾ ਨਹੀਂ ਸੀ ਅਤੇ ਇਸੇ ਤਰ੍ਹਾਂ ਉਹ ਪੰਜ-ਛੇ ਦਿਨਾਂ ਦਾ ਸੜਕਾਂ ’ਤੇ ਘੁੰਮ ਰਿਹਾ ਹੈ। ਜਿਸ ਕਾਰਨ ਬੱਚੇ ਦੇ ਮਾਪੇ ਵੀ ਬਹੁਤ ਪ੍ਰੇਸ਼ਾਨ ਸਨ। ਪੂਰੀ ਜਾਣਕਾਰੀ ਇੱਕਤਰ ਕਰਨ ਤੋਂ ਬਾਅਦ ਬੱਚੇ ਦੇ ਮਾਪਿਆਂ ਨੂੰ ਪਟਿਆਲਾ ਦੇ ਬੱਸ ਸਟੈੱਡ ਵਿਖੇ ਬੁਲਾ ਕੇ ਬੱਚਾ ਉਨ੍ਹਾਂ ਨੂੰ ਸੌਪ ਦਿੱਤਾ। ਬੱਚਾ ਮਿਲਣ ਤੋਂ ਬਾਅਦ ਬੱਚੇ ਦੀ ਮਾ ਦੀ ਖੁਸ਼ੀ ਕੋਈ ਟਿਕਾਣਾ ਨਹੀਂ ਸੀ। ਉਹ ਵਾਰ-ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੀ ਨਹੀਂ ਥੱਕ ਰਹੀ ਸੀ। ਜਿੰਨ੍ਹਾਂ ਨੇ ਉਸ ਜਿਗਰ ਦੇ ਟੋਟੇ ਨੂੰ ਵਾਪਸ ਮਿਲਾ ਦਿੱਤਾ। ਡੇਰਾ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਪੂਜਨੀਕ ਗੁਰੂ ਜੀ ਦਾ ਜਿੰਨ੍ਹਾਂ ਸਾਨੂੰ ਅਜਿਹੀ ਸਿੱਖਿਆ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ।